ਵਣ ਖਾਧ ਪਦਾਰਥ ਖਾਧ ਅਤੇ ਪੋਸ਼ਣ ਸੁਰੱਖਿਆ ਦਾ ਅਭਿੰਨ ਅੰਗ ਰਹੇ ਹਨ!

ਭਾਰਤ ਜਿਹੇ ਦੇਸ਼, ਜਿੱਥੇ ਇੱਕ ਪਾਸੇ ਗਰੀਬੀ ਘਟਣ ਦੇ ਦਾਅਵੇ ਕੀਤੇ ਜਾਂਦੇ ਹਨ ਅਤੇ ਦੂਸਰੇ ਪਾਸੇ ਭੁੱਖਮਰੀ ਅਤੇ ਕੁਪੋਸ਼ਣ ਵਧ ਰਹੇ ਹਨ, ਕਾਫ਼ੀ ਵਿਰੋਧਾਭਾਸ ਵਾਲੀ ਸਥਿਤੀ ਪੇਸ਼ ਕਰਦੇ ਹਨ ਜਿਸ ਉੱਪਰ ਧਿਆਨ ਦੇਣ ਦੀ ਜਰੂਰਤ ਹੈ।ਟਿਕਾਊ ਵਿਕਾਸ ਟੀਚੇ ਦੁਆਰਾ ਪੇਸ਼ ਕੀਤਾ ਗਿਆ ਭੋਜਨ ਸੰਪ੍ਰਭੁਤਾ ਢਾਂਚਾ ਜ਼ਿਆਦਾ ਸਟੀਕ ਲੱਗਦਾ ਹੈ ਕਿਉਂਕਿ ਇਹ ਇਸ ਤੱਥ ਨੂੰ ਮੰਨਦਾ ਹੈ ਕਿ ਭੁੱਖਮਰੀ ਅਤੇ ਕੁਪੋਸ਼ਣ ਸਿਰਫ਼ ਇੱਕ ਆਪੂਰਤੀ ਦੀਆਂ ਸਮੱਸਿਆਵਾਂ ਨਹੀਂ ਹਨ ਪ੍ਰੰਤੂ ਇਹ ਸੰਸਾਧਨਾਂ ਉੱਪਰ ਨਿਯੰਤ੍ਰਣ ਦੇ ਬਾਰੇ ਵਿੱਚ ਹੈ ਜੋ ਕਿ ਸਭ ਤੋਂ ਗਰੀਬ ਨੂੰ ਪ੍ਰਭਾਵਿਤ ਕਰਦਾ ਹੈ।ਇਸ ਢਾਂਚੇ ਵਿੱਚ ਵੀ, ਹਾਲਾਂਕਿ, ਜੰਗਲਾਂ ਦੇ ਭੋਜਨ ਉਤਪਾਦਕ ਖੇਤਰ ਦੇ ਰੂਪ ਵਿੱਚ ਅਤੇ ਜੰਗਲਾਂ ਉੱਪਰ ਨਿਰਭਰ ਸਮੁਦਾਇਆਂ ਦੇ ਲਈ ਭੋਜਨ ਸੁਰੱਖਿਆ ਵਿੱਚ ਉਹਨਾਂ ਦੇ ਮਹੱਤਵ ਉੱਪਰ ਲੋੜੀਂਦਾ ਬਲ ਨਹੀਂ ਦਿੱਤਾ ਗਿਆ ਅਤੇ ਇਸ ਨੂੰ ਵਿਚਾਰਿਆ ਜਾਣਾ ਚਾਹੀਦਾ ਹੈ।

ਭਾਰਤ ਦੇ ਉੜੀਸਾ ਸੂਬੇ ਦੇ ਲੇਖਕਾਂ ਦੁਆਰਾ ਕੀਤੇ ਗਏ ਇੱਕ ਤਾਂ ਅਧਿਐਨ ਵਿੱਚ ਸਮੁਦਾਇਕ ਭੋਜਨ ਸੁਰੱਖਿਆ ਲਈ ਆਦੀਵਾਸੀ ਸਮੁਦਾਇਆਂ ਦੀ ਜੰਗਲਾਂ ਉੱਪਰ ਨਿਰਭਰਤਾ ਦੀ ਪ੍ਰਕ੍ਰਿਤੀ ਅਤੇ ਸੀਮਾ ਦਾ ਜਾਇਜ਼ਾ ਲੈਣ ਦੀ ਮੰਗ ਕੀਤੀ ਗਈ ਹੈ।ਇਹ ਅਧਿਐਨ ਉੜੀਸਾ ਦੇ ਇੱਕ ਸਮੁਦਾਇ ਆਧਾਰਿਤ ਗੈਰ ਸਰਕਾਰੀ ਸੰਗਠਨ ‘ਲਿਵਿੰਗ ਫਾਰਮਂ' ਦੁਆਰਾ ਰਾਏਗੜ੍ਹਾ ਅਤੇ ਸੁੰਦਰਗੜ੍ਹ ਜਿਲ੍ਹਿਆਂ ਦੇ ਤਿੰਨ-ਤਿੰਨ ਪਿੰਡਾਂ ਵਿੱਚ ਕੀਤਾ ਗਿਆ।ਅਧਿਐਨ ਦਾ ਜ਼ਿਆਦਾ ਹਿੱਸਾ ਇਕੱਠੇ ਕੀਤੇ ਗਏ ਜੰਗਲੀ ਭੋਜਨ ਅਤੇ ਪਕਾਏ ਗਏ ਜੰਗਲੀ ਭੋਜਨ ਦੇ ਵਜ਼ਨ ਉੱਪਰ ਕੇਂਦ੍ਰਿਤ ਕੀਤਾ ਗਿਆ।ਅਧਿਐਨ ਵਿੱਚ ਇਹ ਪਾਇਆ ਗਿਆ ਕਿ ਇਹ ਜੰਗਲੀ ਭੋਜਨ ਆਦੀਵਾਸੀ ਭਾਈਚਾਰੇ ਦੀ ਭੋਜਨ ਲੜੀ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਇਹ ਭਾਈਚਾਰੇ ਆਪਣੀ ਭੋਜਨ ਸੁਰੱਖਿਆ ਲਈ ਵੱਡੀ ਮਾਤਰਾ ਵਿੱਚ ਜੰਗਲ ਪ੍ਰਣਾਲੀ ਉੱਪਰ ਨਿਰਭਰ ਕਰਦੇ ਹਨ।

ਅਧਿਐਨ ਦਿਖਾਉਂਦਾ ਹੈ ਕਿ ਅਧਿਐਨ ਲਈ ਚੁਣੇ ਗਏ ਪਰਿਵਾਰਾਂ ਦੁਆਰਾ ਜੁਲਾਈ 2013 ਤੋਂ ਦਸੰਬਰ 2013 ਦੇ ਆਖ਼ਰੀ ਹਫ਼ਤੇ ਦੌਰਾਨ 121 ਅਲੱਗ-ਅਲੱਗ ਤਰ੍ਹਾ ਦਾ ਭੋਜਨ ਜੰਗਲ ਤੋਂ ਇਕੱਠਾ ਕੀਤਾ ਗਿਆ।ਔਸਤਨ, ਇੱਕ ਪਰਿਵਾਰ ਵੱਲੋਂ ਭੋਜਨ ਇਕੱਠਾ ਕਰਨ ਲਈ ਕੀਤੀ ਗਈ ਇਹੋ ਜਿਹੀ ਹਰੇਕ ਫੇਰੀ ਦੌਰਾਨ ਅਜਿਹੇ ਖਾਧ ਪਦਾਰਥਾਂ ਦੀ 4.56 ਕਿਲੋ ਮਾਤਰਾ ਇਕੱਠੀ ਕੀਤੀ ਗਈ। ਅਧਿਐਨ ਕਾਲ ਦੌਰਾਨ ਸਭ ਤੋਂ ਵੱਧ ਵਿਭਿੰਨਤਾ ਮਸ਼ਰੂਮ ਦੀ ਅਤੇ ਸਭ ਤੋਂ ਵੱਧ ਮਾਤਰਾ ਵਿਭਿੰਨ ਕੰਦ ਮੂਲ ਦੀ ਇਕੱਠੀ ਕੀਤੀ ਗਈ ।ਇਸੇ ਤਰ੍ਹਾ ਅਧਿਐਨ ਲਈ ਚੁਣੇ ਗਏ ਪਰਿਵਾਰਾਂ ਦੇ ਇੱਕ ਉਪ-ਸਮੂਹ ਵੱਲੋਂ ਪਕਾ ਕੇ ਖਾਧੇ ਗਏ ਭੋਜਨ ਵਿੱਚ 98 ਵਿਭਿੰਨ ਪ੍ਰਕਾਰ ਦੇ ਜੰਗਲੀ ਭੋਜਨ ਸ਼ਾਮਿਲ ਸਨ।ਇੱਥੇ, ਸਾਗ ਵਿੱਚ ਸਭ ਤੋਂ ਵੱਡੀ ਵਿਭਿੰਨਤਾ ਪਾਈ ਗਈ। ਇਸ ਤੋਂ ਇਲਾਵਾ ਜੰਗਲੀ ਸਬਜੀਆਂ, ਫਲ ਆਦਿ ਦੇ ਨਾਲ-ਨਾਲ ਮਸ਼ਰੂਮ ਅਤੇ ਕੰਦ ਆਦਿ ਵਿੱਚ ਵੀ ਵਿਭਿੰਨਤਾ ਦੇਖੀ ਗਈ।ਜੰਗਲੀ ਜਾਨਵਰ ਵੀ ਇਸ ਖਪਤ ਵਿਭਿੰਨਤਾ ਦਾ ਇੱਕ ਹਿੱਸਾ ਹਨ।ਪਿੰਡਾਂ ਵਿੱਚ,ਜੰਗਲੀ ਖਾਧ ਪਦਾਰਥ ਕੁੱਲ ਪਕਾਏ ਭੋਜਨ ਦਾ 12 ਤੋਂ 24.4 ਪ੍ਰਤੀਸ਼ਤ ਹਿੱਸਾ ਹਨ ਅਤੇ ਮਹੀਨਿਆਂ ਦੌਰਾਨ ਇਹ ਬਦਲਦਾ ਰਹਿੰਦਾ ਹੈ।

ਅਧਿਐਨ ਵਿੱਚ ਪਾਇਆ ਗਿਆ ਕਿ ਤਣਾਅ ਦੇ ਸਮਿਆਂ ਦੌਰਾਨ, ਇਹ ਜੰਗਲੀ ਖਾਧ ਪਦਾਰਥ ਹੀ ਹੁੰਦੇ ਹਨ ਜੋ ਕਿ ਭੋਜਨ ਅਤੇ ਪੋਸ਼ਣ ਦਾ ਮਹੱਤਵਪੂਰਨ ਸ੍ਰੋਤ ਹੁੰਦੇ ਹਨ।ਇਸ ਨੂੰ ਲੋਕਾਂ ਦੁਆਰਾ ਸਾਂਝੇ ਕੀਤੇ ਇਤਿਹਾਸਿਕ ਤੱਥਾਂ ਅਤੇ ਵਾਸਤਵਿਕ ਸਬੂਤਾਂ ਰਾਹੀ ਦੇਖਿਆ ਜਾ ਸਕਦਾ ਹੈ।ਇਹਨਾਂ ਖਾਧ ਪਦਾਰਥਾਂ ਦਾ ਮਹੱਤਵ ਇਹਨਾਂ ਦੀ ਪੋਸ਼ਣ ਸਰੰਚਨਾ ਦੇ ਪੱਖ ਤੋਂ ਵੀ ਸਪੱਸ਼ਟ ਹੈ।ਜੇਕਰ ਜੰਗਲ ਨੂੰ ਵਧੀਆ ਸੰਭਾਲਿਆ ਜਾਵੇ ਅਤੇ ਪਹੁੰਚ ਵਧੀਆ ਹੋਵੇ ਤਾਂ ਜੰਗਲੀ ਖਾਧ ਪਦਾਰਥਾਂ ਦੀ ਸਾਲ ਭਰ ਆਪੂਰਤੀ ਰਹਿੰਦੀ ਹੈ।ਇਹ ਖ਼ਾਸ ਕਰਕੇ ਕੰਦ, ਸਾਗ-ਸਬਜੀਆਂ ਅਤੇ ਵਿਭਿੰਨ ਫ਼ਲਾਂ ਦੇ ਮਾਮਲੇ ਵਿੱਚ ਸਹੀ ਹੈ।ਇਹਨਾਂ ਖਾਧ ਪਦਾਰਥਾਂ ਦਾ ਤਕਨੀਕੀ ਆਕਲਨ ਦਿਖਾਉਂਦਾ ਹੈ ਕਿ ਜ਼ਿਆਦਾਤਰ ਖਾਧ ਪਦਾਰਥ ਬਹੁਤ ਹੀ ਜ਼ਿਆਦਾ ਪੋਸ਼ਕ ਹਨ। ਇਹਨਾਂ ਖਾਧ ਪਦਾਰਥਾਂ ਦੀ ਵਿਭਿੰਨਤਾ ਧਿਆਨ ਵਿੱਚ ਰੱਖਣ ਵਾਲਾ ਇੱਕ ਹੋਰ ਮਹੱਤਵਪੂਰਨ ਤੱਥ ਹੈ।

ਅਜਿਹੇ ਸਮੇਂ ਵਿੱਚ ਜਦ ਗ੍ਰਾਮੀਣ ਸਮੁਦਾਇਆਂ ਵਿੱਚ ਗਰੀਬੀ ਹੈ, ਇਹ ਇੱਕ ਅਜਿਹਾ ਭੋਜਨ ਸ੍ਰੋਤ ਹਨ ਜੋ ਕਿ ਨਾ ਸਿਰਫ਼ ਪਹੁੰਚ ਵਿੱਚ ਹੈ ਬਲਕਿ ਮੁਫ਼ਤ ਹੈ ਅਤੇ ਸਭ ਦੀ ਸਮਾਨ ਪਹੁੰਚ ਵਿੱਚ ਹੈ। ਜੇਕਰ ਸ੍ਰੋਤਾਂ ਦਾ ਟਿਕਾਊ ਪ੍ਰਬੰਧਨ ਕੀਤਾ ਜਾਂਦਾ ਹੈ ਤਾਂ ਇਹ ਸਮੁਦਾਇ ਲਈ ਆਮਦਨ ਦਾ ਵੀ ਸ੍ਰੋਤ ਹਨ।

ਇਸ ਤੋਂ ਇਲਾਵਾ, ਜਦ ਖੇਤੀ ਕਰਕੇ ਉਗਾਏ ਗਏ ਭੋਜਨ ਖ਼ਾਸ ਕਰਕੇ ਫ਼ਲਾਂ ਅਤੇ ਸਾਗ-ਸਬਜੀਆਂ ਦੀ ਗੱਲ ਆਉਂਦੀ ਹੈ ਤਾਂ ਖਾਧ ਸੁਰੱਖਿਆ ਚਿੰਤਾ ਦਾ ਇੱਕ ਉੱਭਰਦਾ ਪ੍ਰਮੁੱਖ ਵਿਸ਼ਾ ਹੈ।ਹਾਲਾਂਕਿ, ਜੰਗਲੀ ਖਾਧ ਪਦਾਰਥ ਭੋਜਨ ਦਾ ਅਜਿਹਾ ਸ੍ਰੋਤ ਹਨ ਜਿੱਥੇ ਭੋਜਨ ਉਗਾਉਣ ਵੇਲੇ ਜਾਂ ਕਟਾਈ ਤੋਂ ਬਾਅਦ ਵੀ ਕਿਸੇ ਰਸਾਇਣ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ।ਇਹ ਇੱਕ ਸਥਾਪਿਤ ਸੱਚਾਈ ਹੈ ਕਿ ਜ਼ਹਿਰ ਜਿਵੇਂ ਕਿ ਕੀਟਨਾਸ਼ਕ ਪਹਿਲਾਂ ਤੋਂ ਹੀ ਕੁਪੋਸ਼ਿਤ ਲੋਕਾਂ ਉੱਪਰ ਬੁਰਾ ਪ੍ਰਭਾਵ ਪਾਉਂਦੇ ਹਨ।ਇਸ ਸੰਦਰਭ ਵਿੱਚ ਵੀ ਇਹ ਜੰਗਲੀ ਖਾਧ ਪਦਾਰਥ ਸੁਰੱਖਿਅਤ ਹਨ।

ਅੱਜ ਦੇ ਜਲਵਾਯੂ ਪਰਿਵਰਤਨ ਦੇ ਯੁੱਗ ਵਿੱਚ ਜੰਗਲੀ ਪ੍ਰਜਾਤੀਆਂ ਖੇਤੀ ਦੀਆਂ ਪ੍ਰਜਾਤੀਆਂ ਨਾਲੋਂ ਜ਼ਿਆਦਾ ਲਚੀਲੀਆਂ ਮੰਨੀਆਂ ਜਾਂਦੀਆਂ ਹਨ।ਦੂਸਰੇ ਪਾਸੇ, ਜਲਵਾਯੂ ਪਰਿਵਰਤਨ ਦੇ ਕਾਰਨ ਸਮੁਦਾਇਆਂ ਦੇ ਭੋਜਨ ਦੇ ਦਬਾਅ ਕਾਲ ਦੇ ਵਧਣ ਦੀ ਵੀ ਸੰਭਾਵਨਾ ਰਹਿੰਦੀ ਹੈ ਜੇਕਰ ਉਹ ਸਿਰਫ਼ ਖੇਤੀ ਕਰਕੇ ਉਗਾਏ ਗਏ ਭੋਜਨ ਉੱਪਰ ਹੀ ਨਿਰਭਰ ਰਹਿਣ।ਜੰਗਲੀ ਖਾਧ ਪਦਾਰਥ ਇਸ ਸੰਦਰਭ ਵਿੱਚ ਉਹਨਾਂ ਨੂੰ ਮਹੱਤਵਪੂਰਨ ਸੁਰੱਖਿਆ ਪ੍ਰਦਾਨ ਕਰਦੇ ਹਨ।

ਇਹ ਖਾਧ ਪਦਾਰਥ, ਜਿੰਨਾਂ ਲਈ ਇੱਕ ਪਰਿਵਾਰ ਨੂੰ ਖਰਚ ਉਠਾਉਣ, ਕਰਜ਼ਾ ਲੈਣ, ਸਰਕਾਰੀ ਦਾਨ ਦੀ ਸਕੀਮ ਉੱਪਰ ਨਿਰਭਰਤਾ ਜਾਂ ਇਹਨਾਂ ਤੱਕ ਪਹੁੰਚ ਤੋਂ ਪਹਿਲਾਂ ਕਿਸੇ ਦੀ ਇਜਾਜ਼ਤ ਲੈਣ ਦੀ ਜਰੂਰਤ ਨਹੀਂ ਹੈ, ਸਮੁਦਾਇਆਂ ਦੇ ਨਾਲ ਨਾਲ ਵਿਅਕਤੀਆਂ ਵਿੱਚ ਆਤਮ-ਨਿਰਭਰਤਾ ਦੇ ਨਾਲ-ਨਾਲ ਸਨਮਾਨ ਅਤੇ ਗਰਵ, ਜੋ ਕਿ ਆਦੀਵਾਸੀ ਸਮੁਦਾਇਆਂ ਨੂੰ ਬਹੁਤ ਪਿਆਰੇ ਹਨ, ਦੀ ਭਾਵਨਾ ਨਾਲ ਭਰਦੇ ਹਨ।

ਇਹ ਧਿਆਨ ਦੇਣ ਵਾਲੀ ਮਹੱਤਵਪੂਰਨ ਗੱਲ ਹੈ ਕਿ ਸਮੁਦਾਇ ਦੇ ਮੈਂਬਰਾਂ, ਜਿਸ ਵਿੱਚ ਬੱਚੇ ਵੀ ਸ਼ਾਮਿਲ ਹਨ, ਕੋਲ ਇਹਨਾਂ ਖਾਧ ਪਦਾਰਥਾਂ ਨਾਲ ਜੁੜੇ ਗਿਆਨ ਦਾ ਵਿਸ਼ਾਲ ਖਜ਼ਾਨਾ ਹੈ। ਕਿੱਥੇ ਕਿਹੜੀ ਵਿਸ਼ੇਸ਼ ਪ੍ਰਜਾਤੀ ਉੱਗਦੀ ਹੈ, ਮੌਸਮੀ, ਵਿਸ਼ੇਸ਼ਤਾਵਾਂ, ਪਹਿਚਾਣ ਅਤੇ ਦਿੱਖ ਜਾਂ ਇਸਦੀਆਂ ਪੋਸ਼ਕ ਅਤੇ ਔਸ਼ਧੀ ਗੁਣ, ਪ੍ਰੋਸੈਸਿੰਗ ਜਾਂ ਭੰਡਾਰਣ ਦੇ ਗੁਣਾਂ, ਪਕਾਉਣ ਦੀ ਵਿਧੀ ਅਤੇ ਗੁਣਵੱਤਾ, ਪਸ਼ੂ ਚਿਕਿਤਸਾ ਅਤੇ ਪਸ਼ੂਆਂ ਲਈ ਉਪਯੋਗ ਆਦਿ ਮਹੱਤਵਪੂਰਨ ਜਾਣਕਾਰੀ ਸਮੁਦਾਇ ਦੇ ਮੈਬਰਾਂ ਕੋਲ ਹੁੰਦੀ ਹੈ।ਕਈ ਜੰਗਲੀ ਖਾਧ ਪਦਾਰਥਾਂ ਦਾ ਉਸ ਉੱਪਰ ਨਿਰਭਰ ਸਮੁਦਾਇਆਂ ਲਈ ਸੱਭਿਆਚਾਰਕ ਅਤੇ ਸੰਸਕ੍ਰਿਤਿਕ ਮਹੱਤਵ ਵੀ ਹੁੰਦਾ ਹੈ।ਇਸ ਉੱਪਰ ਵੀ ਹਾਲੇ ਹੋਰ ਅਧਿਐਨ ਕੀਤਾ ਜਾਣਾ ਬਾਕੀ ਹੈ।

ਹਾਲਾਂਕਿ, ਬਹੁਤ ਸਾਰੇ ਕਾਰਕ ਹਨ ਜੋ ਸਮੁਦਾਇਆਂ ਅਤੇ ਜੰਗਲਾਂ ਦੇ ਰਿਸ਼ਤੇ ਨੂੰ ਪ੍ਰਭਾਵਿਤ ਕਰ ਰਹੇ ਹਨ ਅਤੇ ਇਹ ਵੀ ਸੂਚਨਾ ਹੈ ਕਿ ਇਹਨਾਂ ਖਾਧ ਪਦਾਰਥਾਂ ਦੀ ਖਪਤ ਲਗਾਤਾਰ ਘਟ ਰਹੀ ਹੈ।

ਮੁੱਖਧਾਰਾ ਖਾਧ ਸੁਰੱਖਿਆ ਮਾਡਲ, ਜੋ ਕਿ ਇਹ ਮੰਨਦਾ ਹੈ ਕਿ ਇੱਕ ਸਾਰਵਜਨਿਕ ਵਿਤਰਣ ਪ੍ਰਣਾਲੀ ਰਾਹੀ ਚੌਲ ਅਤੇ ਕਣਕ ਦੇ ਕੇ ਸਮੁਦਾਇਆਂ ਦੀ ਭੁੱਖਮਰੀ ਦੇ ਮੁੱਦਿਆਂ ਨੂੰ ਹੱਲ ਕਰ ਲਏਗਾ, ਸਮੁਦਾਇਆਂ ਨੂੰ ਉਹਨਾਂ ਦੇ ਸਥਾਨਕ ਭੋਜਨ ਪ੍ਰਣਾਲੀ ਤੋਂ ਦੂਰ ਕਰ ਰਿਹਾ ਹੈ।

ਇਸੇ ਦੌਰਾਨ ਅਸਲ ਵਿਭਿੰਨਤਾ ਦੀ ਪਰਵਾਹ ਕੀਤੇ ਬਗੈਰ ਕੈਨੋਪੀ ਆਧਾਰਿਤ ਤਰੀਕੇ ਨਾਲ ਵਣ ਅਧੀਨ ਖੇਤਰ ਨੂੰ ਮਾਪਿਆ ਜਾ ਰਿਹਾ ਹੈ। ਵਪਾਰਕ ਬਾਗਾਨ ਖੇਤਰਾਂ ਨੂੰ ਪ੍ਰੋਤਸ਼ਾਹਿਤ ਕੀਤਾ ਜਾ ਰਿਹਾ ਹੈ। ਖਾਧ ਸੁਰੱਖਿਆ ਦੇ ਸੰਦਰਭ ਤੋਂ ਜਰੂਰੀ ਵਣ ਗੁਣਵੱਤਾ ਵਿੱਚ ਅਸਲ ਗਿਰਾਵਟ ਨੂੰ ਛੁਪਾਇਆ ਜਾ ਰਿਹਾ ਹੈ।ਭਾਰਤ ਵਿੱਚ ਜ਼ਮੀਨ ਦੇ ਉਪਯੋਗ ਬਾਰੇ ਕੋਈ ਨੀਤੀ ਨਹੀਂ ਹੈ ਅਤੇ ਵੱਡੇ ਪੱਧਰ 'ਤੇ ਜ਼ਮੀਨਾਂ ਸਾਂਝੇ ਉਪਯੋਗ ਦੀ ਜਗ੍ਹਾ ਗੈਰ ਖੇਤੀ ਉਪਯੋਗ ਵਾਲੇ ਪਾਸੇ ਵਰਤੀਆਂ ਜਾ ਰਹੀਆਂ ਹਨ।ਦੂਸਰੇ ਪਾਸੇ, ‘ਮੁੱਖਧਾਰਾ ਸਮਾਜ' ਜਿਸਨੇ ਸਮਾਜੀਕਰਨ ਦੁਆਰਾ ‘ਮੁੱਖਧਾਰਾ ਸਿੱਖਿਆ' ਪ੍ਰਾਪਤ ਕੀਤੀ ਹੈ, ਅਲੱਗ-ਅਲੱਗ ਖਾਧ ਪ੍ਰਣਾਲੀਆਂ ਲਈ ਅਲੱਗ-ਅਲੱਗ ਕਦਰਾਂ-ਕੀਮਤਾਂ ਰੱਖਦਾ ਹੈ। ਉਹ ਜੰਗਲੀ ਖਾਧ ਪਦਾਰਥਾਂ ਦੇ ਉਪਭੋਗ ਨੂੰ ਆਦਿਮ ਅਤੇ ਪਿੱਛੜੇਪਣ ਦੇ ਰੂਪ ਵਿੱਚ ਦੇਖਦਾ ਹੈ।ਇਹ ਗੱਲ ਆਦੀਵਾਸੀਆਂ ਦੇ, ਖ਼ਾਸ ਕਰਕੇ ਪ੍ਰਤੀਕੂਲ ਮੌਸਮ ਦੌਰਾਨ, ਖਪਤ ਢੰਗਾਂ ਦਾ ਵਰਣਨ ਕਰਨ ਵੇਲੇ ਜਨ ਮੀਡੀਆ ਦੀ ਭਾਸ਼ਾ ਵਿੱਚ ਲਗਾਤਾਰ ਦਿਖਾਈ ਦਿੰਦੀ ਹੈ। “ਵਿਕਾਸ' ਅਤੇ ਨਕਦ ਆਮਦਨ ਨੇ ਵੀ ਜੰਗਲੀ ਖਾਧ ਪਦਾਰਥਾਂ ਨੂੰ ਵਿਸਥਾਪਿਤ ਜਰੂਰ ਕੀਤਾ ਹੈ ਪ੍ਰੰਤੂ ਹਮੇਸ਼ਾ ਸੁਰੱਖਿਅਤ ਅਤੇ ਪੋਸ਼ਣ ਭਰਪੂਰ ਭੋਜਨ ਨਾਲ ਨਹੀਂ।

ਇਹ ਜਰੂਰੀ ਅਤੇ ਮਹੱਤਵਪੂਰਨ ਹੈ ਕਿ ਅਸੀਂ ਖਾਧ ਅਤੇ ਪੋਸ਼ਣ ਸੁਰੱਖਿਆ ਦੇ ਹੱਲ ਲਈ ਵਣ ਖਾਧ ਪਦਾਰਥਾਂ ਨੂੰ ਨੀਤੀ ਦ੍ਰਿਸ਼ਟੀਕੋਣ ਦਾ ਅਭਿੰਨ ਅੰਗ ਬਣਾਉਣ ਲਈ ਆਪਣਾ ਧਿਆਨ ਕੇਂਦ੍ਰਿਤ ਕਰੀਏ। ਇਸ ਸੰਦਰਭ ਵਿੱਚ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਜਦ ਆਵਾਸ ਸਥਾਨ ਖੋਹ ਜਾਂਦਾ ਹੈ ਤਾਂ ਇਸ ਨਾਲ ਅਜਿਹੇ ਖਾਧ ਪਦਾਰਥਾਂ ਦੀ ਉਪਲਬਧਤਾ ਵੀ ਖੋਹ ਜਾਂਦੀ ਹੈ।ਜਦ ਉਪਲਬਧਤਾ ਦੀ ਕਮੀ ਹੁੰਦੀ ਹੈ ਤਾਂ ਇਸ ਨਾਲ ਗਿਆਨ ਨੂੰ ਵੀ ਨੁਕਸਾਨ ਪਹੁੰਚਦਾ ਹੈ।ਇਸ ਨਾਲ ਸ੍ਰੋਤ ਦੀ ਕਦਰ ਵਿੱਚ ਵੀ ਗਿਰਾਵਟ ਆਉਂਦੀ ਹੈ।ਇਹ ਸਭ ਕਾਰਕ ਮਿਲ ਕੇ ਜੰਗਿਲੀ ਖਾਧ ਪਦਾਰਥਾਂ ਦੀ ਖਪਤ ਵਿੱਚ ਗਿਰਾਵਟ ਵਿੱਚ ਹਿੱਸਾ ਪਾਉਂਦੇ ਹਨ।ਇਸ ਨਾਲ ਅੱਗੇ ਭਵਿੱਖ ਵਿੱਚ ਇੱਕ ਸੱਭਿਆਚਾਰ ਵਿੱਚ ਗਿਰਾਵਟ ਆਉਂਦੀ ਹੈ। ਇਸ ਪ੍ਰਕਾਰ ਇਹ ਇੱਕ ਕੁਚੱਕਰ ਬਣ ਜਾਂਦਾ ਹੈ।

ਖਾਧ ਸੁਰੱਖਿਆ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਵਿੱਚ ਜਾਂ ਬਣਾਈਆਂ ਗਈਆਂ ਨੀਤੀਆਂ ਵਿੱਚ ਸ਼ਾਇਦ ਹੀ ਕਿਤੇ ਜੰਗਲਾਂ ਨੂੰ ਇੱਕ ਖਾਧ ਉਤਪਾਦਨ ਦੇ ਖੇਤਰ ਦੇ ਰੂਪ ਵਿੱਚ ਦੇਖਿਆ ਜਾ ਵਿਚਾਰਿਆ ਗਿਆ ਹੋਵੇ। ਇਸ ਇੱਕ ਜਰੂਰੀ ਬੁਨਿਆਦੀ ਬਦਲਾਅ ਦੀ ਜਰੂਰਤ ਹੈ ਅਤੇ ਇਹ ਅਧਿਐਨ ਇਸੇ ਵੱਲ ਇਸ਼ਾਰਾ ਕਰਦਾ ਹੈ।

Path Alias

/articles/vana-khaadha-padaaratha-khaadha-ataee-paoosana-saurahkhaia-daa-abhainna-anga-rahaee-hana

Post By: kvm
Topic
Regions
×