ਉਮੀਦ ਦੀ ਫ਼ਸਲ

ਕਿਸਾਨ, ਖੇਤ, ਜੰਗਲ ਅਤੇ ਨਦੀ ਦੇ ਨਾਲ ਜਿਉਂਦੇ ਹਨ। ਸ਼ਹਿਰੀ ਜੀਵਨ ਵਿੱਚ ਖੇਤਾਂ, ਨਦੀਆਂ, ਜੰਗਲਾਂ ਦਾ ਹੋਣਾ, ਨਾ ਹੋਣਾ ਅਰਥ ਨਹੀ ਰੱਖਦਾ। ਸ਼ਹਿਰੀ ਲੋਕ ਹਰ ਚੀਜ਼ ਆਪਣੀ ਮੁੱਠੀ ਵਿੱਚ ਕਰਨਾ ਚਾਹੁੰਦੇ ਹਨ। ਇਸ ਲਈ ਇੱਥੇ ਨਦੀਆਂ, ਜੰਗਲ, ਪਹਾੜ ਦੂਰ ਹੁੰਦੇ ਜਾ ਰਹੇ ਹਨ। ਸਾਡੇ ਜਲ-ਸ੍ਰੋਤ ਸ਼ਹਿਰਾਂ ਦੇ ਮਲ-ਮੂਤਰ ਵਹਾਉਣ ਦੇ ਨਾਲੇ ਬਣ ਗਏ ਹਨ। ਇਹ ਸਥਿਤੀ ਉਦੋਂ ਹੈ ਜਦ ਆਬਾਦੀ ਦੇ ਵੱਡੇ ਹਿੱਸੇ ਦੇ ਕੋਲ ਟਾਇਲਟ ਦੀ ਸੁਵਿਧਾ ਉਪਲਬਧ ਨਹੀਂ ਹੈ। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਜੇਕਰ ਦੇਸ਼ ਵਿੱਚ ਹਰ ਆਦਮੀ ਦੇ ਕੋਲ ਫਲੱਸ਼ ਵਾਲਾ ਟਾਇਲਟ ਹੋਵੇਗਾ ਤਾਂ ਪਾਣੀ ਕਿੱਥੋਂ ਆਵੇਗਾ! ਇਸਦੀ ਚਿੰਤਾ ਨਾ ਸਰਕਾਰ ਨੂੰ ਹੈ, ਨਾ ਹੀ ਸਾਡੀ ਸ਼ਹਿਰੀ ਆਬਾਦੀ ਨੂੰ।
ਪਰ ਰੂਪੌਲੀਆ ਪਿੰਡ ਦੇ ਕਿਸਾਨ ਪਾਣੀ ਨੂੰ ਧਰਤੀ ਅਤੇ ਆਪਣੇ ਖੇਤਾਂ ਦੇ ਲਈ ਬਚਾਉਣਾ ਚਾਹੁੰਦੇ ਹਨ। ਇਸਲਈ ਉਹਨਾਂ ਨੇ ਘੱਟ ਪਾਣੀ ਵਾਲੇ ਟਾਇਲਟ ਦੀ ਵਿਵਸਥਾ ਨੂੰ ਲੈ ਕੇ ਕਈ ਪ੍ਰਯੋਗ ਕੀਤੇ ਹਨ। ਇਹ ਪ੍ਰਯੋਗ ਸਾਡੀਆਂ ਨਦੀਆਂ ਨੂੰ ਬਚਾਉਣ ਅਤੇ ਖੇਤਾਂ ਨੂੰ ਜ਼ਿਆਦਾ ਉਪਜਾਊ ਬਣਾਉਣ ਦੇ ਲਈ ਹਨ। ਬਿਹਾਰ ਦੇ ਪੱਛਮੀ ਚੰਪਾਰਨ ਜਿਲੇ ਵਿੱਚ ਬੇਤੀਆ ਤੋਂ ਲਗਭਗ 50 ਕਿਲੋਮੀਟਰ ਦੂਰ ਸਥਿਤ ਰੂਪੌਲੀਆ ਪਿੰਡ ਇੱਕ ਨੰਗੇ ਪਠਾਰ ਦੇ ਕੇਂਦਰ ਵਿੱਚ ਹੈ। ਇਸਦੇ ਤਿੰਨ ਪਾਸੇ ਚਮਕਦੀਆਂ ਹੋਈਆਂ ਪਹਾੜੀਆਂ ਦਾ ਘੇਰਾ ਹੈ। ਕੋਲ ਹੀ ਇੱਕ ਨਦੀ ਵਹਿੰਦੀ ਹੈ ਅਤੇ ਚਾਰੇ ਪਾਸੇ ਸੰਘਣੇ ਜੰਗਲ ਹਨ, ਮਿੱਠੇ ਪਾਣੀ ਦੇ ਕਈ ਝਰਨੇ ਹਨ। ਇੱਥੋਂ ਦਾ ਬਾਸਮਤੀ ਚਾਵਲ ਪੂਰੀ ਦੁਨੀਆ ਵਿੱਚ ਖੁਸ਼ਬੂ ਬਿਖੇਰਦਾ ਹੈ। ਪਿੰਡ ਦੇ ਇੱਕ ਹਿੱਸੇ ਵਿੱਚ ਮਿਆਂਮਾ ਤੋਂ ਆਏ ਲਗਭਗ 72 ਪਰਿਵਾਰ ਹਨ ਜੋ ਅੱਜ ਤੋਂ 34 ਸਾਲ ਪਹਿਲਾਂ ਇੱਥੇ ਆਏ ਸਨ। ਇਹਨਾਂ ਨੂੰ ਸਰਕਾਰ ਨੇ ਵਸਣ ਲਈ ਜਗਾ ਦਿੱਤੀ। ਪਿੰਡ ਦੇ ਦੂਸਰੇ ਪਾਸੇ ਬੰਗਲਾਦੇਸ਼ ਤੋਂ ਆਏ ਕਰੀਬ 49 ਪਰਿਵਾਰ ਹਨ। ਸਾਰੇ ਕਿਸਾਨ ਹਨ। ਇਹਨਾਂ ਨੇ ਆਪਣੇ ਜੀਵਨ ਵਿੱਚ ਕਈ ਛੋਟੇ-ਛੋਟੇ ਪ੍ਰਯੋਗ ਕੀਤੇ, ਜਿਸਨੇ ਇਸ ਪਿੰਡ ਦੀ ਪੂਰੀ ਸੰਸਕ੍ਰਿਤੀ ਹੀ ਬਦਲ ਦਿੱਤੀ।
ਮਲ-ਮੂਤਰ ਦੀ ਸਫ਼ਾਈ ਨੂੰ ਲੈ ਕੇ ਸਮਾਜ ਵਿੱਚ ਸ਼ੁਰੂ ਤੋਂ ਹੀ ਵਿਭਾਜਨ ਦੀ ਗਹਿਰੀ ਲਕੀਰ ਰਹੀ ਹੈ। ਇਹ ਕੰਮ ਅੱਜ ਵੀ ਇੱਕ ਖ਼ਾਸ ਜਾਤੀ ਦੇ ਲੋਕ ਹੀ ਕਰਦੇ ਹਨ, ਜਿੰਨਾਂ ਨੂੰ 'ਅਛੂਤ' ਮੰਨਿਆ ਜਾਂਦਾ ਹੈ। ਪਰ ਮਾਨਵ ਮਲ-ਮੂਤਰ ਤੋਂ ਬਣਨ ਵਾਲੇ ਖਾਦ ਨੇ ਕਈ ਸਮਾਜਿਕ ਮਾਨਤਾਵਾਂ ਨੂੰ ਗਹਿਰਾ ਝਟਕਾ ਦਿੱਤਾ ਹੈ, ਅਤੇ ਇਹ ਖਾਦ ਹੁਣ ਇੱਥੋਂ ਦੇ ਲੋਕਾਂ ਦੀ ਰਸੋਈ ਦਾ ਵੀ ਹਿੱਸਾ ਹੈ। ਜੋ ਸਬਜ਼ੀਆਂ ਉਹ ਆਪਣੇ ਲਈ ਉਗਾਉਂਦੇ ਹਨ, ਉਸ ਵਿੱਚ ਵੀ ਇਸੇ ਖਾਦ ਦਾ ਪ੍ਰਯੋਗ ਹੁੰਦਾ ਹੈ। ਉਹ ਕਹਿੰਦੇ ਹਨ ਕਿ ਆਦਮੀ ਚਲਦਾ-ਫਿਰਦਾ ਖਾਦ ਹੈ, ਜਿਸਦੀ ਕੋਈ ਲਾਗਤ ਨਹੀ ਅਤੇ ਪੈਦਾਵਾਰ ਵਧੀਆ। ਹਾਲਾਂਕਿ ਇਹ ਪ੍ਰਯੋਗ ਹੁਣ ਦੁਨੀਆ ਦੇ ਕਈ ਹਿੱਸਿਆਂ ਵਿੱਚ ਹੋਣ ਲੱਗਿਆ ਹੈ। ਇਸਨੇ ਮਹਿਲਾਵਾਂ ਦੇ ਜੀਵਨ ਵਿੱਚ ਹਿੰਸਾ ਨੂੰ ਵੀ ਘਟਾਇਆ ਹੈ। ਉਹਨਾਂ ਨੂੰ ਹੁਣ ਮੂੰਹ-ਹਨੇਰੇ ਖੇਤਾਂ ਵੱਲ ਨਹੀਂ ਜਾਣਾ ਪੈਂਦਾ।
ਪਿੰਡ ਦੇ ਕਿਸਾਨਾਂ ਨੇ ਮੇਘ ਪਈਨ ਅਭਿਆਨ, ਵਾਟਰ ਐਕਸ਼ਨ ਅਤੇ ਵਾਸ਼ ਇੰਸਟੀਚਿਊਟ ਦੀ ਮੱਦਦ ਨਾਲ ਇਸ ਕੰਮ ਦੀ ਸ਼ੁਰੂਆਤ ਕੀਤੀ। ਵਾਟਰ ਐਕਸ਼ਨ ਨਾਲ ਜੁੜੇ ਵਿਨੈ ਕੁਮਾਰ ਨੇ ਦੱਸਿਆ ਕਿ ਸ਼ੁਰੂ ਵਿੱਚ ਭਰੋਸਾ ਨਹੀਂ ਸੀ ਕਿ ਲੋਕ ਅਜਿਹੇ ਪ੍ਰਯੋਗ ਦੇ ਪੱਖ ਵਿੱਚ ਹੋਣਗੇ। ਪਰ ਹੌਲੀ-ਹੌਲੀ ਲੋਕਾਂ ਨੂੰ ਇਸ ਗੱਲ ਦਾ ਭਰੋਸਾ ਹੋਇਆ। ਫਿਰ ਕਿਸਾਨ ਅੱਗੇ ਆਏ। ਉਹਨਾਂ ਨੇ ਜ਼ਮੀਨ ਦੇ ਇੱਕ ਟੁਕੜੇ ਉੱਪਰ ਯੂਰੀਆ ਖਾਦ ਦਾ ਇਸਤੇਮਾਲ ਕੀਤਾ, ਦੂਸਰੇ ਟੁਕੜੇ 'ਤੇ ਮਾਨਵ ਮਲ ਤੋਂ ਬਣੇ ਖਾਦ ਦਾ। ਇਹ ਪਾਇਆ ਗਿਆ ਕਿ ਜਿਸ ਖੇਤ ਵਿੱਚ ਮਾਨਵ ਮਲ ਦਾ ਉਪਯੋਗ ਹੋਇਆ, ਉਸਦੀ ਫ਼ਸਲ ਵਧੀਆ ਹੋਈ ਅਤੇ ਖੇਤਾਂ ਵਿੱਚ ਪਾਣੀ ਦੀ ਜਰੂਰਤ ਵੀ ਘੱਟ ਪਈ।
ਪਿੰਡ ਦੇ ਪੂਰਵੀ ਟੋਲਾ ਦੇ ਕਿਸਾਨ ਪੰਚਮ ਲਾਲ ਮਹਿਤੋ ਨੇ ਦੱਸਿਆ ਕਿ ਇਸਦੇ ਲਈ ਬਾਰਾਂ ਹਜਾਰ ਰੁਪਏ ਦੀ ਲਾਗਤ ਨਾਲ ਇੱਕ ਨਵੀਂ ਤਕਨੀਕ ਦੇ ਜ਼ਰੀਏ ਦੋ ਚੈਂਬਰ ਵਾਲਾ ਟਾਇਲਟ ਬਣਾਇਆ ਜਾਂਦਾ ਹੈ। ਇੱਕ ਚੈਂਬਰ ਭਰ ਜਾਣ ਤੋਂ ਬਾਅਦ ਦੂਸਰਾ ਚੈਂਬਰ ਇਸਤੇਮਾਲ ਕਰਦੇ ਹਾਂ। ਲਗਭਗ ਇੱਕ ਸਾਲ ਬਾਅਦ ਬਿਹਤਰੀਨ ਖਾਦ ਤਿਆਰ ਹੋ ਜਾਂਦਾ ਹੈ। ਪਿੰਡ ਦੀ ਇੱਕ ਔਰਤ ਨੇ ਦੱਸਿਆ ਕਿ ਉਸਦਾ ਕਟਹਲ ਦਾ ਰੁੱਖ ਬਿਲਕੁਲ ਸੁੱਕ ਗਿਆ ਸੀ। ਉਸ ਵਿੱਚ ਉਸਨੇ ਮਾਨਵ ਮਲ-ਮੂਤਰ ਤੋਂ ਬਣੇ ਖਾਦ ਦਾ ਇਸਤੇਮਾਲ ਕੀਤਾ। ਅੱਜ ਫਿਰ ਉਹ ਰੁੱਖ ਹਰਿਆ-ਭਰਿਆ ਅਤੇ ਫ਼ਲਦਾਰ ਹੋ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਪੌਦਿਆਂ ਵਿੱਚ ਪੇਸ਼ਾਬ ਦੇ ਇਸਤੇਮਾਲ ਦੇ ਵੀ ਵਧੀਆ ਨਤੀਜੇ ਸਾਹਮਣੇ ਆਏ ਹਨ। ਪੇਸ਼ਾਬ ਨੂੰ ਜਮਾ ਕਰਕੇ ਉਸਨੂੰ ਦੁੱਗਣੇ ਪਾਣੀ ਵਿੱਚ ਮਿਲਾ ਕੇ ਪੌਦਿਆਂ ਨੂੰ ਸਿੰਜਿਆ ਜਾਂਦਾ ਹੈ। ਇਸ ਨਾਲ ਨਾ ਸਿਰਫ਼ ਵਧੀਆ ਫ਼ਸਲ ਹੁੰਦੀ ਹੈ, ਬਲਕਿ ਇਹ ਪੌਦਿਆਂ ਨੂੰ ਕੀੜਿਆਂ ਤੋਂ ਵੀ ਬਚਾਉਂਦਾ ਹੈ।
ਕਿਸਾਨ ਜਾਣਦਾ ਹੈ ਕਿ ਖੇਤੀ ਕਰਨਾ ਖਰਚੀਲਾ ਹੁੰਦਾ ਜਾ ਰਿਹਾ ਹੈ। ਯੂਰੀਆ ਖਾਦ ਮਹਿੰਗਾ ਅਤੇ ਜ਼ਹਿਰੀਲਾ ਹੈ। ਹਰ ਸਾਲ ਖੇਤਾਂ ਵਿੱਚ ਯੂਰੀਆ ਦੀ ਮਾਤਰਾ ਵੀ ਵਧਾਉਣੀ ਪੈਂਦੀ ਹੈ। ਪਾਣੀ ਕਾਫ਼ੀ ਲੱਗਦਾ ਹੈ। ਬੇਤੀਆ ਦੇ ਕਰੀਬ 75 ਫ਼ੀਸਦੀ ਆਬਾਦੀ ਸਿੱਧੇ ਖੇਤੀ ਅਤੇ ਮੱਛੀ ਪਾਲਣ ਜਿਹੇ ਕੰਮਾਂ ਨਾਲ ਜੁੜੀ ਹੈ। ਕਿਸਾਨ ਕਹਿੰਦੇ ਹਨ ਕਿ ਸਾਡੇ ਕੋਲ ਉਪਾਅ ਕੀ ਹੈ! ਖੇਤਾਂ ਨੂੰ ਜਿੰਨੀ ਖਾਦ ਚਾਹੀਦੀ ਹੈ, ਉਹ ਪੂਰਾ ਨਹੀਂ ਹੋ ਪਾਉਂਦੀ। ਕਿਉਂਕਿ ਇਹ ਪ੍ਰਯੋਗ ਪਿੰਡ ਦੇ ਕੁੱਝ ਹਿੱਸੇ ਵਿੱਚ ਹੀ ਹੋਇਆ ਹੈ। ਗੁਲਜਾਰੋ ਦੇਵੀ ਕਹਿੰਦੀ ਹੈ ਕਿ ਸ਼ੁਰੂ ਵਿੱਚ ਤਾਂ ਉਹਨਾਂ ਨੂੰ ਘ੍ਰਿਣਾ ਆਉਂਦੀ ਸੀ ਕਿ ਮਲ ਤੋਂ ਬਣੇ ਖਾਦ ਦਾ ਇਸਤੇਮਾਲ ਅਸੀਂ ਆਪਣੀ ਰਸੋਈ ਵਿੱਚ ਪੱਕਣ ਵਾਲੇ ਅਨਾਜਾਂ ਅਤੇ ਸਬਜੀਆਂ ਦੇ ਲਈ ਕਿਵੇਂ ਕਰੀਏ। ਪਰ ਬਾਅਦ ਵਿੱਚ ਪਤਾ ਲੱਗਿਆ ਕਿ ਅਸੀਂ ਜੋ ਖਾਦ ਖਰੀਦ ਕੇ ਪਾਉਂਦੇ ਹਾਂ ਉਸ ਨਾਲ ਸਾਡੀ ਜ਼ਮੀਨ ਨੂੰ ਨੁਕਸਾਨ ਹੁੰਦਾ ਹੈ। ਅਸੀਂ ਕਰਜ਼ ਵਿੱਚ ਡੁੱਬ ਜਾਂਦੇ ਹਾਂ। ਜਦੋ ਤੋਂ ਸਾਡਾ ਪਰਿਵਾਰ ਮਾਨਵ ਮਲ ਤੋਂ ਬਣੇ ਖਾਦ ਦਾ ਪ੍ਰਯੋਗ ਕਰਨ ਲੱਗਿਆ ਹੈ, ਸਾਡੀਆਂ ਜਮੀਨਾਂ ਲਹਿਰਾਉਣ ਲੱਗੀਆਂ ਹਨ। ਉਹਨਾਂ ਨੇ ਕਿਹਾ ਕਿ ਜ਼ਮੀਨ ਸਾਡੀ ਬੇਟੀ ਹੈ। ਜੋ ਉਸਦੇ ਜੀਵਨ ਨੂੰ ਹਰਿਆ-ਭਰਿਆ ਕਰੇਗਾ, ਅਸੀਂ ਉਸਦੇ ਨਾਲ ਹੀ ਖੜੇ ਹੋਵਾਂਗੇ।ਜਨਸੱਤਾ ਤੋਂ ਧੰਨਵਾਦ ਸਹਿਤ
Path Alias

/articles/umaida-dai-phasala

Post By: kvm
Topic
×