ਖਰਪਤਵਾਰ: ਇੱਕ ਸਿੱਕੇ ਦੇ ਦੋ ਪਾਸੇ

ਖਰਪਤਵਾਰ (ਨਦੀਨ) ਭਾਵ ਉਹ ਪੌਦੇ ਜੋ ਗੈਰ-ਜਰੂਰੀ ਤੌਰ 'ਤੇ ਗਲਤ ਜਗਾ ਉੱਗਦੇ ਹਨ ਅਤੇ ਆਪਣੀ ਉਪਸਥਿਤੀ ਨਾਲ ਫ਼ਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸੋ, ਉਹਨਾਂ ਨੂੰ ਪੁੱਟ ਸੁੱਟਣਾ ਚਾਹੀਦਾ ਹੈ, ਨਸ਼ਟ ਕਰ ਦੇਣਾ ਚਾਹੀਦਾ ਹੈ। ਇਹ ਪਰਿਭਾਸ਼ਾ ਹੈ ਵੀਡਸ ਦੀ ਭਾਵ ਖਰਪਤਵਾਰਾਂ ਦੀ ਜਿਸਨੂੰ ਸਿੱਧ ਕਰਨ ਦੇ ਲਈ ਲੱਖਾਂ-ਕਰੋੜਾਂ ਰੁਪਇਆਂ ਦੇ ਨਦੀਨਨਾਸ਼ਕ ਰਸਾਇਣ ਖੇਤਾਂ ਵਿੱਚ ਪਾਏ ਜਾਂਦੇ ਹਨ। ਇੱਥੇ ਯਾਦ ਆਉਂਦਾ ਹੈ ਕਿ ਅਮਰੀਕੀ ਫੌਜਾਂ ਨੇ ਵਿਯਤਨਾਮ ਯੁੱਧ ਦੇ ਦੌਰਾਨ ਜੰਗਲਾਂ ਵਿੱਚ ਲੁਕੇ ਹੋਏ ਵਿਯਤਨਾਮੀ ਸੈਨਿਕਾਂ ਨੂੰ ਬਾਹਰ ਖਦੇੜਨ ਲਈ ਉੱਥੋਂ ਦੇ ਜੰਗਲਾਂ ਉੱਪਰ ਹਜਾਰਾਂ ਟਨ ਨਦੀਨਨਾਸ਼ਕਾਂ ਦਾ ਛਿੜਕਾਅ ਕਰਕੇ ਭਿਆਨਕ ਤਬਾਹੀ ਮਚਾਈ ਸੀ।

ਗਾਜਰ ਘਾਹ ਜਿਹੇ ਹਾਨੀਕਾਰਕ ਸਮਝੇ ਜਾਣ ਵਾਲੇ ਖਰਪਤਵਾਰ ਵਿੱਚ ਵਿਗਿਆਨਕਾਂ ਨੂੰ ਸਾਧਾਰਣ ਜੈਵਿਕ ਖਾਦ ਦੀ ਤੁਲਨਾ ਵਿੱਚ ਜ਼ਿਆਦਾ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਦੇ ਨਾਲ ਹੀ ਅਨੇਕਾਂ ਸੂਖ਼ਮ ਤੱਤ ਵੀ ਪ੍ਰਾਪਤ ਹੋਏ ਹਨ। ਇਸੇ ਤਰਾ ਜਿੱਥੇ ਤਰੋਟਾ (ਤੋਰਾ) ਨਾਮਕ ਖਰਪਤਵਾਰ ਉੱਗਦਾ ਹੈ, ਉੱਥੇ ਗਾਜਰ ਘਾਹ ਦਾ ਨਾਮੋਨਿਸ਼ਾਨ ਵੀ ਦਿਖਾਈ ਨਹੀਂ ਦਿੰਦਾ।

ਖੇਤੀ ਵਿਗਿਆਨਕ ਦੱਸਦੇ ਹਨ ਕਿ ਖਰਪਤਵਾਰ ਪੌਦੇ ਖੇਤਾਂ ਵਿੱਚ ਉੱਗ ਕੇ ਮੁੱਖ ਫ਼ਸਲ ਦੇ ਨਾਲ ਉਪਲਬਧ ਪੋਸ਼ਕ ਤੱਤਾਂ ਅਤੇ ਸੂਰਜ ਦੀ ਰੌਸ਼ਨੀ ਦੇ ਲਈ ਮੁਕਾਬਲਾ ਕਰਦੇ ਹਨ। ਇਸ ਨਾਲ ਉਪਜ 15 ਤੋਂ 20 ਪ੍ਰਤੀਸ਼ਤ ਤੱਕ ਘਟ ਜਾਂਦੀ ਹੈ। ਇਹ ਗੱਲ ਸੱਚ ਹੋ ਸਕਦੀ ਹੈ ਉਸ ਹਾਲਤ ਵਿੱਚ ਜਿੱਥੇ ਖਰਪਤਵਾਰਾਂ ਨੂੰ ਅਨਿਯੰਤ੍ਰਿਤ ਤਰੀਕੇ ਨਾਲ ਵਧਣ ਦਿੱਤਾ ਜਾਂਦਾ ਹੈ ਅਤੇ ਅਜਿਹੇ ਖੇਤ, ਖੇਤ ਨਾ ਰਹਿ ਕੇ ਚਰਾਗਾਹ ਕਹਾਉਣ ਦੇ ਲਾਇਕ ਹੋ ਜਾਂਦੇ ਹਨ। ਕਿਸਾਨ ਜਦ ਯੋਜਨਾਬੱਧ ਤਰੀਕੇ ਨਾਲ ਖੇਤੀ ਕਰਦਾ ਹੈ ਤਾਂ ਖੇਤ ਵਿੱਚ ਗੁਡਾਈ ਆਦਿ ਦੇ ਲਈ ਕਸੀਆ ਚਲਾਉਂਦਾ ਹੈ। ਜੋ ਕਿ ਖੇਤ ਦੀ ਮਿੱਟੀ ਸਾਧਣ ਦੇ ਨਾਲ ਹੀ ਖਰਪਤਵਾਰਾਂ ਨੂੰ ਵੀ ਉਖਾੜ ਸੁੱਟਦਾ ਹੈ।

ਇਸ ਸੰਦਰਭ ਵਿੱਚ ਦੱਸਣਾ ਹੋਵੇਗਾ ਕਿ ਜੈਵਿਕ ਖੇਤੀ ਦੇ ਪ੍ਰਸਿੱਧ ਸਾਧਕ ਦੇਹਰੀ, ਉਬਰਗਾਂਵ (ਗੁਜਰਾਤ) ਦੇ ਭਾਸਕਰ ਸਾਵੇ ਇਹਨਾਂ ਖਰਪਤਵਾਰਾਂ ਨੂੰ ਧਰਤੀ ਮਾਂ ਦੀ ਜਾਇਜ਼ ਔਲਾਦ ਮੰਨਦੇ ਹਨ ਕਿਉਂਕਿ ਇਹ ਆਪਣੇ ਆਪ ਉੱਗਦੇ ਹਨ। ਪਹਿਲੀ ਬਾਰਿਸ਼ ਦੇ ਨਾਲ, ਬਿਨਾਂ ਕਿਸੀ ਦੇ ਬੀਜਿਆਂ। ਉਹਨਾਂ ਦੇ ਸ਼ਬਦਾਂ ਵਿੱਚ, ਬੀਜੀਆਂ ਗਈਆਂ ਫ਼ਸਲਾਂ ਧਰਤੀ ਮਾਂ ਦੀ ਗੋਦ ਲਈਆਂ ਹੋਈਆਂ ਸੰਤਾਨਾਂ ਹਨ ਜਿੰਨਾਂ ਨੂੰ ਮਨੁੱਖ ਨੇ ਉਸਦੀ ਗੋਦ ਵਿੱਚ ਧੱਕ ਦਿੱਤਾ ਹੈ।

ਇਸ ਸਿੱਕੇ ਦਾ ਦੂਸਰਾ ਪਾਸਾ ਇਹ ਹੈ ਕਿ ਖਰਪਤਵਾਰ ਪੌਦੇ ਫ਼ਸਲਾਂ ਦੇ ਵਿੱਚ ਉੱਗ ਕੇ ਭੋਜਨ ਅਤੇ ਰੌਸ਼ਨੀ ਦੇ ਲਈ ਉਹਨਾਂ ਨਾਲ ਮੁਕਾਬਲਾ ਕਰਦੇ ਵੀ ਹੋਣ ਪ੍ਰੰਤੂ ਉਹਨਾਂ ਦਾ ਆਪਣਾਂ ਮਹੱਤਵ ਹੈ। ਇੱਕ ਤਾਂ ਉਹ ਕੁਦਰਤ ਦੀ ਸਭ ਤੋਂ ਮਜ਼ਬੂਤ ਸੰਤਾਨ ਹਨ, ਚਾਹੇ ਜਿੱਥੇ ਆਪਣੀ ਮਰਜ਼ੀ ਨਾਲ ਉੱਗਦੇ ਹਨ, ਵਧਦੇ ਹਨ। ਉਲਟ ਪਰਿਸਥਿਤੀਆਂ ਵਿੱਚ ਵੀ। ਇਹ ਨਿਸ਼ਚਿਤ ਹੀ ਇਹਨਾਂ ਵਿੱਚ ਮੌਜ਼ੂਦ ਅਜਿਹੇ ਸੂਖ਼ਮ ਤੱਤਾਂ ਦੇ ਕਾਰਨ ਸੰਭਵ ਹੁੰਦਾ ਹੈ ਜੋ ਹੋਰ ਫ਼ਸਲਾਂ ਵਿੱਚ ਨਹੀਂ ਹੁੰਦੇ। ਸ਼ਾਇਦ ਇਹੀ ਕਾਰਨ ਹੈ ਕਿ ਹੁਣ ਮਹਾਂਰਾਸ਼ਟਰ ਦੇ ਕਿਸਾਨ ਗਾਜਰ ਘਾਹ ਜਿਹੇ ਹਾਨੀਕਾਰਕ ਕਹੇ ਜਾਣ ਵਾਲੇ ਖਰਪਤਵਾਰ ਦੀ ਸੀਮਿਤ ਖੇਤਰ ਵਿੱਚ ਖੇਤੀ ਕਰਦੇ ਹਨ। ਉਹਨਾਂ ਪੌਦਿਆਂ ਨੂੰ ਕੱਟ ਕੇ ਖੇਤਾਂ ਵਿੱਚ ਵਿਛਾਉਣ ਦੇ ਲਈ ਜਿਸ ਨਾਲ ਉਹਨਾਂ ਵਿੱਚ ਉਪਸਥਿਤ ਸੂਖ਼ਮ ਤੱਤ ਮੁੱਖ ਫ਼ਸਲ ਨੂੰ ਮਿਲ ਸਕਣ।

ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਗਾਜਰ ਘਾਹ ਜਿਹੇ ਹਾਨੀਕਾਰਕ ਸਮਝੇ ਜਾਣ ਵਾਲੇ ਖਰਪਤਵਾਰ ਵਿੱਚ ਵਿਗਿਆਨਕਾਂ ਨੂੰ ਸਾਧਾਰਣ ਜੈਵਿਕ ਖਾਦ ਦੀ ਤੁਲਨਾ ਵਿੱਚ ਜ਼ਿਆਦਾ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਦੇ ਨਾਲ ਹੀ ਅਨੇਕਾਂ ਸੂਖ਼ਮ ਤੱਤ ਵੀ ਪ੍ਰਾਪਤ ਹੋਏ ਹਨ। ਇਸੇ ਤਰਾ ਜਿੱਥੇ ਤਰੋਟਾ (ਤੋਰਾ) ਨਾਮਕ ਖਰਪਤਵਾਰ ਉੱਗਦਾ ਹੈ, ਉੱਥੇ ਗਾਜਰ ਘਾਹ ਦਾ ਨਾਮੋਨਿਸ਼ਾਨ ਵੀ ਦਿਖਾਈ ਨਹੀਂ ਦਿੰਦਾ।

ਤਾਂ ਅਸੀਂ ਕੀ ਕਰੀਏ ਇਹਨਾਂ ਖਰਪਤਵਾਰਾਂ ਦਾ? ਇਹਨਾਂ ਨੂੰ ਖੇਤ ਤੋਂ ਕੱਢੀਏ ਜਰੂਰ ਪਰ ਇਹਨਾਂ ਨੂੰ ਸੁੱਟਣ ਦੀ ਬਜਾਏ ਖੇਤ ਵਿੱਚ ਫ਼ਸਲ ਦੀਆਂ ਲਾਈਨਾਂ ਦੇ ਵਿਚਕਾਰ ਹੀ ਇਹਨਾਂ ਨੂੰ ਬਿਖੇਰ ਦੇਈਏ। ਜਾਂ ਕੰਪੋਸਟ ਦੇ ਟੋਏ ਵਿੱਚ ਪਾ ਕੇ ਇਹਨਾਂ ਦੀ ਖਾਦ ਬਣਾਈਏ। ਕੁੱਝ ਖਰਪਤਵਾਰ ਫ਼ਸਲ ਦੇ ਵਿਚਕਾਰ ਉੱਗ ਕੇ ਟ੍ਰੈਪ ਫ਼ਸਲ ਦਾ ਕੰਮ ਕਰਦੇ ਹਨ। ਕੀੜੇ ਇਹਨਾਂ ਉੱਪਰ ਪਹਿਲਾਂ ਹਮਲਾ ਕਰਦੇ ਹਨ ਅਤੇ ਬਾਅਦ ਵਿੱਚ ਫ਼ਸਲ 'ਤੇ। ਅਜਿਹਾ ਹੋਣ 'ਤੇ ਕਿਸਾਨ ਲਈ ਘੰਟੀ ਵੱਜ ਜਾਂਦੀ ਹੈ ਕੀਟ ਨਿਯੰਤ੍ਰਣ ਦੇ ਲਈ। ਤਾਂ ਜਰੂਰੀ ਹੈ ਖਰਪਤਵਾਰਾਂ ਪ੍ਰਤਿ ਆਪਣਾ ਨਜ਼ਰੀਆ ਬਦਲਣਾ। ਇਹਨਾਂ ਨੂੰ ਰੋਕਣ ਲਈ ਨਦੀਨਨਾਸ਼ਕਾਂ ਦਾ ਗੈਰ-ਜਰੂਰੀ ਪ੍ਰਯੋਗ ਤਾਂ ਬਿਲਕੁਲ ਨਹੀਂ ਹੋਣਾ ਚਾਹੀਦਾ।

Path Alias

/articles/kharapatavaara-ihka-saihkaee-daee-daoo-paasaee

Post By: kvm
Topic
Regions
×