ਤੁਲਾ- ਜੈਵਿਕ ਦੇਸੀ ਕਪਾਹ ਲਈ ਇੱਕ ਸਮਾਜਿਕ ਉੱਦਮ

Rajstahn Water
Rajstahn Water
ਕਦੇ ਭਾਰਤੀ ਦੇਸੀ ਕਪਾਹ (ਵਿਸ਼ਵ ਦੀਆਂ ਪੁਰਾਣੀਆਂ ਕਿਸਮਾਂ) ਦੇ ਬਦਲ ਵਜੋਂ ਅਮਰੀਕਨ ਕਪਾਹ ਭਾਰਤ ਲਿਆਂਦੀ ਗਈ ਸੀ ਕਿਉਕਿ ਭਾਰਤੀ ਕਪਾਹ ਮਾਨਚੈਸਟਰ ਦੀ ਮਿੱਲਾਂ ਨੂੰ ਨਹੀਂ ਸੁਹਾਂਦੀ ਸੀ। ਅਤੇ ਅੱਜ ਭਾਰਤ ਵਿੱਚ ਮੌਨਸੈਂਟੋ ਦੀ ਬੀ ਟੀ ਕਪਾਹ ਆ ਗਈ ਹੈ। ਪਰ ਕਪਾਹ ਦੀਆਂ ਸਾਡੀਆਂ ਭਾਰਤੀ ਕਿਸਮਾਂ ਅੰਤਰ-ਫ਼ਸਲੀਕਰਨ ਲਈ ਬਹੁਤ ਵਧੀਆ ਹਨ ਅਤੇ ਝਾੜ ਪੱਖੋਂ ਵੀ ਕਿਸੇ ਤੋਂ ਘੱਟ ਨਹੀਂ। ਬੀ ਟੀ ਕਪਾਹ ਨਾਲ ਤਾਂ ਵਾਤਾਵਰਣੀ ਅਤੇ ਸਿਹਤ ਸੰਬੰਧਿਤ ਕਈ ਵਿਵਾਦ ਜੁੜੇ ਹਨ। ਇਹੋ ਜਿਹੇ ਹਾਲਾਤਾਂ ਵਿੱਚ ਦੱਖਣ ਭਾਰਤ ਵਿੱਚ ਕਪਾਹ ਦੀਆਂ ਦੇਸੀ ਪ੍ਰਜਾਤੀਆਂ ਨੂੰ ਬਚਾਉਣ ਲਈ ਬੜੀਆਂ ਵਧੀਆ ਕੋਸ਼ਿਸ਼ਾਂ ਚੱਲ ਰਹੀਆਂ ਹਨ। ਕਿਸਾਨ ਦੇਸੀ ਕਿਸਮਾਂ ਦੇ ਬੀਜ ਬਚਾ ਰਹੇ ਹਨ ਅਤੇ ਉਸ ਅਧੀਨ ਖੇਤਰ ਵਧਾ ਰਹੇ ਹਨ। ਇਹੋ ਜਿਹੀ ਹੀ ਇੱਕ ਹੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਬਾਰੇ ਆਪਾਂ ਅੱਜ ਏਥੇ ਗੱਲ ਕਰਾਂਗੇ।

ਤਾਮਿਲਨਾਡੂ ਦੇ 15 ਦੋਸਤਾਂ ਨੇਂ ਇੱਕ -ਇੱਕ ਲੱਖ ਰੁਪਏ (ਕੁੱਲ 15 ਲੱਖ ਰੁਪਏ) ਦੀ ਜਮਾ ਪੂੰਜੀ ਨਾਲ ਜੈਵਿਕ ਕਪਾਹ ਦੀ ਪ੍ਰੋਸੈਸਿੰਗ ਕਰਕੇ ਰੈਡੀਮੇਡ ਗਾਰਮੈਂਟਸ ਬਣਾਉਣ ਦਾ ਸਮਾਜਿਕ ਉੱਦਮ ਸ਼ੁਰੂ ਕੀਤਾ। ਇਸ ਵਿੱਚ ਕਪਾਹ ਤੋਂ ਰੂੰ ਬਣਾਉਣਾ, ਧਾਗਾ ਬਣਾਉਣਾ, ਕੱਪੜਾ ਬੁਣਨਾ, ਰੰਗਾਈ ਅਤੇ ਕੱਪੜੇ ਦੀ ਸਿਲਾਈ ਸਭ ਹੱਥੀ ਕੀਤਾ ਜਾਦਾ ਹੈ। ਇਸ ਵਿੱਚ ਭਾਰਤੀ ਦੇਸੀ ਕਪਾਹ ਜੋ ਕਿ ਜੈਵਿਕ ਤਰੀਕੇ ਨਾਲ ਉਗਾਈ ਗਈ, ਦਾ ਇਸਤੇਮਾਲ ਕੀਤਾ ਗਿਆ। ਇਸ ਕੰਮ ਵਿੱਚ 55 ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਹੁਣ ਇਸਦਾ ਪੱਧਰ ਵਧਾਉਣ ਲਈ ਕੰਮ ਚੱਲ ਰਿਹਾ ਹੈ ਅਤੇ ਕਰਨਾਟਕ ਵਿੱਚ ਵੀ ਇਸਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਪਹਿਲ ਨੂੰ ਨਾਮ ਦਿੱਤਾ ਗਿਆ ਹੈ 'ਤੁਲਾ'।

ਪਿਛੋਕੜ ਅਤੇ ਤਰਕ


ਕਪਾਹ (ਇੱਕ ਫ਼ਸਲ ਅਤੇ ਉਸਤੋਂ ਬਾਅਦ ਦੀ ਸਪਲਾਈ ਲੜੀ ਦੇ ਰੂਪ ਵਿੱਚ) ਨੇ ਭਾਰਤ ਵਿੱਚ ਲੱਖਾਂ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ। ਕਪਾਹ ਸਾਡੀ ਆਜ਼ਾਦੀ ਦੀ ਲੜ੍ਹਾਈ ਦਾ ਇੱਕ ਮਜ਼ਬੂਤ ਪ੍ਰਤੀਕ ਬਣ ਕੇ ਵੀ ਉੱਭਰੀ। ਮਹਾਤਮਾ ਗਾਂਧੀ ਨੇ ਖਾਦੀ ਅਤੇ ਕਪਾਹ ਨੂੰ ਆਪਣੇ ਅੰਦੋਲਨ ਦਾ ਹਿੱਸਾ ਬਣਾਇਆ। ਇਹਨਾਂ ਅੰਦੋਲਨਾਂ ਦੌਰਾਨ ਮੌਨਚੈਸਟਰ ਦੇ ਕੱਪੜੇ ਦਾ ਬਾਈਕਾਟ ਕੀਤਾ ਗਿਆ ਅਤੇ ਭਾਰਤੀ ਕਪਾਹ ਦੇ ਹੱਥੀ ਬਣੇ ਕੱਪੜੇ ਨੂੰ ਅਪਣਾਇਆ ਗਿਆ ਜੋ ਕਿ ਸਾਡੇ ਸਵੈ-ਸ਼ਾਸਨ ਅਤੇ ਸਵੈ-ਨਿਰਭਰਤਾ ਨੂੰ ਦਰਸਾਉਂਦਾ ਸੀ।

ਹਾਲਾਂਕਿ ਅੱਜ ਕਪਾਹ ਇੱਕ ਦੁਖਦਾਇਕ ਤਸਵੀਰ ਪੇਸ਼ ਕਰਦੀ ਹੈ। ਅੱਜ ਕਪਾਹ ਪਿਛਲੇ 15 ਸਾਲਾਂ ਵਿੱਚ ਭਾਰਤ ਵਿੱਚ ਕਿਸਾਨਾਂ ਦੇ ਇੱਕ ਵੱਡੇ ਹਿੱਸੇ ਦੁਆਰਾ ਖੁਦਕੁਸ਼ੀ ਦਾ ਪ੍ਰਤੀਕ ਅਤੇ ਕਾਰਨ ਬਣ ਗਈ ਹੈ। ਕਿਸਾਨਾਂ ਦੇ ਖੇਤਾਂ ਦਾ ਅਰਥਸ਼ਾਸਤਰ ਵਿਗੜਨ ਤੋਂ ਇਲਾਵਾ ਵਾਤਾਵਰਣ ਵੀ ਤਬਾਹ ਹੋ ਰਿਹਾ ਹੈ।

ਜ਼ਿਆਦਾ ਰਸਾਇਣਿਕ ਖਾਦਾਂ, ਕੀਟਨਾਸ਼ਕ ਜ਼ਹਿਰਾਂ, ਪਾਣੀ ਦੇ ਇਸਤੇਮਾਲ ਆਦਿ ਨੇ ਇਸਦੀ ਉਤਪਾਦਨ ਲਾਗਤ ਵਧਾ ਦਿੱਤੀ ਹੈ ਪਰ ਬਾਜ਼ਾਰ ਵਿੱਚ ਮਿਲਣ ਵਾਲੀ ਕੀਮਤ ਇਸਦੇ ਮੁਕਾਬਲੇ ਘੱਟ ਹੈ ਜਿਸ ਕਰਕੇ ਕਿਸਾਨਾਂ ਦਾ ਖਰਚ ਵੀ ਨਹੀਂ ਨਿਕਲ ਪਾਉਂਦਾ। ਇਸ ਤੋਂ ਇਲਾਵਾ, ਬਾਜ਼ਾਰਾਂ ਦੀ ਅਸਥਿਰਤਾ, ਜਿੱਥੇ ਕਪਾਹ ਦੇ ਆਯਾਤ-ਨਿਰਯਾਤ ਦੇ ਫੈਸਲੇ ਉਦਯੋਗਾਂ ਦੀ ਜਰੂਰਤ ਦੇ ਹਿਸਾਬ ਨਾਲ ਲਏ ਜਾਂਦੇ ਹਨ, ਕਪਾਹ ਦੀ ਖੇਤੀ ਦੀਆਂ ਸੰਭਾਵਨਾਵਾਂ ਅਸਰ ਪਾਉਂਦੀ ਹੈ। ਘੱਟੋਂ-ਘੱਟ ਸਮਰਥਨ ਮੁੱਲ ਕਿਸਾਨ ਦੀਆਂ ਲਾਗਤ ਨਹੀਂ ਕੱਢ ਪਾਉਂਦਾ ਅਤੇ ਹਮੇਸ਼ਾ ਖਰੀਦ ਸਰਕਾਰੀ ਏਜੰਸੀਆਂ ਦੁਆਰਾ ਨਹੀਂ ਕੀਤੀ ਜਾਂਦੀ।

ਇਸ ਤਰ੍ਹਾ ਦੇ ਹਾਲਾਤਾਂ ਵਿੱਚ, ਇੱਕ ਸਦੀ ਪਹਿਲਾਂ ਭਾਰਤ ਵਿੱਚ ਬੀ ਟੀ ਕਪਾਹ ਲਿਆਂਦੀ ਗਈ। ਇਸਦੇ ਸਮਰਥਕਾਂ ਨੇ ਦਾਅਵਾ ਕੀਤਾ ਕਿ ਬੀ ਟੀ ਕਰਕੇ ਝਾੜ ਵਧਿਆ ਹੈ ਅਤੇ ਕਿਸਾਨਾਂ ਦੀ ਆਮਦਨ ਵੀ ਵਧੀ ਹੈ। ਕੀਟਨਾਸ਼ਕਾਂ ਦਾ ਇਸਤੇਮਾਲ ਘਟਿਆ ਹੈ। ਸਰਕਾਰੀ ਵਿਸ਼ਲੇਸ਼ਣ ਦੱਸਦੇ ਹਨ ਕਿ ਪਿਛਲੇ 10 ਸਾਲਾਂ ਵਿੱਚ ਵਧੇ ਝਾੜ (ਹਾਲਾਂਕਿ ਪਿਛਲੇ 4-5 ਸਾਲਾਂ ਤੋਂ ਘਟਣਾ ਸ਼ੁਰੂ ਹੋ ਗਿਆ ਹੈ) ਦਾ ਸਾਰਾ ਸਿਹਰਾ ਬੀ ਟੀ ਤਕਨੀਕ ਨੂੰ ਨਹੀਂ ਦਿੱਤਾ ਜਾ ਸਕਦਾ।

ਇਸ ਦੇ ਲਈ ਹੋਰ ਵੀ ਬੜੇ ਕਾਰਨ ਜ਼ਿੰਮੇਦਾਰ ਸਨ ਜਿਵੇਂ ਚੰਗਾ ਮਾਨਸੂਨ, ਅਨੁਕੂਲ ਮੌਸਮੀ ਪਰਿਸਥਿਤੀਆਂ ਜਿੰਨਾਂ ਨੇ ਵੱਡੇ ਪੱਧਰ ਦੇ ਕੀਟ ਹਮਲੇ ਰੋਕੇ, ਸਿੰਚਿਤ ਕਪਾਹ ਅਧੀਨ ਰਕਬੇ ਦਾ ਵਧਣਾ, ਕਪਾਹ ਵਿੱਚ ਰਸਾਇਣਿਕ ਖਾਦਾਂ ਦੇ ਇਸਤੇਮਾਲ ਦਾ ਵਧਣਾ ਅਤੇ ਕਪਾਹ ਦੀਆਂ ਹਾਈਬ੍ਰਿਡ ਕਿਸਮਾਂ ਦਾ ਵੱਡੇ ਪੱਧਰ 'ਤੇ ਪ੍ਰਯੋਗ। ਬੀ ਟੀ ਕਪਾਹ ਵੀ ਭਾਰਤ ਵਿੱਚ ਕਪਾਹ ਦੇ ਹਾਈਬ੍ਰਿਡ ਬੀਜ ਦੇ ਰੂਪ ਵਿੱਚ ਵੇਚੀ ਗਈ। ਇਸ ਤੋਂ ਇਲਾਵਾ ਕੀਟਨਾਸ਼ਕਾ ਦਾ ਇਸਤੇਮਾਲ ਵੀ ਘੱਟ ਨਹੀਂ ਹੋਇਆ ਹੈ ਖਾਸ ਤੌਰ 'ਤੇ ਕੀਮਤਾਂ ਦੇ ਪੱਧਰ 'ਤੇ। ਖਾਦਾਂ ਦਾ ਇਸਤੇਮਾਲ ਵੀ ਵਧਿਆ ਹੈ।

ਜਦ ਬੀ ਟੀ ਨਰਮ੍ਹੇ ਦਾ ਵਿਸਤਾਰ ਹੋਇਆ, ਮੌਨਸੈਂਟੋ ਦਾ ਕਪਾਹ ਦੇ ਬੀਜ ਦੇ ਭਾਰਤੀ ਬਾਜ਼ਾਰ ਵਿੱਚ ਨਿਯੰਤ੍ਰਣ ਮਜ਼ਬੂਤ ਹੋ ਗਿਆ। ਅੱਜ ਭਾਰਤ ਵਿੱਚ ਵੇਚੇ ਜਾਣ ਵਾਲੇ ਕਪਾਹ ਦੇ ਬੀਜ ਦਾ 95% ਹਿੱਸਾ ਮੌਨਸੈਂਟੋ ਦੀ ਮਾਲਿਕਾਨਾ ਜੀ ਐਮ ਤਕਨੀਕ ਵਾਲਾ ਹੈ, ਚਾਹੇ ਹੋਰ ਕਈ ਕੰਪਨੀਆਂ ਕਿਸਾਨਾਂ ਨੂੰ ਵਿਕਲਪ ਦਿੰਦੀਆਂ ਹਨ। ਇਸ ਸਮੇਂ ਦੌਰਾਨ ਕਈ ਦੇਸੀ ਕਿਸਮਾਂ ਅਤੇ ਪਬਲਿਕ ਖੇਤਰ ਦੁਆਰਾ ਜਾਰੀ ਕਿਸਮਾਂ ਤੇਜ਼ੀ ਨਾਲ ਗਾਇਬ ਹੋ ਗਈਆਂ। ਇਸ ਵਿਭਿੰਨਤਾ ਅਤੇ ਵਿਕਲਪਾਂ ਦੇ ਘਟਣ ਅਤੇ ਬਹੁਕੌਮੀ ਕੰਪਨੀਆਂ ਦੇ ਏਕਾਧਿਕਾਰ ਦੇ ਵਧਣ ਨੇ ਸਾਡੀ ਬੀਜ ਸੰਪ੍ਰਭੂਤਾ ਉੱਪਰ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ।

ਜਿੱਥੇ ਇੱਕ ਪਾਸੇ ਕਪਾਹ ਦੇ ਉਤਪਾਦਨ ਸੰਬੰਧੀ ਮਸਲੇ ਹਨ, ਉੱਥੇ ਹੀ ਹੈਂਡਲੂਮ ਖੇਤਰ ਵੀ ਸੰਕਟ ਵਿੱਚੋਂ ਲੰਘ ਰਿਹਾ ਹੈ। ਹੱਥੀ ਬੁਣਾਈ, ਕਤਾਈ ਬਹੁਤ ਹੀ ਘਾਟੇ ਦਾ ਸੌਦਾ ਬਣ ਗਏ ਹਨ ਅਤੇ ਕਾਰੀਗਰਾਂ ਦੀ ਇਸ ਪੀੜ੍ਹੀ ਦੇ ਨਾਲ ਹੀ ਇਸ ਕਲਾ ਦੇ ਮਰਨ ਦੇ ਖਦਸ਼ੇ ਪੈਦਾ ਹੋ ਗਏ ਹਨ। ਸਰਕਾਰਾਂ ਦੀਆਂ ਕਈ ਘੋਸ਼ਿਤ ਰਿਆਇਤਾਂ ਦੇ ਬਾਵਜ਼ੂਦ ਇਸ ਪੇਸ਼ੇ ਵਿੱਚ ਸਨਮਾਨ ਅਤੇ ਉੱਚਿਤ ਕਮਾਈ ਨਾ ਹੋਣ ਕਰਕੇ ਇਹ ਸਥਿਤੀ ਪੈਦਾ ਹੋਈ ਹੈ।

ਦੂਸਰੇ ਪਾਸੇ, ਇੱਕ ਉਮੀਦ ਦੀ ਕਿਰਣ ਵੀ ਹੈ। ਜੈਵਿਕ ਉਤਪਾਦਾਂ, ਜਿਸ ਵਿੱਚ ਜੈਵਿਕ ਕਪਾਹ ਵੀ ਸ਼ਾਮਿਲ ਹੈ, ਲਈ ਘਰੇਲੂ ਅਤੇ ਵਿਦੇਸ਼ੀ ਮੰਗ ਵਧ ਰਹੀ ਹੈ। ASSOCHAM ਦੁਆਰਾ ਕੀਤੇ ਕਈ ਸੂਬਿਆਂ ਵਿੱਚ ਕੀਤੇ ਅਧਿਐਨ ਨਾ ਸਿਰਫ ਵਾਤਾਵਰਣ ਦੇ ਪੱਖ ਤੋਂ ਸੁਧਾਰ ਬਲਕਿ ਪੇਂਡੂ ਅਰਜਥਵਿਵਸਥਾ ਅਤੇ ਰੁਜ਼ਗਾਰ ਦੇ ਪੱਖ ਤੋਂ ਵੀ ਜੈਵਿਕ ਖੇਤੀ ਅਤੇ ਮਾਰਕਿਟਿੰਗ ਦੀ ਸਮਰੱਥਾ ਸਿੱਧ ਕਰਦੇ ਹਨ।

ਉਦੇਸ਼


ਇੱਕ ਪਾਸੇ ਗੈਰ ਜਿੰਮੇਦਾਰ ਵਿਵਸਾਇਕ ਬੀਜ ਵਪਾਰ ਖੇਤਰ ਵਿੱਚ ਘਟਦੀ ਬੀਜ ਵਿਭਿੰਨਤਾ, ਬੀਜਾਂ ਲਈ ਘਟਦੇ ਵਿਕਲਪ, ਬੀਜਾਂ ਦੀ ਵਧਦੀਆਂ ਕੀਮਤਾਂ ਅਤੇ ਸਘਨ ਖੇਤੀ ਵਿਵਸਥਾ ਵਿੱਚ ਵਧਦੇ ਵਾਤਾਵਰਣੀ ਅਤੇ ਸਿਹਤਾਂ ਸੰਬੰਧੀ ਮਸਲਿਆਂ ਦੇ ਸੰਦਰਭ ਵਿੱਚ ਅਤੇ ਦੂਸਰੇ ਪਾਸੇ ਜੈਵਿਕ ਉਤਪਾਦਾਂ ਦੀ ਮੰਗ ਦੇਖਦੇ ਹੋਏ ਤੁਲਾ ਦੀ ਅਵਧਾਰਣਾ ਅੱਗੇ ਦੱਸੇ ਉਦੇਸ਼ਾਂ ਨਾਲ ਸਾਹਮਣੇ ਆਈ-

1. ਕਪਾਹ ਦੀਆਂ ਕਿਸਮ, ਖਾਸ ਕਰਕੇ ਪ੍ਰੰਪਰਿਕ ਕਿਸਮਾਂ, ਨੂੰ ਪੁਨਰਜੀਵਿਤ ਕਰਨਾ ਅਤੇ ਬੀਜ ਸੰਪ੍ਰਭੂਤਾ ਫਿਰ ਤੋਂ ਕਿਸਾਨਾਂ/ਸਮੁਦਾਇਆਂ ਦੇ ਹੱਥਾਂ ਵਿੱਚ ਹੋਵੇ, ਨੂੰ ਯਕੀਨੀ ਬਣਾਉਣਾ।
2. ਖੇਤੀ ਪਰਿਸਥਿਤਕੀ ਕ੍ਰਿਆਵਾਂ ਜਿੰਨਾਂ ਵਿੱਚ ਅੰਤਰ-ਫ਼ਸਲੀ ਅਤੇ ਮਿੱਟੀ ਦੀ ਸਿਹਤ ਮੁੜ ਬਹਾਲ ਕਰਨਾ ਸ਼ਾਮਿਲ ਹੈ ਆਦਿ ਨੂੰ ਅਪਣਾ ਕੇ ਇਹ ਯਕੀਨੀ ਬਣਾਉਣਾ ਕਿ ਕਪਾਹ ਦੀ ਖੇਤੀ ਟਿਕਾਊ ਖੇਤੀ ਹੈ।
3. ਉਤਪਾਦਕਾਂ, ਕਤਾਈ ਕਰਨ ਵਾਲਿਆਂ, ਬੁਣਕਰ ਅਤੇ ਕੁਦਰਤੀ ਰੰਗਾਈ ਕਰਨ ਵਾਲਿਆਂ ਦੇ ਸਮੁਦਾਇਕ ਪੱਧਰ ਦੇ ਸੰਗਠਨਾਂ ਨੂੰ ਜੈਵਿਕ ਗਾਰਮੈਂਟ ਦੇ ਉਤਪਾਦਨ ਅਤੇ ਮਾਰਕਿਟਿੰਗ ਦੀ ਪੂਰੀ ਪ੍ਰਕ੍ਰਿਆ (ਕਪਾਹ ਉਤਪਾਦਨ ਤੋਂ ਲੈ ਕੇ ਰਿਟੇਲ ਸਟੋਰ ਤੱਕ) ਵਿੱਚ ਸ਼ਾਮਿਲ ਕਰਕੇ ਉਹਨਾਂ ਦੀ ਆਜੀਵਿਕਾ ਵਿੱਚ ਸੁਧਾਰ ਨੂੰ ਯਕੀਨੀ ਬਣਾਉਣਾ।
4. ਇਹ ਯਕੀਨੀ ਬਣਾਉਣਾ ਕਿ ਵਾਤਾਵਰਣ ਪੱਖੀ ਕੱਪੜਾ ਸਥਾਨਕ ਸਮੁਦਾਇਆਂ (ਜੈਵਿਕ ਕਪਾਹ ਸਿਰਫ਼ ਅਮੀਰਾਂ ਲਈ ਨਹੀਂ ) ਅਤੇ ਚੇਤੰਨ ਉਪਭੋਗਤਾਵਾਂ ਲਈ ਅਤੇ ਉਹਨਾਂ ਦੀ ਪਹੁੰਚ ਵਿੱਚ ਹੈ।
5. ਉਤਪਾਦਨ ਤੋਂ ਉਪਭੋਗ ਤੱਕ ਸਭ ਹਿੱਸੇਦਾਰਾਂ ਵਿੱਚ ਲਾਭ ਨੂੰ ਨੈਤਿਕ ਢੰਗ ਨਾਲ ਵੰਡਣਾ।
6. ਪੂਰੇ ਮਾਡਲ ਨੂੰ ਛੋਟੇ ਕਿਸਾਨਾਂ ਲਈ ਇੱਕ ਵਾਤਾਵਰਣ ਪੱਖੀ ਅਤੇ ਆਰਥਿਕ ਪੱਖੋਂ ਟਿਕਾਊ ਮਾਡਲ ਦੇ ਰੂਪ ਵਿੱਚ ਪੇਸ਼ ਕਰਨਾ ਤਾਂਕਿ ਇਸਨੂੰ ਕਿਤੇ ਵੀ ਦੁਹਰਾਇਆ ਜਾ ਸਕੇ।

ਨਿਵੇਸ਼


ਇਸ ਪਹਿਲ ਵਿੱਚ ਨਿਵੇਸ਼ ਲਈ ਸਮੂਹਿਕ ਪਹੁੰਚ ਅਪਣਾਈ ਗਈ।

1. ਜੈਵਿਕ ਕਪਾਹ ਦੇ ਉਤਪਾਦਨ ਲਈ ਵਿਗਿਆਨਕ ਵਿਭਾਗਾਂ ਜਿਵੇਂ ਕੇ ਐਚ ਪਾਟਿਲ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਸਹਿਜ ਸਮਰਿੱਦਾ ਜਿਹੀਆਂ ਸੰਸਥਾਵਾਂ ਰਾਹੀ ਵਧੀਆਂ ਕਿਸਮਾਂ ਦੀ ਪੂਰਤੀ ਅਤੇ ਉਤਪਾਦਨ ਪ੍ਰਕ੍ਰਿਆ ਦੌਰਾਨ ਕਿਸਾਨਾਂ ਨੂੰ ਸਮੇਂ ਸਮੇਂ ਸਿਰ ਟ੍ਰੇਨਿੰਗ ਆਦਿ ਉਪਲਬਧ ਕਰਵਾਈ ਗਈ। ਇਹ ਕਪਾਹ ਸਰਕਾਰ ਦੁਆਰਾ ਮਿੱਥੀ ਕੀਮਤ ਤੋਂ 10-15 % ਪ੍ਰੀਮੀਅਮ ਕੀਮਤ 'ਤੇ ਖਰੀਦੀ ਗਈ।

2. ਹੱਥੀ ਕਤਾਈ ਕਰਨ ਵਾਲਿਆਂ ਲਈ ਜਿੰਨਾਂ ਸੰਭਵ ਹੋ ਸਕੇ, ਸਹਿਯੋਗ ਕੀਤਾ; ਗਿਆ। (ਕੇ ਵੀ ਆਈ ਸੀ ਦੀਆਂ ਦੀਆਂ ਬੰਦ ਪਈਆਂ ਯੂਨਿਟਾਂ ਨੂੰ ਰੁਜ਼ਗਾਰ ਦੇਣ ਲਈ ਕੇ ਵੀ ਆਈ ਸੀ ਦੁਆਰਾ ਆਪਣੇ ਢਾਂਚੇ ਨੂੰ ਪੁਨਰਜੀਵਿਤ ਕੀਤਾ ਗਿਆ ਜਿਸ ਵਿੱਚ ਚਰਖੇ ਦੇ ਨਾਲ ਹੀ ਨਿਗਰਾਨੀ ਆਦਿ ਲਈ ਉਹਨਾਂ ਦੀ ਭੂਮਿਕਾ ਨੂੰ ਮਜ਼ਬੂਤ ਕੀਤਾ ਗਿਆ ਅਤੇ ਯੂਨਿਟ ਦੁਆਰਾ ਇਸ ਗੱਲ ਦਾ ਖਿਆਲ ਰੱਖਿਆ ਗਿਆ ਕਿ ਕਤਾਈ ਕਰਨ ਵਾਲਿਆਂ ਨੂੰ ਪਹਿਲਾਂ ਦੇ ਮੁਕਾਬਲੇ ਉਚਿੱਤ ਅਤੇ ਸਨਮਾਨਜਨਕ ਵੇਤਨ ਦਿੱਤਾ ਜਾਵੇ ।

3. ਜਨਪਦ ਸੇਵਾ ਟ੍ਰਸਟ ਅਤੇ ਕੇ ਵੀ ਆਈ ਸੀ ਦੀ ਮੱਦਦ ਨਾਲ ਇੱਕ ਵਾਰ ਫਿਰ ਤੋਂ ਕੁਦਰਤੀ ਰੰਗਾਈ ਦੇ ਕੰਮ ਨੂੰ ਪ੍ਰੋਤਸ਼ਾਹਿਤ ਕੀਤਾ ਗਿਆ।

4. ਕੇ ਵੀ ਆਈ ਸੀ ਅਤੇ ਜਨਪਦ ਸੇਵਾ ਟ੍ਰਸਟ ਨਾਲ ਜੁੜੇ ਬੁਣਕਰਾਂ ਦੀ ਮੱਦਦ ਨਾਲ ਹੱਥੀ ਬੁਣਾਈ ਦਾ ਕੰਮ ਸ਼ੁਰੂ ਹੋਇਆ।

5. ਜੈਵਿਕ ਉਤਪਾਦਾਂ ਦੇ ਸਟੋਰਾਂ, ਮੇਲਿਆਂ, ਪ੍ਰਦਰਸ਼ਨੀਆਂ, ਕੇ ਵੀ ਆਈ ਸੀ ਦੇ ਢਾਂਚੇ ਅਤੇ ਸਵੈ ਸਹਾਇਤਾ ਸਮੂਹਾਂ ਰਾਹੀ ਇਸਦੀ ਮਾਰਕਿਟਿੰਗ ਸ਼ੁਰੂ ਕੀਤੀ ਗਈ।

ਤਾਮਿਲਨਾਡੂ ਵਿੱਚ ਇਸ ਕੰਮ ਨੂੰ ਸ਼ੁਰੂ ਕਰਨ ਦੇ ਪਹਿਲੇ ਸਾਲ ਵਿੱਚ ਦੋਸਤਾਂ ਦੇ ਸਮੂਹ ਵੱਲੋਂ ਪੈਸਾ ਇਕੱਠਾ ਕੀਤਾ ਗਿਆ ਜਿਸ ਰਾਹੀ ਘੱਟੋਂ-ਘੱਟ 10 ਟਨ ਕਪਾਹ ਦੀ ਖਰੀਦ ਯਕੀਨੀ ਬਣਾਈ ਗਈ।ਦੂਸਰੇ ਸਾਲ ਲਈ ਹੋਰ ਨਿਵੇਸ਼ਕਾਂ ਤੱਕ ਪਹੁੰਚ ਬਣਾਈ ਜਾਵੇਗੀ। ਹੌਲੀ-ਹੌਲੀ ਨਾਬਾਰਡ ਜਿਹੀਆਂ ਸਰਕਾਰੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ।

ਜੋਖ਼ਿਮ


ਲਗਭਗ ਸਾਰੀ ਪੂੰਜੀ ਕਪਾਹ ਦੀ ਖਰੀਦ ਅਤੇ ਸਥਾਨਕ ਛੋਟੇ ਉਦਯੋਗਾਂ ਤੋਂ ਆਊਟਸੌਰਸੋੰਗ ਲਈ ਖਰਚ ਕੀਤੀ ਜਾ ਚੁੱਕੀ ਹੈ। ਅਤੇ ਉਤਪਾਦ ਕਿਸੇ ਵੀ ਬਿੰਦੂ ਭਾਵ ਧਾਗੇ, ਬੁਣੇ ਹੋਏ ਕੱਪੜੇ ਆਦਿ ਦੇ ਰੂਪ ਵਿੱਚ ਵੇਚਿਆ ਜਾ ਸਕਦਾ ਹੈ। ਇਸਲਈ ਪੂੰਜੀ ਗਵਾਉਣ ਦਾ ਜੋਖਿਮ ਕਾਫ਼ੀ ਘੱਟ ਹੈ। ਸਿਰਫ਼ ਇੱਕ ਹੀ ਜੋਖ਼ਿਮ ਹੈ ਉਹ ਹੈ ਬਾਜ਼ਾਰ ਦੁਆਰਾ ਉਤਪਾਦ ਦੀ ਸਵੀਕਾਰਤਾ। ਪਰ ਉਹ ਵੀ ਹੱਲ ਕੀਤਾ ਜਾ ਸਕਦਾ ਹੈ।

ਸਮਾਜਿਕ ਜਿੰਮੇਦਾਰੀ


30 ਲੱਖ ਦੀ ਛੋਟੀ ਜਿਹੀ ਪੂੰਜੀ ਨਾਲ ਇਸ ਛੋਟੇ ਉੱਦਮ ਨੇ ਪਿੰਡ ਪੱਧਰ 'ਤੇ 55 ਨੌਕਰੀਆਂ ਪੈਦਾ ਕੀਤੀਆਂ ਹਨ। ਕਿਸਾਨਾਂ ਨੂੰ ਕਪਾਹ ਦੇ ਸਰਕਾਰੀ ਸਮਰਥਨ ਮੁੱਲ ਤੋਂ 10% ਪ੍ਰੀਮੀਅਮ ਮੁੱਲ ਮਿਲ ਰਿਹਾ ਹੈ। ਸਥਾਨਕ ਉਪਭੋਗਤਾਵਾਂ ਲਈ 30,000 ਤੋਂ ਵੱਧ ਕਮੀਜ਼ਾਂ ਬਣਾਈਆਂ ਜਾਣਗੀਆਂ। ਇਸ ਤੋਂ ਇਲਾਵਾ ਬੈੱਡ ਸ਼ੀਟ, ਕੁੜਤੇ, ਪਲੇਨ ਕੱਪੜਾ ਆਦਿ ਵੀ ਉਪਲਬਧ ਰਹਿਣਗੇ।

ਅਤੇ ਜੋ 55 ਕਾਰੀਗਰ ਨਾਲ ਜੁੜੇ ਹਨ ਪੂਰੀ ਉਮੀਦ ਹੈ ਕਿ ਉਹ ਹਰ ਸਾਲ ਵਧਣਗੇ।

Path Alias

/articles/taulaa-jaaivaika-daeesai-kapaaha-lai-ihka-samaajaika-uhdama

Post By: kvm
Topic
Regions
×