ਖੇਤੀਬਾੜੀ, ਖੇਤੀ ਆਮਦਨ ਅਤੇ ਆਜੀਵਿਕਾ ਨੂੰ ਟਿਕਾਊ ਬਣਾਉਣ ਲਈ ਜਲ ਸੋਮਿਆਂ ਦਾ ਪ੍ਰਭਾਵੀ ਪ੍ਰਬੰਧਨ ਬੇਹੱਦ ਅਹਿਮ ਹੈ|ਵਰਖਾ ਦਾ ਪਾਣੀ ਸਹੇਜਣ ਵਾਲੇ ਖਾਦਿਨਾਂ ਅਤੇ ਨਾਡੀਆਂ ਵਰਗੇ ਰਵਾਇਤੀ ਢਾਂਚਿਆ ਦੀ ਮੁਰੰਮਤ ਕਰਕੇ ਬਾੜਮੇਰ ਦੇ ਕਿਸਾਨਾਂ ਨੇ ਬ੍ਹੇੱਕ ਇਹ ਸਿੱਧ ਕਰ ਦਿੱਤਾ ਕਿ 200 ਤੋਂ 250 ਮਿਲੀ ਮੀਟਰ ਦੀ ਬਹੁਤ ਘੱਟ ਵਰਖਾ ਤੇ ਨਿਰਭਰ ਬਰਾਨੀ ਖੇਤੀ ਵੀ ਦੇਸ਼ ਦੀ ਅੰਨ ਸੁਰੱਖਿਆ ਵਿੱਚ ਭਰਪੂਰ ਯੋਗਦਾਨ ਦਿੰਦੇ ਹੋਏ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਅਹਿਮ ਰੋਲ ਅਦਾ ਕਰ ਸਕਦੀ ਹੈ|
ਪੱਛਮੀ ਰਾਜਸਥਾਨ ਸਥਿਤ ਪਾਕਿਸਤਾਨ ਬਾਰਡਰ ਨਾਲ ਲੱਗਦਾ ਬਾੜਮੇਰ ਜ਼ਿਲ੍ਹਾ ਭਾਰਤ ਦੇ ਮਹਾਨ ਥਾਰ ਮਾਰੂਥਲ ਦਾ ਹਿੱਸਾ ਹੈ| ਇਹ ਰੇਤੀਲੇ ਟਿੱਬਿਆਂ, ਘੱਟ ਉਪਜਾਊ ਪਹਾੜੀਆਂ ਅਤੇ ਸਮੁਦਾਇਆਂ ਦੁਆਰਾ ਸੁਰੱਖਿਅਤ ਖਿੱਤਿਆਂ ਵਿੱਚ ਕੰਡਿਆਲੀਆਂ ਝਾੜੀਆਂ ਵਾਲੀ ਵਨਸਪਤੀ ਵਾਲਾ ਇਲਾਕਾ ਹੈ| ਜੀਵਨ ਲਈ ਬੇਹੱਦ ਮੁਸ਼ਕਿਲ ਹਾਲਾਤਾਂ ਵਾਲਾ ਇਹ ਮਾਰੂਥਲੀ ਈਕੋ ਸਿਸਟਮ ਮਰਦਮ੍ਸ਼ੁਮਾਰੀ - 2011 ਅਨੁਸਾਰ ਬਾੜਮੇਰ ਜ਼ਿਲ੍ਹੇ ਵਿਚ 93% ਪੇਂਡੂ ਵਸੋਂ ਸਮੇਤ ਕੁੱਲ 2 ਕਰੋੜ 6 ਲੱਖ ਦੀ ਜਨਸੰਖਿਆ ਦਾ ਭਰਣ-ਪੋਸ਼ਣ ਕਰਦਾ ਹੈ|ਪਿੰਡਾ ਲੂੰਹਦੀ ਗਰਮੀ ਅਤੇ ਰੇਤੀਲੇ ਤੁਫਾਨਾਂ, ਖੂਨ ਜਮਾਊ ਠੰਡ, ਸੋਕੇ ਅਤੇ ਅਸਾਵੇਂ ਮਾਨਸੂਨ ਵਾਲੀ ਇਸ ਭੂਮੀ 'ਤੇ ਪਿੰਡਾਂ 'ਚ ਵਸਣ ਵਾਲੇ 82 ਫੀਸਦੀ ਤੋਂ ਵੀ ਜਿਆਦਾ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ|ਅਚੰਭੇ ਦੀ ਗੱਲ ਇਹ ਹੈ ਕਿ ਇੱਥੋਂ ਦਾ 80% ਰਕਬਾ ਵਰਖਾ ਆਧਾਰਿਤ ਬਰਾਨੀ ਖੇਤੀ ਹੇਠ ਹੈ|
ਗਰਮੀ ਦੀ ਮਹੀਨਿਆਂ ਦੌਰਾਨ ਪੂਰੇ ਖਿੱਤੇ 'ਚ ਖੇਤੀ ਦੇ ਨਾਲ-ਨਾਲ ਸਭ ਲਈ ਪੀਣ ਵਾਲਾ ਪਾਣੀ ਜੁਟਾਉਣਾ ਵੀ ਮੁਸ਼ਕਿਲ ਹੋ ਜਾਂਦਾ ਹੈ| ਸਮੁੱਚੇ ਜ਼ਿਲ੍ਹੇ ਵਿੱਚ ਸਾਲ ਵਿੱਚ ਕੁੱਲ 15 ਦਿਨ ਔਸਤਨ 270 ਤੋਂ 300 ਮਿਲੀਮੀਟਰ ਵਰਖਾ ਹੁੰਦੀ ਹੈ|ਜੇਕਰ ਇਹਨਾਂ 15 ਦਿਨਾਂ ਵਿੱਚ ਮੀਂਹ ਦਾ ਪਾਣੀ ਸਹੇਜ ਕੇ ਸੰਭਾਲਿਆ ਨਾ ਜਾਵੇ ਤਾਂ ਸਾਲ ਭਰ ਲਈ ਪਾਣੀ ਦੀ ਆਪੂਰਤੀ ਇੱਕ ਵੱਡੀ ਚੁਣੌਤੀ ਬਣ ਜਾਂਦੀ ਹੈ| ਬਾੜਮਾਰੇ 'ਚ ਪਾਣੀ ਦੀ ਇੱਕ-ਇੱਕ ਬੂੰਦ ਬੇਸ਼ਕੀਮਤੀ ਹੈ|
ਵਰਖਾ ਜਲ ਸਹੇਜਣ ਦੀ ਰਵਾਇਤੀ ਮੁਹਾਰਤ
ਬਾੜਮੇਰ ਦੇ ਭੂਗੋਲ ਦੀ ਇੱਕ ਲਾਜਵਾਬ ਖਾਸੀਅਤ ਹੈ- ‘ਖਾਦਿਨ’ ਵਰਖਾ ਜਲ ਸਹੇਜਣ ਦਾ ਇੱਕ ਰਵਾਇਤੀ ਸਿਸਟਮ| ਇਸ ਬਾਰੇ ਕਿਹਾ ਜਾਂਦਾ ਹੈ ਕਿ ਬਾੜਮੇਰ ਵਿੱਚ ਇਹ ਬੀਤੇ 500 ਵਰ੍ਹਿਆਂ ਤੋਂ ਪ੍ਰਚੱਲਿਤ ਹੈ|ਇਸਨੂੰ ਡਿਜ਼ਾਈਨ ਕਰਨ ਦਾ ਕੰਮ ਜੈਸਲਮੇਰ ਦੁਆਲੇ ਵਸਣ ਵਾਲੇ ਪਾਲੀਵਾਲ ਬ੍ਰਾਹਮਣਾ ਦੁਆਰਾ ਕੀਤਾ ਜਾਂਦਾ ਹੈ|ਇਸ ਪ੍ਰਣਾਲੀ ਤਹਿਤ ਵਰਖਾ ਰੁੱਤ ਦੌਰਾਨ ਰੁੜਦੇ ਹੋਏ ਵਰਖਾ ਜਲ ਨੂੰ ਇਕੱਠਾ ਕਰਨ ਲਈ ਢਲਾਣ ਦੁਆਲੇ ਮਿੱਟੀ ਦਾ ਕੋਈ 300 ਮੀਟਰ ਲੰਬਾ ਬੰਨ੍ਹ ਬਣਾਇਆ ਜਾਂਦਾ ਹੈ|ਖਾਦਿਨਾਂ ਫਸਲ ਉਤਪਾਦਨ, ਭੂਮੀ ਅੰਦਰ ਜਲ ਸੰਗ੍ਰਹਿਣ ਅਤੇ ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਪਾਣੀ ਸਹੇਜਦੀਆਂ ਹਨ|ਖਾਦਿਨ ਨੂੰ ਇਸ ਪ੍ਰਕਾਰ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਵਾਧੂ ਪਾਣੀ ਨੂੰ ਬਾਹਰ ਕੱਢਣ ਲਈ ਉਸ ਵਿੱਚ ਸਪਿਲਵੇਜ਼ ਅਤੇ ਜਲਮਾਰਗਾਂ ਦੀ ਉੱਚਿਤ ਵਿਵਸਥਾ ਰਹੇ|ਖਾਦਿਨ, ਵੱਡੇ ਪੱਧਰ 'ਤੇ ਵਰਖਾ ਜਲ ਦੇ ਸੁਚੱਜੇ ਸੰਗ੍ਰਹਿਣ 'ਤੇ ਨਿਰਭਰ ਖੇਤੀ ਉਤਪਾਦਨ ਹਾਸਿਲ ਕਰਨ ਵਿੱਚ ਸਫਲ ਖੇਤੀ ਅਤੇ ਕੁਦਰਤੀ ਸੋਮਿਆਂ ਦੇ ਕਾਲਜਾਈ ਏਕੀਕ੍ਰਿਤ ਪ੍ਰਬੰਧਨ ਦਾ ਉਮਦਾ ਉਦਾਹਰਣ ਹਨ|ਖਾਦਿਨਾਂ ਦਾ ਰੱਖ-ਰਖਾਅ 'ਚ ਕਈ ਮੁਸ਼ਕਿਲਾਂ ਆ ਸਕਦੀਆਂ ਹਨ| ਇਹਨਾਂ ਦੇ ਰੱਖ-ਰਖਾਅ ਲਈ ਸਹੀ ਸਮੇਂ 'ਤੇ ਅਤੇ ਚੋਖੀ ਸੰਖਿਆ ਵਿੱਚ ਲੋਕਾਂ, ਲੋੜੀਂਦੇ ਸਮਾਨ ਅਤੇ ਪੈਸੇ ਦੀ ਜ਼ਰੂਰਤ ਪੈਂਦੀ ਹੈ|ਸਦੀਆਂ ਤੋਂ ਅਜਿਹੇ ਅਨੇਕਾਂ ਹੀ ਢਾਂਚਿਆਂ ਨੂੰ ਅਣਡਿੱਠ ਕੀਤਾ ਗਿਆ ਅਤੇ ਇਹ ਕੁਚੱਜੇ ਪ੍ਰਬੰਧਨ ਦਾ ਸ਼ਿਕਾਰ ਬਣਦੇ ਰਹੇ|
ਰਾਜਸਥਾਨ ਦੇ ਆਮ ਮੌਸਮੀ ਚੱਕਰ ਵਿੱਚ ਚੰਗੇ ਮਾਨਸੂਨ ਵਾਲੇ ਇੱਕ ਸਾਲ ਉਪਰੰਤ 3-4 ਵਰ੍ਹਿਆਂ ਤੱਕ ਸੋਕਾ ਪੈਂਦਾ ਹੈ ਪਰੰਤੂ 75 ਤੋਂ 100 ਵਰ੍ਹਿਆਂ 'ਚ ਇੱਕ ਵਾਰ ਅਸਾਧਾਰਣ ਬਾਰਿਸ਼ ਹੁੰਦੀ ਹੈ ਅਤੇ ਹੜ ਆਉਂਦੇ ਹਨ|2006 ਵਿੱਚ ਅਗਸਤ ਦੇ ਆਖਰੀ ਹਫ਼ਤੇ ਬਾੜਮੇਰ ਵਿੱਚ ਛੱਪਰ ਫਾੜ 750 ਮਿਲੀਮੀਟਰ ਬਾਰਿਸ਼ ਹੋਈ, ਸਿਰਫ ਇੱਕ ਹਫ਼ਤੇ 'ਚ ਬਰਸੀ ਇਹ ਬਾਰਿਸ਼ ਜਿਲ੍ਹੇ ਦੀ ਸਾਲਾਨਾ ਔਸਤ ਨਾਲੋਂ 4 ਗੁਣਾਂ ਜਿਆਦਾ ਸੀ|ਇਸ ਭਾਰੀ ਵਰਖਾ ਨਾਲ ਜੈਸਲਮੇਰ ਅਤੇ ਇਸਦੇ ਲਾਗਲੇ ਇਲਾਕਿਆਂ 'ਚ ਭਿਆਨਕ ਹੜ ਆ ਗਿਆ ਸੀ|ਪਾਣੀ ਦੀ ਕਮੀ ਲਈ ਜਾਣੇ ਜਾਂਦੇ ਬਾੜਮੇਰ ਜਿਲ੍ਹੇ ਦਾ ਭੂਗੋਲ ਅਚਾਨਕ ਹੀ ਪਾਣੀ ਦੇ 20 ਨਵੇਂ ਸੋਮਿਆਂ ਨਾਲ ਲਬਾਲਬ ਹੋ ਗਿਆ, ਇਹ ਸਾਰੇ ਸੱਚ ਵਿੱਚ ਧਰਤੀ ਅੰਦਰੋਂ ਪ੍ਰਸਫੁਟਿਤ ਹੋਏ ਸਨ|ਇਸਦਾ ਸਭ ਤੋਂ ਮਾਰੂ ਅਸਰ ਕਵਾਸ ਅਤੇ ਮਾਲੁਵਾ ਪਿੰਡਾਂ 'ਤੇ ਪਿਆ ਜਿੱਥੇ ਕਿ 102 ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ, ਘਰ ਡੁੱਬ ਕੇ ਪਾਣੀ ਦੇ 15 ਫੁੱਟ ਹੇਠਾਂ ਚਲੇ ਗਏ ਸਨ|ਇਸ ਕਾਰਣ ਬਾੜਮੇਰ ਦਾ ਖਾਦਿਨਾ, ਟੈਂਕਾ ਅਤੇ ਬੰਨ੍ਹਾਂ ਦਾ ਸਮੁੱਚਾ ਤਾਣਾਬਾਣਾ ਟੁੱਟ ਗਿਆ, ਸਭ ਕੁੱਝ ਹੜ ਨਾਲ ਵਹਿ ਗਿਆ|ਬਾੜਮੇਰ 'ਚ ਜਿਪਸਮ ਦੀ ਇੱਕ ਮੋਟੀ ਪਰਤ ਹੈ ਜਿਹੜੀ ਕਿ ਵਰਖਾ ਦੇ ਪਾਣੀ ਨੂੰ ਧਰਤੀ ਵਿੱਚ ਸਿੰਮਣ ਅਤੇ ਰੁੜਣ ਤੋਂ ਰੋਕਦੀ ਹੈ ਅਤੇ ਇਸ ਨਾਲ ਧਰਤੀ ਉੱਪਰ ਭਾਰੀ ਮਾਤਰਾ 'ਚ ਪਾਣੀ ਖੜ ਜਾਂਦਾ ਹੈ|ਗ੍ਰਾਮੀਣਾਂ ਨੂੰ ਵਰਖਾ ਜਲ ਸੰਗ੍ਰਹਿਣ ਢਾਂਚੇ ਪੁਨਰ ਸੁਰਜੀਤ ਕਰਨ ਲਈ ਨੂੰ ਸਾਰਾ ਕੰਮ ਨਵੇਂ ਸਿਰਿਉਂ ਕਰਨਾ ਪਿਆ|ਹਾਲਾਂਕਿ ਬੁਰੀ ਖ਼ਬਰ ਇਹ ਸੀ ਕਿ ਬਹੁਤ ਸਾਰੇ ਵਾਤਾਵਰਣੀ ਕਾਰਕੁੰਨਾਂ ਨੂੰ ਲੱਗਦਾ ਪਿਆ ਸੀ ਕਿ ਇਹ ਹੜ ਇਲਾਕੇ ਨੂੰ ਨਵਾਂ ਮੁਹਾਂਦਰਾ ਦੇਣ ਪੱਖੋਂ ਕੁਦਰਤ ਦਾ ਵਰਦਾਨ ਹਨ, ਉਹਨਾਂ ਨੂੰ ਲਗਦਾ ਸੀ ਕਿ ਲੰਮੇ ਸਮੇਂ 'ਚ ਹੜਾਂ ਦੇ ਪਾਣੀ ਨਾਲ ਭੂਜਲ ਦਾ ਪੱਧਰ ਵੀ ਉੱਚਾ ਉੱਠਣਾ ਸੰਭਵ ਹੈ| ਮਾਹਿਰਾਂ ਦੀ ਇਹ ਰਾਇ ਸੀ ਕਿ ਹੜਾਂ ਦੇ ਪਾਣੀ ਦੇ ਧਰਤੀ ਵਿੱਚ ਸਿੰਮਣ ਸਦਕਾ ਭੂ-ਗਰਭ 'ਚ ਜਮ੍ਹਾ ਤੇਲ ਉੱਪਰ ਉੱਠੇਗਾ| ਇਸ ਲਈ ਇਲਾਕੇ 'ਚ ਕਾਰਜ੍ਹੀਲ ਤੇਲ ਕੰਪਨੀਆਂ ਇਸ ਵਰਤਾਰੇ ਤੋਂ ਰਤਾ ਵੀ ਚਿੰਤਤ ਨਜ਼ਰ ਨਹੀਂ ਆਈਆਂ|
ਬਾੜਮੇਰ ਉੱਨਤੀ
ਕੇਰਿਨ (Carin) ਇੰਡੀਆ ਰੋਜ਼ਗਾਰ ਸਿਰਜਨ ਅਤੇ ਟਿਕਾਊ ਆਜੀਵਿਕਾ ਦੇ ਮੌਕਿਆਂ ਦੀ ਪਹਿਚਾਣ ਕਰਦੇ ਹੋਏ ਇਲਾਕੇ ਦੇ ਚਹੁੰਮੁੱਖੀ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਵੱਡੇ ਪੱਧਰ 'ਤੇ ਸੀ. ਐੱਸ. ਆਰ. ਤਹਿਤ ਸਿਹਤ, ਸਿੱਖਿਆ, ਹੁਨਰ ਅਤੇ ਸਮਰੱਥਾ ਵਿਕਾਸ ਲਈ ਸਿਖਲਾਈ ਆਦਿ ਭਲਾਈ ਦੇ ਕੰਮ ਕਰ ਰਹੀ ਹੈ| ਬਾੜਮੇਰ 'ਚ ਕੇਰਿਨ ਇੰਡਿਆ ਨੇ ਆਪਣੇ ਕਾਰਜਖੇਤਰ ਵਿੱਚ ਪੈਣ ਵਾਲੇ 140 ਪਿੰਡ ਉਹਨਾਂ ਦਾ ਸੰਪੂਰਨ ਵਿਕਾਸ ਕਰਨ ਦੇ ਉਦੇਸ਼ ਨਾਲ ਅਪਣਾਏ ਹੋਏ ਹਨ|ਕੇਰਿਨ ਇੰਡੀਆ ਅਕਤੂਬਰ 2013 ਤੋਂ ਟੈਕਨੋਸਰਵ ਨਾਲ ਸਾਂਝੇਦਾਰੀ ਵਿੱਚ ਕਿਸਾਨਾਂ ਦੀ ਜਿੰਦਗੀ ਬਣਲਣ ਲਈ ਇੱਕ ‘ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ’ ਪ੍ਰੋਗਰਾਮ ਚਲਾ ਰਹੀ ਹੈ|
ਟੈਕਨੋਸਰਵ ਭਾਰਤ, ਅਫਰੀਕਾ ਅਤੇ ਲਤੀਨੀ ਅਮਰੀਕਾ 'ਚ ਕਾਰਜ੍ਹੀਲ ਗੈਰ ਲਾਭਕਾਰੀ ਕੰਮ ਕਰਨ ਵਾਲੀ ਸੰਸਥਾ ਹੈ|ਟੈਕਨੋਸਰਵ ਗਰੀਬੀ ਲਈ ਵਪਾਰਕ ਸਮਾਧਾਨ ਦਿੰਦੀ ਹੈ ਅਤੇ ਵਰਤਮਾਨ ਸਮੇਂ ਇਹ ‘ਬਾੜਮੇਰ ਉੱਨਤੀ’ ਪ੍ਰੋਜੈਕਟ ਤਹਿਤ ਖੇਤੀਬਾੜੀ 'ਤੇ ਆਧਾਰਤ ਪਹਿਲਕਦਮੀਆਂ ਕਰਦੇ ਹੋਏ ਸਥਾਨਕ ਆਰਥਿਕ ਵਿਕਾਸ ਦਾ ਕਾਰਜ ਕਰ ਰਹੀ ਹੈ|ਪ੍ਰੋਜੈਕਟ ਦਾ ਮੁੱਖ ਉਦੇਸ ਖੇਤੀ ਉਤਪਾਦਕਤਾ ਅਤੇ ਉਤਪਾਦਨ ਵਧਾਉਂਦੇ ਹੋਏ 5 ਸਾਲਾਂ ਦੌਰਾਨ ਖੇਤੀ ਆਮਦਨ 'ਚ ਜ਼ਿਕਰਯੋਗ ਵਾਧਾ ਕਰਦੇ ਹੋਏ 10,000 ਕਿਸਾਨ ਪਰਿਵਾਰਾਂ ਦੇ ਸਰਵਪੱਖੀ ਆਰਥਿਕ ਵਿਕਾਸ ਕਰਨਾ ਹੈ|ਇਹ ਟੀਚਾ ਖੇਤੀ ਆਧਾਰਤ ਨਿਵੇਕਲੀਆਂ ਪਹਿਲਕਦਮੀਆਂ, ਕੁਦਰਤੀ ਸੋਮਿਆਂ ਦੇ ਸਮੁੱਚਿਤ ਪ੍ਰਬੰਧਨ, ਸਮਰੱਥਾ ਵਿਕਾਸ ਵਿੱਚ ਸਹਾਇਕ ਹੋ ਕੇ ਗ੍ਰਾਮੀਣ ਨੌਜਵਾਨਾਂ ਦੇ ਹੁਨਰ ਨੂੰ ਨਿਖਾਰ ਕੇ ਗ੍ਰਾਮੀਣ ਉਦਯੋਗਾਂ ਦੀ ਸਥਾਪਤੀ ਨਾਲ ਸਥਾਈ ਮਾਨਵ ਸੰਸਾਧਨ ਨਿਰਮਾਣ ਦੇ ਮਾਧਿਅਮ ਨਾਲ ਹਾਸਿਲ ਕੀਤਾ ਜਾ ਰਿਹਾ ਹੈ|
ਆਜੀਵਿਕਾ ਜੁਟਾਉਣ ਦੀ ਕੁੰਜੀ ਜਲ-ਸੰਗ੍ਰਹਿਣ
ਕੁਦਰਤੀ ਸੋਮਿਆਂ ਦਾ ਪ੍ਰਬੰਧਨ ਬਾੜਮੇਰ ਉੱਨਤੀ ਪ੍ਰੋਜੈਕਟ ਦਾ ਇੱਕ ਅਹਿਮ ਹਿੱਸਾ ਹੈ| ਪ੍ਰੋਜੈਕਟ ਦੀ ਸ਼ੁਰੂਆਤ ਦੇ 2 ਵਰ੍ਹਿਆ ਅੰਦਰ ਹੀ ਕੁਦਰਤੀ ਸੋਮਿਆਂ ਦੇ ਪ੍ਰਬੰਧਨ ਸਬੰਧੀ ਗਤੀਵਿਧੀਆਂ ਨੂੰ ਉਹਨਾਂ ਦੇ ਜ਼ਿਕਰਯੋਗ ਨਤੀਜੇ ਦੇਖਦੇ ਹੋਏ ਵੱਡੇ ਪੱਧਰ 'ਤੇ ਵਧਾਇਆ ਗਿਆ|ਇਸ ਪ੍ਰੋਜੈਕਟ ਤਹਿਤ ਜ਼ਿਲ੍ਹੇ ਭਰ ਵਿੱਚ ਕੁਦਰਤੀ ਸੋਮਿਆਂ ਦੇ ਪ੍ਰਬੰਧਨ ਸਬੰਧੀ ਕੋਈ 1000 ਢਾਂਚਿਆਂ ਦੀ ਸਥਪਨਾਂ ਜਾਂ ਮੁਰੰਮਤ ਕੀਤੀ ਗਈ|ਇਸ ਕੰਮ ਵਿੱਚ ਨਬਾਰਡ ਨਾਲ ਮਿਲ ਕੇ 15 ਖਾਦਿਨ ਢਾਂਚਿਆਂ ਦੇ ਨਿਰਮਾਣ ਦੀ ਵੀ ਗੁੰਜਾਇਸ਼ ਸ਼ਾਮਿਲ ਹੈ|
2 ਵਰ੍ਹਿਆਂ ਤੋਂ ਵੀ ਘੱਟ ਅਰਸੇ ਵਿੱਚ ਟੈਕਨੋਸਰਵ ਦੁਆਰਾ ਇੱਕ ਸਥਾਨਕ ਗੈਰ ਸਰਕਾਰੀ ਸੰਗਠਨ ਗਰੇਵਿਜ਼ ਅਤੇ ਸਥਾਨਕ ਸਮੁਦਾਇਆਂ ਦੇ ਸਹਿਯੋਗ ਨਾਲ 150 ਖੇਤ ਪੱਧਰੀ ਖਾਦਿਨਾਂ, 2 ਸਮੂਹ ਪੱਧਰੀ ਖਾਦਿਨਾਂ, 2 ਸਮੁਦਾਇਕ ਨਾਡੀਆਂ ਦੀ ਮੁਰੰਮਤ 155 ਕੁਦਰਤੀ ਸੋਮੇ ਸੰਭਾਲ ਢਾਂਚੇ ਸਥਾਪਿਤ ਕੀਤੇ ਗਏ ਅਤੇ ਇੱਕ ਸਿਲਵੀ ਚਾਰਾਗਾਹ ਇਕਾਈ ਵਿਕਸਤ ਕੀਤੀ ਗਈ|
ਕਿਸੇ ਇੱਕ ਕਿਸਾਨ ਦੇ ਖੇਤ ਅੰਦਰ 5 ਏਕੜ ਰਕਬੇ 'ਚ ਬਣਾਈ ਗਈ ਇੱਕ ਖਾਦਿਨ ਵਿੱਚ ਔਸਤਨ 1000 ਕਿਊਬਿਕ ਮੀਟਰ ਅਰਥਾਤ ਲਗਭਗ 10 ਲੱਖ ਲੀਟਰ ਜਲ ਸੰਗ੍ਰਹਿਣ ਹੋ ਜਾਂਦਾ ਹੈ|ਇੱਕ ਕਿਸਾਨ ਦੇ ਖੇਤ ਬਣਾਈ ਗਈ ਖਾਦਿਨ ਵਾਧੂ ਪਾਣੀ ਨੂੰ ਲਾਗਲੇ ਖੇਤਾਂ ਜਾਂ ਤਾਲਾਬ ਵੱਲ ਮੋੜ ਦਿੰਦੀ ਹੈ|ਜਦੋਂ ਤੱਕ ਅਗਲੀ ਫਸਲ ਦੀ ਬਿਜਾਈ ਤੋਂ ਪਹਿਲਾਂ-ਪਹਿਲਾਂ ਸੋਖ ਲਿਆ ਜਾਂਦਾ ਹੈ ਅਤੇ ਇਸ ਪ੍ਰਕਾਰ ਕਿਸਾਨ ਨੂੰ ਬਿਜਾਈ ਉਪਰੰਤ ਸਿੰਜਾਈ ਕਰਨ ਦੀ ਲੋੜ ਨਹੀਂ ਪੈਂਦੀ|
ਬਾੜਮੇਰ ਉੱਨਤੀ ਟੀਮ ਨੇ 2014 ਵਿੱਚ ਚਤੁਰ ਸਿੰਘ ਨਾਮਕ ਕਿਸਾਨ ਦੇ ਖੇਤ 'ਚ ਉਸ ਨਾਲ ਮਿਲ ਕੇ 2.8 ਹੈਕਟੇਅਰ ਖੇਤ ਵਿੱਚ ਇੱਕ ਖਾਦਿਨ ਬਣਾਉਣ ਦਾ ਕਾਰਜ ਕੀਤਾ ਗਿਆ|ਇਸਤੇ ਕੁੱਲ 45,000 ਰੁਪਏ ਖਰਚ ਆਇਆ ਜਿਹਦੇ ਵਿੱਚੋਂ 12,000 ਰੁਪਏ ਚਤੁਰ ਸਿੰਘ ਵੱਲੋਂ ਲੇਬਰ ਨੂੰ ਦਿੱਤੇ ਗਏ|ਖਾਦਿਨ ਨਿਰਮਾਣ ਦੇ ਕੁੱਝ ਮਹੀਨਿਆਂ ਬਾਅਦ ਹੀ ਬਾੜਮੇਰ ਵਿੱਚ ਆਮ ਨਾਲੋਂ ਘੱਟ ਵਰਖਾ ਹੋਈ ਤਾਂ ਚਤੁਰ ਸਿੰਘ ਦੁਆਰਾ ਖਾਦਿਨ ਬਣਾਉਣ 'ਤੇ ਖਰਚੇ ਗਏ ਪੈਸੇ ਵਸੂਲ ਹੋ ਗਏ| ਪਾਣੀ ਦੀ ਕਮੀ ਕਾਰਣ ਜਿੱਥੇ ਇਲਾਕੇ ਭਰ ਦੇ ਅਨੇਕਾਂ ਕਿਸਾਨਾਂ ਦੀ ਸਮੁੱਚੀ ਫਸਲ ਬਰਬਾਦ ਹੋ ਗਈ,ਉੱਥੇ ਹੀ ਖਾਦਿਨ 'ਚ ਪਾਣੀ ਜਮ੍ਹਾ ਹੋਣ ਕਰਕੇ ਚਤੁਰ ਸਿੰਘ ਵੇਚਣ ਲਈ, ਆਪਣੀ ਘਰੇਲੂ ਵਰਤੋਂ ਅਤੇ ਆਪਣੇ ਡੰਗਰਾਂ ਲਈ ਬਾਜਰਾ, ਮੋਠ, ਮੂੰਗ ਅਤੇ ਗੁਆਰ ਆਦਿ ਫਸਲਾਂ ਦੀ ਚੰਗੀ ਪੈਦਾਵਾਰ ਲੈਣ ਵਿੱਚ ਸਫਲ ਰਿਹਾ|ਮਾਨਸੂਨ ਦੀ ਆਮਦ ਤੋਂ ਪਹਿਲਾਂ ਖਾਦਿਨ ਦੀ ਉੱਚਿਤ ਦੇਖਭਾਲ ਕਰਨ ਸਦਕਾ ਇਹ ਖਾਦਿਨ ਇਸਤੇ ਖਰਚ ਹੋਏ ਪੈਸੇ ਨੂੰ ਇੱਕ ਮਹੱਤਵਪੂਰਣ ਅਤੇ ਫਾਇਦੇਮੰਦ ਨਿਵੇਸ਼ ਦਰਸਾਉਂਦੇ ਹੋਏ ਆਉਂਦੇ ਕਈ ਵਰ੍ਹਿਆਂ ਲਈ ਚਤੁਰ ਸਿੰਘ ਲਈ ਬੇਹੱਦ ਲਾਭਕਾਰੀ ਸਿੱਧ ਹੋਵੇਗੀ|
ਬਾੜਮੇਰ ਵਿੱਚ ਭਿਆਨਕ ਸੋਕੇ ਦੇ ਬਾਵਜੂਦ ਚਤੁਰ ਸਿੰਘ ਕੁੱਲ੍ਹ 48, 396 ਰੁਪਏ ਦੀ ਫਸਲ ਪੈਦਾ ਕਰਨ ਵਿੱਚ ਸਫਲ ਰਹੇ| ਚਤੁਰ ਸਿੰਘ ਦੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਗਵਾਂਢੀ ਕਿਸਾਨ ਵੀ ਆਪਣੇ-ਆਪਣੇ ਖੇਤਾਂ ਵਿੱਚ ਖਾਦਿਨਾਂ ਬਣਾਉਣ ਅਰਜੀ ਲੈ ਕੇ ਅੱਗੇ ਆਏ|
ਸਾਲ 2014 ਦੇ ਮਾਨਸੂਨ ਸੀਜਨ ਦੌਰਾਨ ਆਪਣੇ-ਆਪਣੇ ਖੇਤਾਂ ਵਿੱਚ ਖਾਦਿਨ ਬਣਾਉਣ ਵਾਲੇ ਕਿਸਾਨਾਂ 'ਚੋਂ 37 ਕਿਸਾਨਾਂ ਨੇ ਮੋਠ, ਬਾਜਰਾ, ਮੂੰਗੀ ਅਤੇ ਗੁਆਰ ਦੀ ਪੈਦਾਵਾਰ ਕਰਕੇ ਹਰੇਕ ਨੇ ਹੋਰਨਾਂ ਦੇ ਮੁਕਾਬਲੇ 20,000 ਰੁਪਏ ਜਿਆਦਾ ਕਮਾਏ| ਕਿਸਾਨਾਂ ਦਾ ਦਾਅਵਾ ਹੈ, “ਇੱਕ ਖਾਦਿਨ ਸਦਕਾ ਇੱਕ ਕਿਸਾਨ ਘੱਟੋ-ਘੱਟੋ 2 ਹੈਕਟੇਅਰ ਰਕਬੇ ਵਿੱਚ ਅਗਲੇ 20 ਵਰ੍ਹਿਆਂ ਤੱਕ ਪੂਰੀ ਗਾਰੰਟੀ੍ਸ਼ੁਦਾ ਕਾਸ਼ਤਕਾਰੀ ਕਰ ਸਕਦਾ ਹੈ” ਜੁਲਾਈ 2015 ਤੱਕ, ਬਰਾਨੀ ਖੇਤੀ ਕਰਨ ਵਾਲੇ 15 ਕਿਸਾਨਾਂ ਨੂੰ ਇਸਤੋਂ ਲਾਭ ਮਿਲਿਆ ਅਤੇ ਇਸ ਸਦਕਾ 300 ਹੈਕਟੇਅਰ ਰਕਬਾ ਖੇਤੀ ਹੇਠ ਲਿਆਂਦਾ ਜਾ ਚੁੱਕਾ ਸੀ|
ਦੂਰਗਾਮੀ ਲਾਭ
ਬਾੜਮੇਰ ਉੱਨਤੀ ਪ੍ਰੋਜੈਕਟ ਤਹਿਤ ਖਿੱਤੇ ਦੇ “ਨਾੜੀਆਂ” ਵਰਗੇ ਹੋਰ ਜਲ ਸੰਗ੍ਰਿਹਣ ਢਾਂਚਿਆਂ ਦੀ ਮੁਰੰਮਤ ਦਾ ਕਾਰਜ ਵੀ ਚੱਲ ਰਿਹਾ ਹੈ| ਨਾੜੀਆਂ (ਤਾਲਾਬਾਂ) ਆਲੇ-ਦੁਆਲੇ ਦੇ ਪਿੰਡਾਂ ਲਈ ਪੀਣ ਦੇ ਪਾਣੀ ਦਾ ਮੁੱਖ ਸੋਮਾ ਹਨ| ਪਰੰਤੂ ਜਦੋਂ ਤੋਂ ਰੇਤੀਲੇ ਅਤ ਭੁਰੀਆਂ ਹੋਈਆਂ ਚਟਾਨਾਂ ਵਾਲੇ ਖੇਤਰਾਂ ਤੋਂ ਰੁੜਦਾ ਹੋਇਆ ਵਰਖਾ ਦਾ ਪਾਣੀ ਇਹਨਾਂ ਵਿੱਚ ਪੈਣਾ ਸ਼ੁਰੂ ਹੋਇਆ ਹੈ, ਇਹਨਾਂ ਵਿੱਚ ਵਰਖਾ ਜਲ ਦੇ ਨਾਲ-ਨਾਲ ਭਾਰੀ ਮਾਤਰਾ ਵਿੱਚ ਗਾਦ ਜਮ੍ਹਾਂ ਹੋਣ ਦੀ ਸਮੱਸਿਆ ਉੱਤਪੰਨ ਹੋ ਗਈ ਹੈ|
ਦੋ ਨਾੜੀਆਂ ਦੀ ਮੁਰੰਮਤ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਅਤੇ ਇਹਨਾਂ ਦੋਹਾਂ ਨਾੜੀਆਂ ਤੋਂ 31 ਪਿੰਡਾਂ ਦੇ 7000 ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ| ਸਾਲਾਨਾਂ 4 ਤੋਂ 5 ਆਮ ਬਾਰ੍ਹਾਂ ਹੋਣ 'ਤੇ ਨਾੜੀਆਂ ਵਿੱਚ 9 ਕਰੋੜ ਲੀਟਰ ਜਨ ਸੰਗ੍ਰਿਹ ਹੋਣ ਦੀ ਉਮੀਦ ਕੀਤੀ ਜਾਂਦੀ ਹੈ|ਜੂਨ ਅਤੇ ਜੁਲਾਈ 2015 ਦੇ ਮਾਨਸੂਨ ਦੌਰਾਨ ਇਹਨਾਂ ਦੋ ਨਾੜੀਆਂ ਵਿੱਚ ਸ਼ੁਰੂਆਤੀ 2 ਬਾਰਸ਼ਾਂ ਦੌਰਾਨ ਹੀ 500 ਲੱਖ ਲੀਟਰ ਪਾਣੀ ਇਕੱਠਾ ਹੋ ਗਿਆ ਸੀ| ਮੁਰੰਮਤ ਹੋਈਆਂ ਨਾੜੀਆਂ ਸੰਭਾਵਿਤ ਨਾਲੋਂ 2 ਗੁਣਾਂ ਜਿਆਦਾ ਜਲ ਸੰਗ੍ਰਿਹ ਕਰਨ ਦੀ ਸਮਰੱਥਾ ਰੱਖਦੀਆਂ ਹਨ|ਇਹਨਾਂ ਦੀ ਇਹ ਖਾਸੀਅਤ ਇਹਨਾਂ ਨੂੰ ਭਾਰੀ ਵਰਖਾ ਵਾਲੀਆਂ ਹਾਲਤਾਂ ਵਿੱਚ ਵੀ ਵਾਧੂ ਪਾਣੀ ਸੰਭਾਲਣ ਦੀ ਸਮਰੱਥਾ ਬਖ਼ਸ਼ਦੀ ਹੈ| ਸਥਾਨਕ ਸਮਾਜ ਅਤੇ ਪ੍ਰੋਜੈਕਟ ਦੇ ਯੋਗਦਾਨ ਸਦਕਾ ਇਹ ਢਾਂਚੇ ਅਗਲੇ 15 ਵਰ੍ਹਿਆਂ ਤੱਕ ਨਿਰੰਤਰ ਸਮੁੱਚੇ ਖਿੱਤੇ ਨੂੰ ਲਾਭ ਪਹੁੰਚਾਉਂਦੇ ਰਹਿਣਗੇ|
ਬਾੜਮੇਰ ਜ਼ਿਲ੍ਹੇ ਦੇ ਹੀ ਇੱਕ ਪਿੰਡ ਭਦਕਾ ਵਿਖੇ ਇੱਕ ਸਿਲਵੀ ਚਾਰਾਗਾਹ ਇਕਾਈ ਵੀ ਵਿਕਸਤ ਕੀਤੀ ਗਈ| ਗ੍ਰਾਮੀਣਾਂ ਨਾਲ ਬੈਠਕਾਂ ਕਰਕੇ ਸਥਾਨਕ ਸਮਾਜ ਅਤੇ ਗਰਾਮ ਪੰਚਾਇਤ ਤੋਂ ਆਗਿਆ ਅਤੇ ਸਹਿਯੋਗ ਦਾ ਭਰੋਸਾ ਲੈ ਕੇ ਪਿੰਡ ਦੀ 16 ਏਕੜ ਸ਼ਾਮਲਾਤ ਭੋਂਇ 'ਤੇ ਸਿਲਵੀ ਚਾਰਾਗਾਹ ਇਕਾਈ ਵਿਕਸਤ ਕੀਤੀ ਗਈ|ਇੱਥੇ ਸਥਾਨਕ ਕਿਸਮਾਂ ਦੇ 10000 ਰੁੱਖ ਅਤੇ ਸੇਵਾਨ ਤੇ ਧਾਮਨ ਵਰਗੇ ਸਥਾਨਕ ਕਿਸਮਾਂ ਘਾਹ ਦੀ ਕਾ੍ਹਤ ਕੀਤੀ ਜਾਵੇਗੀ|ਇੱਕ ਵਾਰ ਚੰਗੂੰ ਸਥਾਪਿਤ ਹੋਣ ਉਪਰੰਤ ਸਿਲਵੀ ਚਾਰਾਗਾਹ ਇਕਾਈ ਸਿਰਫ ਪਸ਼ੂਆਂ ਲਈ ਭਰਪੂਰ ਮਾਤਰਾ ਵਿੱਚ ਚਾਰਾ ਹੀ ਉਪਲਭਧ ਕਰਵਾਏਗੀ ਬਲਕਿ ਇਹ ਆਮ ਚਾਰਾਗਾਹ ਭੂਮੀਆਂ ਦੇ ਵਿਕਾਸ ਅਤੇ ਰੱਖ-ਰਖਾਅ ਦਾ ਇੱਕ ਆਦਰਸ਼ ਵੀ ਸਥਾਪਿਤ ਕਰੇਗੀ|
ਕੁਦਰਤੀ ਸੋਮਿਆਂ ਦੇ ਪ੍ਰਬੰਧਨ ਕਾਰਜਾਂ 'ਤੇ ਯੋਜਨਾਬੱਧ ਢੰਗ ਨਾਲ ਕੀਤੇ ਗਏ ਕੰਮ ਸਦਕਾ ਬਾੜਮੇਰ ਉੱਨਤੀ ਪ੍ਰੋਜੈਕਟ ਤਗੜਾ ਪ੍ਰਭਾਵ ਛੱਡਣ 'ਚ ਸਫਲ ਰਿਹਾ|ਇਸਦੇ ਨਾਲ ਹੀ ਬਾੜਮੇਰ ਜ਼ਿਲ੍ਹੇ ਦੇ ਗ੍ਰਾਮੀਣ ਕਿਸਾਨਾਂ ਵਿੱਚ ਜਲ ਸੰਗ੍ਰਿਹਣ ਤਕਨੀਕਾਂ ਅਤੇ ਕਾਰਜਾਂ ਪ੍ਰਤਿ ਜਾਗਰੂਕਤਾ ਵਿੱਚ ਜ਼ਿਕਰਯੋਗ ਹੱਦ ਤੱਕ ਵਾਧਾ ਹੋਇਆ| ਸਥਾਨਕ ਸਮਾਜ, ਮਹਿਰਾਂ ਦੀ ਸਲਾਹ ਅਤੇ ਮੁਹਾਰਤ ਅਤੇ ਵਰਤਮਾਨ ਸਮੇਂ ਜ਼ਮੀਨੀ ਸਤਰ 'ਤੇ ਚੱਲ ਰਹੇ ਯਤਨ ਨੇ ਬਿਨਾਂ ਸ਼ੱਕ ਇਹ ਸਿੱਧ ਕਰ ਦਿੱਤਾ ਹੈ ਕਿ ਘੱਟ ਤੋਂ ਘੱਟ ਇੰਨੀ ਕਿ 200-250 ਮਿਲੀਮੀਟਰ ਔਸਤਨ ਵਰਖਾ ਵਾਲੇ ਖਿੱਤਿਆਂ 'ਚ ਵੀ ਬਾੜਮੇਰ ਦੀ ਭੋਜਨ ਸੁਰੱਖਿਆ ਵਿੱਚ ਯੋਗਦਾਨ ਪਾਉਂਦੇ ਸਥਾਨਕ ਸਮੁਦਾਇ ਦੇ ਜੀਵਨ ਦੀ ਪੱਧਰ ਨੂੰ ਉੱਚਾ ਚੁੱਕਣ ਵਾਲੀ ਬਰਾਨੀ ਖੇਤੀ ਸੰਭਵ ਹੈ|
ਕਿਸਮਤ ਜਾਗ ਉੱਠੀ
ਜਨਵਰੀ 2014 'ਚ ਕੇਰਿਨ ਐਨਰਜ਼ੀ ਆਫ ਦਿ ਯੂਨਾਈਟਿਡ ਕਿੰਗਡਮ ਦੁਆਰਾ ਬਾੜਮੇਰ ਦੇ ਮੰਗਲਾ ਫੀਲਡ ਤੋਂ ਉਤਸਰਜਿਤ ਤੇਲ ਦਾ ਉਤਪਾਦਨ ਮਪਿਆ ਗਿਆ, ਇਹ ਭਾਰਤ ਵਿੱਚ ਬੀਤੇ 2 ਦਹਾਕਿਆਂ ਦੌਰਾਨ ਹੁਣ ਤੱਕ ਦੀ ਸਭ ਤੋਂ ਵੱਡੀ ਖੋਜ ਰਹੀ| ਇਸ ਪ੍ਰਾਪਤੀ ਸਦਕਾ ਬਾੜਮੇਰ ਦੀ ਆਰਥਿਕਤਾ ਨੇ ਇੱਕ ਨਵੀਂ ਉਡਾਨ ਭਰੀ| ਬਾੜਮੇਰ ਦਾ ਜ਼ਿਲ੍ਹਾ ਹੈੱਡ-ਕੁਆਰਟਰ, ਐਨਰਜ਼ੀ ਇੰਡਸਟਰੀ ਨੂੰ ਸਹਿਯੋਗ ਕਰਨ ਲਈ ਰਾਤੋ-ਰਾਤ, ਪ੍ਰਾਪਰਟੀ ਅਤੇ ਬੁਨਿਆਦੀ ਢਾਂਚਾ ਬਣਾਉਣ, ਖੜਾ ਕਰਨ ਵਾਲੇ ਲੋਕਾਂ ਦੀ ਆਮਦ ਨਾਲ ਗਹਿਮਾ-ਗਹਿਮੀ ਵਾਲੇ ਸ਼ਹਿਰ 'ਚ ਬਦਲ ਗਿਆ| ਅੱਜ ਮੰਗਲਾ, ਭਾਗਿਅਮ ਅਤੇ ਐ੍ਹਵਰਿਆ ਨਾਮਕ ਖੇਤਰ-ਰਾਜਸਥਾਨ ਵਿੱਚ ਕੇਰਿਨ ਇੰਡੀਆ ਦੀ ਵੱਡੀ ਪ੍ਰਾਪਤੀ ਹਨ| ਕੇਰਿਨ ਇੰਡੀਆ ਦੇਸ ਵਿੱਚ ਤੇਲ ਅਤੇ ਗੈਸ ਉਤਸਰਜਨ ਦਾ ਕੰਮ ਕਰਨ ਵਾਲੀਆਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਹੈ| ਦੇਸ ਅੰਦਰ ਕੱਚੇ ਤੇਲ ਦੇ ਕੁੱਲ੍ਹ ਉਤਪਾਦਨ ਵਿੱਚ ਇਸਦੀ 27% ਹਿੱਸੇਦਾਰੀ ਹੈ|ਸਿਰਫ ਇੱਕ ਦਹਾਕੇ ਵਿੱਚ ਬਾੜਮੇਰ ਦੇ ਸਹਿਰੀ ਇਲਾਕਿਆਂ ਵਿੱਚ ਭਾਰੀ ਬਦਲਾਅ ਆ ਗਿਆ ਹੈ| ਹਾਲੇਂ ਵੀ ਸਾਰੇ ਸਮਾਜਕ ਪੈਮਾਨਿਆਂ 'ਤੇ ਦੇਖਿਆ ਜਾਵੇ ਤਾਂ ਗ੍ਰਾਮੀਣ ਖੇਤਰਾਂ ਪੱਖੋਂ ਬਾੜਮੇਰ ਹੁਣ ਵੀ ਦੇਸ ਸਭ ਤੋਂ ਪੱਛੜੇ ਜ਼ਿਲ੍ਹਿਆਂ 'ਚੋਂ ਇੱਕ ਹੈ|ਖੇਤਰ ਵਿੱਚ ਕਾਰਜਰਤ ਉਦਯੋਗਾਂ ਲਈ ਸਮਾਜ ਸੁਧਾਰ ਲਈ ਕਾਰਜ ਕਰਨੇ ਲਾਜ਼ਮੀ ਹਨ ਅਤੇ ਬਾੜਮੇਰ ਵਿੱਚ ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ ਕੇਰਿਨ ਇੰਡੀਆਂ ਦਾ ਅ-ਨਿੱਖੜਵਾਂ ਅੰਗ ਹੈ| ਜਿਹੜੀ ਕਿ ਖਿੱਤੇ ਦੇ ਵਸਨੀਕ ਸਮੁਦਾਇ ਦੇ ਸਮਗਰ ਵਿਕਾਸ ਲਈ ਲਾਜ਼ਮੀ ਮੰਨੀ ਗਈ ਹੈ.
ਰਵਦੀਪ ਕੌਰ ਅਤੇ ਪ੍ਰਫੁੱਲ ਬੈਹਰਾ
ਸੀਨੀਅਰ ਪ੍ਰੋਜੈਕਟ ਮੈਨੇਜ਼ਰ ਟੈਕਨੋਸਰਵ ਪ੍ਰੋਜੈਕਟ ਆਫਿਸ, ਬਾੜਮੇਰ, ਰਾਜਸਥਾਨ
ਅਪਰਨਾ ਦੱਤਾ
ਕਮਿਊਨੀਕੇਸ਼ਨ ਲੀਡ, ਟੈਕਨੋਸਰਵ ਇੰਡੀਆ- ਮੁੰਬਈ
/articles/varakhaa-jala-sangaraihana-daian-ravaaitai-paranaalaian-nauun-mailaia-navaan-jaivana