ਅਲਸੀ

ਭਾਰਤ ਵਿੱਚ ਇਹ ਕਹਾਵਤ ਪ੍ਰਸਿੱਧ ਰਹੀ ਹੈ ਕਿ ਭੋਜਨ ਹੀ ਦਵਾਈ ਹੈ। ਸਾਡੇ ਦੇਸ਼ ਅੰਦਰ ਭੋਜਨ ਨੂੰ ਦਵਾਈ ਵਜੋਂ ਇਸਤੇਮਾਲ ਕਰਨ ਦੀ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ। ਪਰ ਅਜੋਕੀ ਭੱਜ-ਦੌੜ ਭਰੀ ਜਿੰਦਗੀ ਦੇ ਚਲਦਿਆਂ ਅਸੀਂ ਆਪਣੀ ਇਸ ਅਮੀਰ ਸਮਝ ਅਤੇ ਪਰੰਪਰਾਂ ਤੋਂ ਵਿਰਵੇ ਹੋ ਚੱਲੇ ਹਾਂ। ਅੱਜ ਅਸੀਂ ਅਲਸੀ ਬਾਰੇ ਗੱਲ ਕਰਾਂਗੇ।
ਜਾਣ-ਪਛਾਣ: ਅਲਸੀ ਭਾਰਤ ਦੇ ਲਗਭਗ ਸਾਰੇ ਪ੍ਰਾਂਤਾਂ ਵਿੱਚ ਤੇਲ ਲਈ ਬੀਜੀ ਜਾਂਦੀ ਹੈ। ਇੱਕ ਸਮੇਂ ਭਾਰਤ ਵਿੱਚ ਅਲਸੀ ਦੇ ਪੌਦਿਆਂ ਨੂੰ ਗਲਾ-ਸੜਾ ਕੇ ਉਹਨਾਂ ਸਣ ਵਰਗਾ ਪਰ ਸਣ ਤੋਂ ਕਿਤੇ ਵਧ ਮੁਲਾਇਮ ਧਾਗਾ ਬਣਾਇਆ ਜਾਂਦਾ ਸੀ। ਭਾਰਤੀ ਜੁਲਾਹੇ ਉਸ ਧਾਗੇ ਤੋਂ ਉੱਤਮ ਕਿਸਮ ਦਾ ਕੱਪੜਾ ਤਿਆਰ ਕਰਦੇ ਸਨ। ਪਰ ਢਾਕੇ ਦੀ ਮਲਮਲ ਦੀ ਵਾਂਗੂੰ ਇਹ ਕਲਾ ਵੀ ਹੁਣ ਨਸ਼ਟ ਹੋ ਗਈ ਹੈ।
ਬੀਜਣ ਦਾ ਸਮਾਂ: ਅਲਸੀ ਦੀ ਬਿਜਾਈ ਕਣਕ ਦੇ ਨਾਲ ਹੀ ਕੀਤੀ ਜਾਂਦੀ ਹੈ।
ਗੁਣ ਧਰਮ: ਅਲਸੀ ਦਾ ਤੇਲ ਮਿੱਠਾ, ਵਾਤਨਾਸ਼ਕ, ਕਫ਼ਨਾਸ਼ਕ, ਚਮੜੀ ਦੋਸ਼ ਨਾਸ਼ਕ, ਮਦਹੋਸ਼ ਕਰਨ ਵਾਲੀ ਗੰਧ ਵਾਲਾ, ਕੁਸੈਲਾ ਅਤੇ ਭਾਰੀ ਹੁੰਦਾ ਹੈ।
ਫ਼ਾਇਦੇ-
*ਸਿਰ ਦਰਦ: ਅਲਸੀ ਦੇ ਬੀਜਾਂ ਨੂੰ ਠੰਢੇ ਪਾਣੀ ਵਿੱਚ ਪੀਸ ਕੇ ਮੱਥੇ ਉੱਪਰ ਲੇਪ ਕਰਨ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ।
*ਖਾਂਸੀ ਅਤੇ ਦਮਾ: ਖਾਂਸੀ ਅਤੇ ਦਮਾ ਹੋਣ 'ਤੇ ਅਲਸੀ ਦੇ 5 ਗ੍ਰਾਮ ਬੀਜ ਲੈ ਕੇ ਚਾਂਦੀ ਦੇ ਜਾਂ ਕੱਚ ਦੇ ਕਟੋਰੇ ਵਿੱਚ 40 ਮਿ.ਲੀ. ਪਾਣੀ ਪਾ ਕੇ 12 ਘੰਟੇ ਲਈ ਭਿਉਂ ਕੇ ਰੱਖੋ। 12 ਘੰਟੇ ਬਾਅਦ ਇਸਨੂੰ ਛਾਣ ਕੇ ਪੀ ਲਉ। ਇਸ ਨਾਲ ਰੋਗੀ ਨੂੰ ਬਹੁਤ ਸ਼ਾਂਤੀ ਮਿਲਦੀ ਹੈ।
ਅਲਸੀ ਦੇ 5 ਗ੍ਰਾਮ ਬੀਜ ਲੈ ਕੇ 100 ਮਿਲੀ ਲੀਟਰ ਪਾਣੀ ਵਿੱਚ ਉਬਾਲ ਲਉ। 2 ਚਮਚ ਮਿਸ਼ਰੀ ਪਾ ਕੇ ਮਰੀਜ਼ ਨੂੰ ਪਿਲਾਉ। ਖਾਂਸੀ ਅਤੇ ਦਮੇ ਵਿੱਚ ਰਾਹਤ ਮਿਲੇਗੀ।
*ਪੁਰਾਣਾ ਜ਼ੁਕਾਮ: ਅਲਸੀ ਦੇ ਬੀਜਾਂ ਨੂੰ ਹਲਕੀ ਗੰਧ ਆਉਣ ਤੱਕ ਤਵੇ ਉੱਪਰ ਭੁੰਨੋ। ਫਿਰ ਇਹਨਾਂ ਨੂੰ ਪੀਸ ਕੇ ਬਰਾਬਰ ਮਾਤਰਾ ਵਿੱਚ ਪਿਸੀ ਹੋਈ ਮਿਸ਼ਰੀ ਮਿਲਾ ਲਉ। 1 ਤੋਂ 4 ਚਮਚ ਗਰਮ ਪਾਣੀ ਨਾਲ ਸਵੇਰੇ-ਸ਼ਾਮ ਲੈਣ 'ਤੇ ਪੁਰਾਣੇ ਜ਼ਕਾਮ ਵਿੱਚ ਫ਼ਾਇਦਾ ਹੁੰਦਾ ਹੈ।
*ਅਲਸੀ ਅਤੇ ਮੁਲੱਠੀ ਦੋਵੇਂ ਇੱਕ-ਇੱਕ ਮੁੱਠੀ ਲੈ ਕੇ 16 ਗੁਣਾ ਪਾਣੀ ਵਿੱਚ ਪਾ ਕੇ ਇੱਕ ਘੰਟੇ ਲਈ ਰੱਖ ਦਿਉ। ਫਿਰ ਹਰ ਇੱਕ ਘੰਟੇ ਬਾਅਦ 4-4 ਚਮਚ ਲੈਂਦੇ ਰਹੋ। ਪ੍ਰੈਗਨੈਂਸੀ ਦੇ ਪਹਿਲੇ ਹਫ਼ਤੇ ਵਿੱਚ ਹੋਣ ਵਾਲੀਆਂ ਉਲਟੀਆਂ ਤੋਂ ਆਰਾਮ ਮਿਲਦਾ ਹੈ। ਪੇਸ਼ਾਬ ਦੀ ਜਲਨ ਦੂਰ ਹੁੰਦੀ ਹੈ। ਪੇਸ਼ਾਬ ਖੁੱਲ ਕੇ ਆਉਂਦਾ ਹੈ। ਫੇਫੜਿਆਂ ਦੀ ਸੋਜਿਸ਼ ਦੂਰ ਹੁੰਦੀ ਹੈ।
*ਨੀਂਦ ਨਾ ਆਉਣਾ:*ਅੱਗ ਜਾਂ ਗਰਮ ਪਾਣੀ ਨਾਲ ਸੜ ਜਾਣ 'ਤੇ: ਅਲਸੀ ਦਾ ਤੇਲ ਅਤੇ ਚੂਨੇ ਦਾ ਪਾਣੀ ਬਰਾਬਰ ਮਾਤਰਾ ਵਿੱਚ ਲੈ ਕੇ ਚੰਗੀ ਤਰਾ ਮਿਕਸ ਕਰ ਲਉ। ਜਿੱਥੇ ਜਲਿਆ ਹੋਵੇ, ਓਥੇ ਲੇਪ ਕਰੋ। ਜਖ਼ਮ ਜਲਦੀ ਠੀਕ ਹੋਵੇਗਾ। ਫਫੋਲਾ ਨਹੀਂ ਬਣੇਗਾ ਤੇ ਨਿਸ਼ਾਨ ਵੀ ਨਹੀਂ ਰਹੇਗਾ।
*ਦੁੱਧ ਨਾ ਆਉਣਾ: ਜੇਕਰ ਇਸਤਰੀ ਨੂੰ ਬੱਚਾ ਪੈਦਾ ਕਰਨ ਤੋਂ ਬਾਅਦ ਦੁੱਧ ਨਹੀਂ ਆਉਂਦਾ ਜਾਂ ਘੱਟ ਆਉਂਦਾ ਹੈ ਤਾਂ ਅਲਸੀ ਦੇ ਬੀਜਾਂ ਨੂੰ ਭੁੰਨ ਕੇ ਉਸਦੀ ਢਾਈ ਗ੍ਰਾਮ ਮਾਤਰਾ ਦੁੱਧ ਨਾਲ ਲੈਣ 'ਤੇ ਫ਼ਾਇਦਾ ਪਹੁੰਚਦਾ ਹੈ।
ਇਸ ਨਾਲ ਗੁਰਦਿਆਂ ਵਿਚਲੇ ਜਖ਼ਮ ਵੀ ਠੀਕ ਹੁੰਦੇ ਹਨ।
*ਗੁਰਦੇ ਦੀ ਪੱਥਰੀ: ਅਲਸੀ ਦੇ 10 ਗ੍ਰਾਮ ਬੀਜਾਂ ਨੂੰ ਇੱਕ ਗਿਲਾਸ ਪਾਣੀ ਵਿੱਚ ਪਾ ਕੇ ਤਦ ਤੱਕ ਉਬਾਲੋ ਜਦ ਪਾਣੀ ਅੱਧ ਨਾ ਰਹਿ ਜਾਵੇ। ਅਲਸੀ ਦਾ ਕਾੜਾ ਤਿਆਰ ਹੈ। ਸਵੇਰੇ ਸ਼ਾਮ ਅਲਸੀ ਦਾ ਕਾੜਾ ਪੀਣ ਨਾਲ ਗੁਰਦੇ ਦੀ ਪੱਥਰੀ ਨਿਕਲ ਜਾਂਦੀ ਹੈ। ਕਾੜਾ ਹਰ ਵਾਰ ਤਾਜ਼ਾ ਹੀ ਬਣਾਉ।
*ਅਲਸੀ ਦੇ ਪੱਤਿਆਂ ਦਾ ਸਾਗ ਬਣਾ ਕੇ ਖਾਣ ਨਾਲ ਖੰਘ, ਦਮਾ, ਜ਼ੁਕਾਮ, ਸ਼ਰੀਰ ਦੀਆਂ ਦਰਦਾਂ (ਜੋੜਾਂ ਦੇ ਦਰਦ, ਗਠੀਆ), ਮੂਤਰ ਰੋਗਾਂ ਵਿੱਚ ਫ਼ਾਇਦਾ ਹੁੰਦਾ ਹੈ।
*ਅਲਸੀ ਦੇ ਪੌਦਿਆਂ ਤੋਂ ਤਿਆਰ ਕੀਤੇ ਵਸਤਰ ਪਾਉਣ ਨਾਲ ਗਰਮੀ ਦੂਰ ਹੁੰਦੀ ਹੈ। ਗਰਮ ਪ੍ਰਵ੍ਰਿਤੀ ਵਾਲੇ ਲੋਕਾਂ ਲਈ ਵਿਸ਼ੇਸ਼ ਫਾਇਦੇਮੰਦ ਹਨ। ਪਸੀਨਾ ਖੁੱਲ ਕੇ ਆਉਂਦਾ ਹੈ। ਖੁਜਲੀ ਦੀ ਸਮੱਸਿਆ ਦੂਰ ਹੁੰਦੀ ਹੈ।
ਅਲਸੀ ਦੇ ਲੱਡੂ
ਸਮੱਗਰੀ:-
* ਅਲਸੀ- 250 ਗ੍ਰਾਮ,
* ਸਫੇਦ ਮੂਸਲੀ, ਅਸ਼ਵਗੰਧਾ, ਸ਼ਤਾਵਰੀ, ਕੌਂਚਬੀਜ, ਬਿਦਾਰੀਕੰਦ, ਅਕਰਕਰਾ - 20-20 ਗ੍ਰਾਮ
* ਕਾਲੀ ਮਿਰਚ, ਛੋਟੀ ਇਲਾਇਚੀ (ਪਾਊਡਰ)- 10-10 ਗ੍ਰਾਮ
* ਤੇਜ ਪੱਤਾ, ਜੈਫ਼ਲ- 6-6 ਗ੍ਰਾਮ
* ਕੇਸਰ- 3 ਗ੍ਰਾਮ (ਜੇ ਇੱਛਾ ਹੋਵੇ ਤਾਂ ਪਾਇਆ ਜਾ ਸਕਦਾ ਹੈ)
* ਖੋਆ- ਇੱਕ ਕਿਲੋ
* ਸ਼ੁੱਧ ਦੇਸੀ ਘਿਓ- ਅੱਧਾ ਕਿਲੋ
* ਮਿਸ਼ਰੀ- 2 ਕਿਲੋ
ਵਿਧੀ :- ਸਭ ਤੋਂ ਪਹਿਲਾਂ ਖੋਏ ਨੂੰ ਘਿਉ ਵਿੱਚ ਭੁੰਨ ਲਉ। ਖੋਏ ਨੂੰ ਭੁੰਨਣ ਤੋਂ ਬਾਅਦ ਅਲੱਗ ਕੱਢ ਲਉ। ਮਿਸ਼ਰੀ ਨੂੰ ਛੱਡ ਇਸੇ ਹੁਣ ਘਿਉ ਵਿੱਚ ਬਾਕੀ ਸਭ ਚੰਗੀ ਤਰਾ ਭੁੰਨ ਲਉ। ਹੁਣ ਇਸ ਭੁੰਨੀ ਹੋਈ ਸਮਗਰੀ ਵਿੱਚ ਬਾਦਾਮ, ਚਿਲਗੋਜ਼ਾ, ਕਿਸ਼ਮਿਸ਼, ਕਾਜੂ, ਅਖਰੋਟ ਬਾਰੀਕ ਪੀਸ ਕੇ ਪਾ ਦਿਉ। ਇਸ ਵਿੱਚ ਖੋਆ ਮਿਲਾ ਕੇ ਚੰਗੀ ਤਰਾ ਮਿਕਸ ਕਰ ਲਉ।
ਇਸੇ ਦੌਰਾਨ ਦੂਸਰੇ ਬਰਤਨ ਵਿੱਚ ਮਿਸ਼ਰੀ ਦੀ ਚਾਸ਼ਣੀ ਬਣਾ ਲਉ। ਚਾਸ਼ਣੀ ਬਣ ਜਾਣ 'ਤੇ ਇਸਨੂੰ ਤਿਆਰ ਕੀਤੇ ਮਿਸ਼ਰਣ ਵਿੱਚ ਚੰਗੀ ਤਰਾ ਮਿਲਾ ਦਿਉ। ਹੁਣ ਇਹ ਸਮਗਰੀ ਲੱਡੂ ਬਣਾਉਣ ਲਈ ਤਿਆਰ ਹੈ। ਸੋ ਅਲਸੀ ਦੇ ਲੱਡੂ ਬਣਾਉ, ਖਾਓ ਅਤੇ ਹੋਰਾਂ ਨੂੰ ਵੀ ਖਵਾਉ।
* ਫਾਇਦੇ :- ਇਹ ਸਭ ਤਰਾ ਦੇ ਮੂਤਰ ਵਿਕਾਰਾਂ (ਪੇਸ਼ਾਬ ਦੀ ਰੁਕਾਵਟ, ਪੇਸ਼ਾਬ ਲੱਗ ਕੇ ਆਉਣਾ, ਪੇਸ਼ਾਬ ਦੀ ਗਰਮੀ), ਵਾਤ ਰੋਗ (ਸਭ ਤਰਾ ਦੀਆਂ ਦਰਦਾਂ ਜਿਵੇਂ ਜੋੜ ਦਰਦ, ਗਠੀਆ ਆਦਿ), ਸ਼ਰੀਰਕ ਨਿਰਬਲਤਾ, ਨਪੁੰਸਕਤਾ ਵਿੱਚ ਫ਼ਾਇਦਾ ਕਰਦੇ ਹਨ। ਸ਼ਰੀਰ ਦੀ ਤਾਕਤ ਵਧਾਉਂਦੇ ਹਨ।
9855045415
Path Alias

/articles/alasai-0

Post By: kvm
Topic
Regions
×