ਰਹਿਮਨ ਪਾਣੀ ਰਾਖੀਏ…......

ਮਹਾਭਾਰਤ ਯੁੱਧ ਦੇ ਸਮਾਪਤ ਹੋ ਜਾਣ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਕੁਰੂਕਸ਼ੇਤਰ ਤੋਂ ਅਰਜੁਨ ਨੂੰ ਨਾਲ ਲੈ ਕੇ ਦਵਾਰਿਕਾ ਜਾ ਰਹੇ ਸਨ। ਉਹਨਾਂ ਦਾ ਰਥ ਮਰੂਪ੍ਰਦੇਸ਼ ਪਾਰ ਕਰ ਰਿਹਾ ਸੀ। ਅੱਜ ਦੇ ਜੈਸਲਮੇਰ ਦੇ ਕੋਲ ਤ੍ਰਿਕੂਟ ਪਰਬਤ ਉੱਪਰ ਉਹਨਾਂ ਨੂੰ ਉਤੁੰਗ ਰਿਸ਼ੀ ਤਪੱਸਿਆ ਕਰਦੇ ਹੋਏ ਮਿਲੇ। ਸ਼੍ਰੀ ਕ੍ਰਿਸ਼ਨ ਨੇ ਉਹਨਾਂ ਨੂੰ ਪ੍ਰਣਾਮ ਕੀਤਾ ਅਤੇ ਫਿਰ ਵਰ ਮੰਗਣ ਲਈ ਕਿਹਾ। ਉਤੁੰਗ ਦਾ ਅਰਥ ਹੈ ਉੱਚਾ। ਸਚਮੁੱਚ ਰਿਸ਼ੀ ਉੱਚੇ ਸਨ। ਉਹਨਾਂ ਨੇ ਆਪਣੇ ਲਈ ਕੁੱਝ ਨਹੀ ਮੰਗਿਆ। ਪ੍ਰਭੂ ਨੂੰ ਪ੍ਰਾਰਥਨਾ ਕੀਤੀ ਕਿ ਜੇਕਰ ਮੇਰੇ ਕੁੱਝ ਪੁੰਨ ਹਨ ਤਾਂ ਭਗਵਾਨ ਵਰ ਦੇਣ ਕਿ ਇਸ ਖੇਤਰ ਵਿੱਚ ਕਦੇ ਵੀ ਜਲ ਦੀ ਕਮੀ ਨਾ ਰਹੇ।

ਇੱਕ ਦੌਰ ਸੀ ਜਦ ਮਰੂਭੂਮੀ ਨੂੰ ਇਸ ਤਰ੍ਹਾ ਦੇ ਆਸ਼ੀਰਵਾਦ ਦੀ ਜ਼ਰੂਰਤ ਸੀ। ਮਰੂਭੂਮੀ ਦੇ ਇਲਾਵਾ ਪਾਣੀ ਦੀ ਕੋਈ ਦਿੱਕਤ ਨਹੀ ਸੀ। ਪ੍ਰੰਤੂ ਅਸੀ ਪਾਣੀ ਦੀ ਅਹਿਮੀਅਤ ਨਹੀ ਸਮਝੀ। ਅੱਜ ਪਾਣੀ ਸਾਨੂੰ ਪ੍ਰੇਸ਼ਾਨ ਕਰ ਰਿਹਾ ਹੈ। ਅੱਜ ਸਾਡੇ ਸਮਾਜ ਦੇ ਵੱਡੇ ਹਿੱਸੇ ਨੂੰ ਇਸ ਆਸ਼ੀਰਵਾਦ ਦੀ ਜ਼ਰੂਰਤ ਪੈਂਦੀ ਹੈ। ਸਾਡਾ ਸਮਾਜ ਆਪਣੇ-ਆਪਣੇ ਦੇਵੀ-ਦੇਵਤਾਵਾਂ ਨੂੰ ਪ੍ਰਾਰਥਨਾ ਕਰਦਾ ਰਹਿੰਦਾ ਹੈ ਕਿ ਉਸਦੇ ਜੀਵਨ ਵਿੱਚ ਪਾਣੀ ਦੀ ਕੋਈ ਕਮੀ ਨਾ ਰਹੇ।

ਅੱਜ ਹਾਲਤ ਇਹ ਹੈ ਕਿ ਅਸੀ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਾਂ। ਪੂਰੀ ਤਰ੍ਹਾ ਸੋਕੇ ਤੋਂ ਅਸੀ ਛੁਟਕਾਰਾ ਨਹੀ ਪਾ ਸਕੇ ਹਾਂ। ਸੋਕਾ ਕਦੇ ਵੀ ਅਤੇ ਕਿਤੇ ਵੀ ਪੈ ਸਕਦਾ ਹੈ। ਸੋਕਾ ਜਾਂ ਅਕਾਲ ਕੋਈ ਪਹਿਲੀ ਵਾਰ ਨਹੀ ਆਏਗਾ। ਪਰ ਉਸ ਅਕਾਲ ਵਿੱਚ ਅਜਿਹਾ ਕੁੱਝ ਹੋਣ ਵਾਲਾ ਹੈ ਜੋ ਪਹਿਲਾਂ ਕਦੇ ਨਹੀ ਹੋਇਆ। ਇਸ ਦੌਰ ਵਿੱਚ ਸਭ ਤੋਂ ਸਸਤੀਆਂ ਕਾਰਾਂ ਦੇ ਨਾਲ ਸਭ ਤੋਂ ਮਹਿੰਗੀ ਦਾਲ ਵੀ ਮਿਲਣ ਵਾਲੀ ਹੈ- ਇਹੀ ਇਸ ਅਕਾਲ ਦੀ ਸਭਤੋਂ ਭਿਆਨਕ ਤਸਵੀਰ ਹੋਵੇਗੀ। ਇਹ ਗੱਲ ਉਦਯੋਗਿਕ ਵਿਕਾਸ ਦੇ ਵਿਰੁੱਧ ਨਹੀ ਕਹੀ ਜਾ ਰਹੀ ਹੈ। ਪਰ ਇਸ ਮਹਾਂਦੇਸ਼ ਦੇ ਬਾਰੇ ਵਿੱਚ ਜੋ ਲੋਕ ਸੋਚ ਰਹੇ ਹਨ, ਉਹਨਾਂ ਨੂੰ ਇਸਦੀ ਖੇਤੀ, ਇਸਦੇ ਪਾਣੀ, ਅਕਾਲ, ਹੜ੍ਹ ਸਭਦੇ ਬਾਰੇ ਵਿੱਚ ਸੋਚਣਾ ਹੋਵੇਗਾ।

ਕਈ ਗੱਲਾਂ ਬਾਰ-ਬਾਰ ਕਹਿਣੀਆਂ ਪੈਂਦੀਆਂ ਹਨ। ਇਹਨਾਂ ਵਿੱਚੋਂ ਹੀ ਇੱਕ ਗੱਲ ਇਹ ਹੈ ਕਿ ਅਕਾਲ ਕਦੇ ਇਕੱਲੇ ਨਹੀ ਆਉਂਦਾ। ਉਸਤੋਂ ਬਹੁਤ ਪਹਿਲਾਂ ਚੰਗੇ ਵਿਚਾਰਾਂ ਦਾ ਅਕਾਲ ਪੈਣ ਲੱਗਦਾ ਹੈ। ਚੰਗੇ ਵਿਚਾਰਾਂ ਦਾ ਅਰਥ ਹੈ, ਚੰਗੀਆਂ ਯੋਜਨਾਵਾਂ, ਚੰਗੇ ਕੰਮ। ਚੰਗੀਆਂ ਯੋਜਨਾਵਾਂ ਦਾ ਅਕਾਲ ਅਤੇ ਬੁਰੀਆਂ ਯੋਜਨਾਵਾਂ ਦਾ ਹੜ੍ਹ। ਪਿਛਲੇ ਦੌਰ ਵਿੱਚ ਅਜਿਹਾ ਹੀ ਕੁੱਝ ਹੋਇਆ ਹੈ। ਦੇਸ਼ ਨੂੰ ਸਵਰਗ ਬਣਾ ਦੇਣ ਦੀ ਤਮੰਨਾ ਵਿੱਚ ਤਮਾਮ ਨੇਤਾਵਾਂ ਨੇ ਸਪੈਸ਼ਲ ਇਕਨਾਮਿਕ ਜ਼ੋਨ, ਸਿੰਗੂਰ, ਨੰਦੀਗ੍ਰਾਮ ਅਤੇ ਅਜਿਹੀਆਂ ਹੀ ਪਤਾ ਨਹੀ ਕਿੰਨੀਆਂ ਵੱਡੀਆਂ-ਵੱਡੀਆਂ ਯੋਜਨਾਵਾਂ ਉੱਪਰ ਪੂਰਾ ਧਿਆਨ ਦਿੱਤਾ। ਇਸ ਵਿਚਕਾਰ ਇਹ ਵੀ ਸੁਣਿਆ ਗਿਆ ਕਿ ਏਨੇ ਸਾਰੇ ਲੋਕਾਂ ਦਾ ਖੇਤੀ ਕਰਨਾ ਜ਼ਰੂਰੀ ਨਹੀ ਹੈ। ਇੱਕ ਜਿੰਮੇਦਾਰ ਨੇਤਾ ਵੱਲੋਂ ਇਹ ਵੀ ਬਿਆਨ ਆਇਆ ਕਿ ਭਾਰਤ ਨੂੰ ਪਿੰਡਾਂ ਦਾ ਦੇਸ਼ ਕਹਿਣਾ ਜ਼ਰੂਰੀ ਨਹੀ ਹੈ। ਪਿੰਡਾਂ ਵਿੱਚ ਰਹਿਣ ਵਾਲੇ ਸ਼ਹਿਰਾਂ ਵਿੱਚ ਆ ਕੇ ਰਹਿਣ ਲੱਗਣਗੇ ਤਾਂ ਅਸੀ ਉਹਨਾਂ ਨੂੰ ਬਿਹਤਰ ਚਿਕਿਤਸਾ, ਬਿਹਤਰ ਸਿੱਖਿਆ ਅਤੇ ਬਿਹਤਰ ਜੀਵਨ ਦੇ ਲਈ ਤਮਾਮ ਸੁਵਿਧਾਵਾਂ ਆਸਾਨੀ ਨਾਲ ਦੇ ਸਕਣਗੇ। ਇਹਨਾਂ ਨੂੰ ਲੱਗਦਾ ਹੋਵੇਗਾ ਕਿ ਸ਼ਹਿਰਾਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਇਹ ਸਾਰੀਆਂ ਸੁਵਿਧਾਵਾਂ ਮਿਲ ਹੀ ਚੁੱਕੀਆਂ ਹਨ। ਇਸਦਾ ਉੱਤਰ ਤਾਂ ਸ਼ਹਿਰ ਵਾਲੇ ਹੀ ਦੇਣਗੇ।

ਪਰ ਇਸ ਗੱਲ ਨੂੰ ਇੱਥੇ ਹੀ ਛੱਡ ਦਿਉ। ਹੁਣ ਸਾਡੇ ਸਾਹਮਣੇ ਮੁੱਖ ਚੁਣੌਤੀ ਹੈ ਆਪਣੀਆਂ ਫ਼ਸਲਾਂ ਨੂੰ ਬਚਾਉਣਾ ਅਤੇ ਆਉਣ ਵਾਲੀ ਫ਼ਸਲ ਦੀ ਠੀਕ-ਠੀਕ ਤਿਆਰੀ। ਦੁਰਭਾਗ ਨਾਲ ਇਸਦਾ ਬਣਿਆ-ਬਣਾਇਆ ਢਾਂਚਾ ਸਰਕਾਰ ਦੇ ਹੱਥ ਫਿਲਹਾਲ ਨਹੀ ਦਿਖਦਾ। ਦੇਸ਼ ਦੇ ਬਹੁਤ ਵੱਡੇ ਹਿੱਸੇ ਵਿੱਚ ਕੁੱਝ ਸਾਲ ਪਹਿਲਾਂ ਤੱਕ ਕਿਸਾਨਾਂ ਨੂੰ ਇਸ ਗੱਲ ਦੀ ਖੂਬ ਸਮਝ ਸੀ ਕਿ ਮਾਨਸੂਨ ਦੇ ਆਸਾਰ ਚੰਗੇ ਨਾ ਦਿਖਣ ਤਾਂ ਪਾਣੀ ਦੀ ਘੱਟ ਮੰਗ ਕਰਨ ਵਾਲੀਆਂ ਫਸਲਾਂ ਉਗਾ ਲਈਆਂ ਜਾਣ। ਇਸ ਤਰ੍ਹਾ ਦੇ ਬੀਜ ਪੀੜ੍ਹੀਆਂ ਤੋਂ ਸੁਰੱਖਿਅਤ ਰੱਖੇ ਗਏ ਸਨ। ਘੱਟ ਪਿਆਸ ਵਾਲੀਆਂ ਫਸਲਾਂ ਅਕਾਲ ਦਾ ਦੌਰ ਪਾਰ ਕਰ ਜਾਂਦੀਆਂ ਸਨ। ਪਰ ਆਧੁਨਿਕ ਵਿਕਾਸ ਦੇ ਦੌਰ ਨੇ, ਨਵੀਂਆਂ ਨੀਤੀਆਂ ਨੇ ਕਿਸਾਨ ਦੀ ਇਸ ਆਤਮ-ਨਿਰਭਰਤਾ ਨੂੰ ਅਣਜਾਣੇ ਵਿੱਚ ਹੀ ਸਹੀ, ਪਰ ਤੋੜਿਆ ਜ਼ਰੂਰ ਹੈ। ਲਗਭਗ ਹਰ ਖੇਤਰ ਵਿੱਚ ਝੋਨਾ, ਕਣਕ, ਜਵਾਰ, ਬਾਜਰਾ ਦੇ ਹਰ ਖੇਤ ਵਿੱਚ ਪਾਣੀ ਨੂੰ ਦੇਖ ਕੇ ਬੀਜ ਬੀਜਣ ਦੀ ਪੂਰੀ ਤਿਆਰੀ ਰਹਿੰਦੀ ਸੀ। ਅਕਾਲ ਦੇ ਇਲਾਵਾ ਹੜ੍ਹ ਤੱਕ ਨੂੰ ਦੇਖਕੇ ਬੀਜਾਂ ਦੀ ਚੋਣ ਕੀਤੀ ਜਾਂਦੀ ਸੀ। ਪਰ 30-40 ਸਾਲ ਦੇ ਆਧੁਨਿਕ ਖੇਤੀ ਵਿਕਾਸ ਨੇ ਇਸ ਬਾਰੀਕ ਸਮਝ ਨੂੰ ਆਮਤੌਰ ਤੇ ਤੋੜ ਦਿੱਤਾ ਹੈ। ਪੀੜ੍ਹੀਆਂ ਤੋਂ ਇੱਕ ਜਗ੍ਹਾ ਰਹਿ ਕੇ ਉੱਥੋਂ ਦੀ ਮਿੱਟੀ, ਪਾਣੀ, ਹਵਾ, ਬੀਜ, ਖਾਦ- ਸਭ ਕੁੱਝ ਜਾਣਨ ਵਾਲੇ ਕਿਸਾਨ ਨੂੰ ਹੁਣ ਛੇ-ਅੱਠ ਮਹੀਨਿਆਂ ਵਿੱਚ ਟ੍ਰਾਂਸਫਰ ਹੋ ਕੇ ਆਉਣ-ਜਾਣ ਵਾਲੇ ਖੇਤੀ ਅਧਿਕਾਰੀਆਂ ਦੀ ਸਲਾਹ ਉੱਪਰ ਨਿਰਭਰ ਬਣਾ ਦਿੱਤਾ ਗਿਆ ਹੈ।

ਕਿਸਾਨਾਂ ਦੇ ਸਾਹਮਣੇ ਇੱਕ ਦੂਸਰੀ ਮਜਬੂਰੀ ਉਹਨਾਂ ਨੂੰ ਸਿੰਚਾਈ ਦੇ ਆਪਣੇ ਸਾਧਨਾਂ ਨਾਲੋਂ ਅਲੱਗ ਕਰ ਦੇਣ ਦੀ ਵੀ ਹੈ। ਪਹਿਲਾਂ ਜਿੰਨਾ ਪਾਣੀ ਮੁਹੱਈਆ ਹੁੰਦਾ ਸੀ, ਉਸਦੇ ਅਨੁਕੂਲ ਫਸਲ ਲਈ ਜਾਂਦੀ ਸੀ। ਹੁਣ ਕਈ ਯੋਜਨਾਵਾਂ ਦੀ ਇਹ ਨੀਤੀ ਰਹਿੰਦੀ ਹੈ ਕਿ ਰਾਜਸਥਾਨ ਵਿੱਚ ਵੀ ਕਣਕ, ਝੋਨਾ, ਗੰਨਾ, ਮੂੰਗਫਲੀ ਜਿਹੀਆਂ ਫਸਲਾਂ ਪੈਦਾ ਹੋਣੀਆਂ ਚਾਹੀਦੀਆਂ ਹਨ। ਘੱਟ ਪਾਣੀ ਦੇ ਇਲਾਕਿਆਂ ਵਿੱਚ ਜ਼ਿਆਦਾ ਪਾਣੀ ਮੰਗਣ ਵਾਲੀਆਂ ਫਸਲਾਂ ਨੂੰ ਬੀਜਣ ਦਾ ਰਿਵਾਜ਼ ਵਧਦਾ ਹੀ ਜਾ ਰਿਹਾ ਹੈ। ਇਹਨਾਂ ਵਿੱਚ ਬਹੁਤ ਪਾਣੀ ਲੱਗਦਾ ਹੈ। ਸਰਕਾਰ ਨੂੰ ਲੱਗਦਾ ਹੈ ਕਿ ਬਹੁਤ ਸਾਰਾ ਪਾਣੀ ਦੇਣ ਲਈ ਹੀ ਤਾਂ ਅਸੀ ਬੈਠੇ ਹਾਂ। ਅਜਿਹੇ ਇਲਾਕਿਆਂ ਵਿੱਚ ਅਰਬਾਂ ਰੁਪਇਆਂ ਦੀ ਲਾਗਤ ਨਾਲ ਇੰਦਰਾ ਨਹਿਰ, ਨਰਮਦਾ ਨਹਿਰ ਜਿਹੀਆਂ ਯੋਜਨਾਵਾਂ ਦੇ ਰਾਹੀ ਸੈਂਕੜੇ ਕਿਲੋਮੀਟਰ ਦੂਰ ਦਾ ਪਾਣੀ ਸੁੱਕੇ ਦੱਸੇ ਗਏ ਇਲਾਕਿਆ ਵਿੱਚ ਲਿਆ ਕੇ ਪਟਕ ਦਿੱਤਾ ਜਾਂਦਾ ਹੈ। ਪਰ ਇਹ ਆਪੂਰਤੀ ਲੰਬੇ ਸਮੇਂ ਤੱਕ ਦੇ ਲਈ ਬਿਨਾਂ ਵਿਘਨ ਨਹੀ ਚੱਲ ਪਾਏਗੀ।

ਹਰ ਜਗ੍ਹਾ ਜਿੰਨਾਂ ਘੱਟ ਪਾਣੀ ਵਰਸਦਾ ਹੈ, ਉਨੇ ਵਿੱਚ ਸਾਡੇ ਬੰਨ ਪੂਰੇ ਵੀ ਨਹੀ ਭਰਦੇ। ਤਦ ਉਹਨਾਂ ਵਿੱਚੋਂ ਨਿਕਲਣ ਵਾਲੀਆਂ ਨਹਿਰਾਂ ਵਿੱਚ ਸਾਰੇ ਖੇਤਾਂ ਤੱਕ ਪਹੁੰਚਣ ਵਾਲਾ ਪਾਣੀ ਕਿਵੇਂ ਵਹੇਗਾ? ਸਰਕਾਰ ਘੋਸ਼ਣਾ ਕਰਦੀ ਰਹਿੰਦੀ ਹੈ ਕਿ ਕਿਸਾਨਾਂ ਨੂੰ ਭੂਜਲ ਦਾ ਇਸਤੇਮਾਲ ਕਰਕੇ ਫਸਲ ਬਚਾਉਣ ਦੇ ਲਈ ਕਰੋੜਾਂ ਰੁਪਏ ਦੀ ਡੀਜ਼ਲ ਸਬਸਿਡੀ ਦਿੱਤੀ ਜਾਵੇਗੀ। ਇਹ ਯੋਜਨਾ ਇੱਕ ਤਾਂ ਇਮਾਨਦਾਰੀ ਨਾਲ ਲਾਗੂ ਨਹੀ ਹੋ ਪਾਉਂਦੀ। ਅਤੇ ਜੇਕਰ ਇਮਾਨਦਾਰੀ ਨਾਲ ਲਾਗੂ ਹੋ ਵੀ ਗਈ ਤਾਂ ਅਗਲੇ ਅਕਾਲ ਦੇ ਸਮੇਂ ਦੋਹਰੀ ਮਾਰ ਪੈ ਸਕਦੀ ਹੈ- ਮਾਨਸੂਨ ਦਾ ਪਾਣੀ ਨਹੀ ਮਿਲਿਆ ਅਤੇ ਜਮੀਨ ਦੇ ਹੇਠਾਂ ਦਾ ਪਾਣੀ ਵੀ ਫਸਲ ਬਚਾਉਣ ਦੇ ਮੋਹ ਵਿੱਚ ਖਿੱਚ ਕੇ ਖਤਮ ਕਰ ਦਿੱਤਾ ਗਿਆ। ਤਦ ਤਾਂ ਅਗਲੇ ਵਰ੍ਹਿਆਂ ਵਿੱਚ ਆਉਣ ਵਾਲੇ ਅਕਾਲ ਹੋਰ ਵੀ ਭਿਅੰਕਰ ਹੋਣਗੇ।

ਅਸਲ ਵਿੱਚ ਸਰਕਾਰਾਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਅਜਿਹੇ ਇਲਾਕੇ ਖੋਜਣੇ ਚਾਹੀਦੇ ਹਨ, ਜਿੱਥੇ ਘੱਟ ਪਾਣੀ ਡਿੱਗਣ ਦੇ ਬਾਅਦ ਵੀ ਅਕਾਲ ਦੀ ਉਨੀ ਕਾਲੀ ਛਾਇਆ ਨਹੀ ਦਿਖਦੀ, ਜਿਵੇਂ ਕਿ ਬਾਕੀ ਖੇਤਰਾਂ ਬਾਰੇ ਅੰਦੇਸ਼ਾ ਰਹਿੰਦਾ ਹੈ। ਪੂਰੇ ਦੇਸ਼ ਦੇ ਬਾਰੇ ਵਿੱਚ ਤਾਂ ਦੱਸਣਾ ਕਠਿਨ ਹੈ ਪਰ ਰਾਜਸਥਾਨ ਵਿੱਚ ਅਲਵਰ ਅਜਿਹਾ ਇਲਾਕਾ ਹੈ ਜਿੱਥੇ ਸਾਲ ਵਿੱਚ 25-26 ਇੰਚ ਪਾਣੀ ਡਿੱਗਦਾ ਹੈ। ਕਦੇ-ਕਦੇ ਤਾਂ ਇਸਦਾ ਅੱਧਾ ਹੀ ਡਿੱਗਦਾ ਹੈ।

ਹਾਲੇ ਦੋ ਸਾਲ ਪਹਿਲਾਂ ਦੀ ਹੀ ਗੱਲ ਹੈ। ਦੇਸ਼ ਭਰ ਵਿੱਚ ਅਕਾਲ ਦੀ ਕਾਲੀ ਛਾਇਆ ਮੰਡਰਾ ਰਹੀ ਸੀ ਪਰ ਅਲਵਰ ਉੱਪਰ ਇਸਦਾ ਕੋਈ ਅਸਰ ਨਹੀ ਸੀ। ਉੱਥੋਂ ਦੇ ਇੱਕ ਵੱਡੇ ਹਿੱਸੇ ਵਿੱਚ ਪਿਛਲੇ ਕੁੱਝ ਸਾਲਾਂ ਵਿੱਚ ਹੋਏ ਕੰਮ ਦੀ ਬਦੌਲਤ ਅਕਾਲ ਦੀ ਛਾਇਆ ਓਨੀ ਬੁਰੀ ਨਹੀ ਪਈ। ਕੁੱਝ ਹਿੱਸਿਆਂ ਵਿੱਚ ਤਾਂ ਅਕਾਲ ਨੂੰ ਸੁੰਦਰ ਭਰ ਚੁੱਕੇ ਤਲਾਬਾਂ ਦੀ ਪਾਲ ਉੱਪਰ ਬਿਠਾ ਦਿੱਤਾ ਗਿਆ ਹੈ। ਜੈਪੁਰ ਅਤੇ ਨਾਗੌਰ ਵਿੱਚ ਵੀ ਅਜਿਹੀਆਂ ਮਿਸਾਲਾਂ ਹਨ। ਜੈਪੁਰ ਦੇ ਗ੍ਰਾਮੀਣ ਇਲਾਕਿਆਂ ਵਿੱਚ ਵੀ ਬੜੀ ਆਸਾਨੀ ਨਾਲ ਅਜਿਹੇ ਪਿੰਡ ਮਿਲ ਜਾਣਗੇ, ਜਿੱਥੇ ਕਿਹਾ ਜਾ ਸਕਦਾ ਹੈ ਕਿ ਅਕਾਲ ਦੀਆਂ ਪਰਿਸਥਿਤੀਆ ਦੇ ਬਾਵਜ਼ੂਦ ਫਸਲ ਅਤੇ ਪੀਣ ਦੇ ਲਈ ਪਾਣੀ ਸੁਰੱਖਿਅਤ ਰੱਖਿਆ ਗਿਆ ਹੈ। ਜੈਸਲਮੇਰ ਅਤੇ ਰਾਮਗੜ੍ਹ ਜਿਹੇ ਹੋਰ ਵੀ ਸੁੱਕੇ ਇਲਾਕਿਆਂ ਵੱਲ ਚੱਲੀਏ ਜਿੱਥੇ ਚਾਰ ਇੰਚ ਤੋਂ ਵੀ ਘੱਟ ਪਾਣੀ ਡਿੱਗਿਆ। ਪਰ ਉੱਥੇ ਵੀ ਕੁੱਝ ਪਿੰਡਾਂ ਦੇ ਲੋਕਾਂ ਦੀ 10-20 ਸਾਲ ਦੀ ਤਪੱਸਿਆ ਦੇ ਬੂਤੇ ਉੱਪਰ ਅੱਜ ਏਨਾ ਕਹਿ ਸਕਦੇ ਹਾਂ ਕਿ ਸਾਡੇ ਏਥੇ ਪੀਣ ਦੇ ਪਾਣੀ ਦੀ ਕਮੀ ਨਹੀ ਹੈ। ਉੱਧਰ ਮਹਾਂਰਾਸ਼ਟਰ ਦੇ ਭੰਡਾਰਾ ਅਤੇ ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਵਿੱਚ ਵੀ ਕੁੱਝ ਹਿੱਸੇ ਅਜਿਹੇ ਮਿਲ ਜਾਣਗੇ। ਹਰੇਕ ਰਾਜ ਵਿੱਚ ਅਜਿਹੀਆਂ ਮਿਸਾਲਾਂ ਖੋਜਣੀਆ ਚਾਹੀਦੀਆ ਹਨ ਅਤੇ ਉਹਨਾਂ ਤੋਂ ਅਕਾਲ ਦੇ ਲਈ ਸਬਕ ਲੈਣੇ ਚਾਹੀਦੇ ਹਨ। ਲੀਡਰਸ਼ਿਪ ਨੂੰ ਅਕਾਲ ਦੇ ਵਿੱਚ ਵੀ ਇਹਨਾਂ ਚੰਗੇ ਕੰਮਾਂ ਦੀ ਸੁਗੰਧ ਨਾ ਆਵੇ ਤਾਂ ਉਹ ਇਹਨਾਂ ਦੀ ਖੋਜ ਵਿੱਚ ਆਪਣੇ ਖੁਫ਼ੀਆ ਵਿਭਾਗਾਂ ਨੂੰ ਤਾਂ ਹੀ ਲਗਾ ਸਕਦੇ ਹਨ!

ਪਿਛਲੇ ਕੁੱਝ ਸਾਲਾਂ ਵਿੱਚ ਖੇਤੀ ਵਿਗਿਆਨਕਾਂ ਅਤੇ ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਅਤੇ ਨੇਤਾਵਾਂ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਹੈ ਕਿ ਖੇਤੀ ਖੋਜ ਸੰਸਥਾਨਾਂ ਵਿੱਚ, ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਹੁਣ ਘੱਟ ਪਾਣੀ ਦੀ ਮੰਗ ਕਰਨ ਵਾਲੀਆਂ ਫਸਲਾਂ ਉੱਪਰ ਖੋਜ ਹੋਣੀ ਚਾਹੀਦੀ ਹੈ। ਉਹਨਾਂ ਨੂੰ ਏਨੀ ਜਾਣਕਾਰੀ ਤਾਂ ਹੋਣੀ ਚਾਹੀਦੀ ਸੀ ਕਿ ਅਜਿਹੇ ਬੀਜ ਸਮਾਜ ਦੇ ਕੋਲ ਬਰਾਬਰ ਰਹੇ ਹਨ। ਉਹਨਾਂ ਦੇ ਲਈ ਆਧੁਨਿਕ ਸਿੰਚਾਈ ਦੀ ਜ਼ਰੂਰਤ ਹੀ ਨਹੀ ਹੈ। ਇਹਨਾਂ ਨੂੰ ਬਰਾਨੀ ਖੇਤੀ ਦੇ ਇਲਾਕੇ ਕਿਹਾ ਜਾਂਦਾ ਹੈ। 20-30 ਸਾਲਾਂ ਵਿੱਚ ਬਰਾਨੀ ਖੇਤੀ ਦੇ ਇਲਾਕਿਆਂ ਨੂੰ ਆਧੁਨਿਕ ਖੇਤੀ ਦੀ ਦਾਸੀ ਬਣਾਉਣ ਦੀਆਂ ਕੋਸ਼ਿਸ਼ਾਂ ਹੋਈਆ ਹਨ। ਅਜਿਹੇ ਖੇਤਰਾਂ ਨੂੰ ਪਿੱਛੜਿਆ ਦੱਸਿਆ ਗਿਆ। ਉਹਨਾਂ ਨੂੰ ਪੰਜਾਬ-ਹਰਿਆਣਾ ਜਿਹੀ ਆਧੁਨਿਕ ਖੇਤੀ ਕਰਕੇ ਦਿਖਾਉਣ ਲਈ ਕਿਹਾ ਜਾਂਦਾ ਰਿਹਾ ਹੈ। ਅੱਜ ਅਸੀ ਬਹੁਤ ਦੁੱਖ ਨਾਲ ਦੇਖ ਰਹੇ ਹਾਂ ਕਿ ਅਕਾਲ ਦਾ ਸੰਕਟ ਪੰਜਾਬ-ਹਰਿਆਣਾ ਉੱਪਰ ਵੀ ਛਾ ਸਕਦਾ ਹੈ। ਇੱਕ ਸਮਾਂ ਸੀ ਜਦ ਬਰਾਨੀ ਇਲਾਕੇ ਦੇਸ਼ ਦਾ ਸਭਤੋਂ ਸਵਾਦਿਸ਼ਟ ਅੰਨ ਪੈਦਾ ਕਰਦੇ ਸਨ। ਦਿੱਲੀ-ਮੁੰਬਈ ਦੇ ਬਾਜ਼ਾਰਾਂ ਵਿੱਚ ਅੱਜ ਵੀ ਸਭਤੋਂ ਮਹਿੰਗੀ ਕਣਕ ਮੱਧਪ੍ਰਦੇਸ਼ ਦੇ ਬਰਾਨੀ ਖੇਤੀ ਵਾਲੇ ਇਲਾਕਿਆਂ ਤੋਂ ਆਉਂਦੀ ਹੈ। ਹੁਣ ਤਾਂ ਸਾਨੂੰ ਜਾਗਣਾ ਚਾਹੀਦਾ ਹੈ। ਬਰਾਨੀ ਦੀ ਇੱਜ਼ਤ ਵਧਾਉਣੀ ਚਾਹੀਦੀ ਹੈ।

ਭਗਵਾਨ ਨਾ ਕਰੇ ਕਿ ਸੋਕਾ ਜਾਂ ਅਕਾਲ ਪਏ। ਪਰ ਅਗਲੀ ਵਾਰ ਜਦ ਅਕਾਲ ਪਏ ਤਾਂ ਉਸਤੋਂ ਪਹਿਲਾਂ ਚੰਗੀਆਂ ਯੋਜਨਾਵਾਂ ਦਾ ਅਕਾਲ ਨਾ ਆਉਣ ਦਿਉ। ਇਹਨਾਂ ਇਲਾਕਿਆਂ, ਲੋਕਾਂ ਅਤੇ ਪ੍ਰੰਪਰਾਵਾਂ ਤੋਂ ਕੁੱਝ ਸਿੱਖੋ ਜੋ ਇਸ ਅਕਾਲ ਦੇ ਵਿੱਚ ਵੀ ਸੁਜਲਾਮ, ਸੁਫਲਾਮ ਬਣੇ ਹੋਏ ਸਨ।

ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਆਪਣੇ ਸਮਾਜ ਵਿੱਚ ਪਾਣੀ ਦੀ ਓਨੀ ਕਮੀ ਨਹੀ ਸੀ। ਸਮਾਜ ਆਪਣੇ ਪੱਧਰ ਉੱਪਰ ਹੀ ਪਾਣੀ ਦਾ ਇੰਤਜ਼ਾਮ ਕਰ ਲੈਂਦਾ ਸੀ। ਉਹ ਰਾਜ ਦਾ ਮੂੰਹ ਨਹੀ ਤੱਕਦਾ ਸੀ। ਇਕੱਲੇ ਮੈਸੂਰ ਰਾਜ ਵਿੱਚ ਹੀ 39 ਹਜਾਰ ਤਲਾਬ ਸਨ। ਪਰ ਉਸੀ ਗੁਣੀ ਸਮਾਜ ਦੇ ਹੱਥਾਂ ਤੋਂ ਪਾਣੀ ਦਾ ਪ੍ਰਬੰਧ ਕਿਸੇ ਤਰ੍ਹਾ ਖੋਹਿਆ ਗਿਆ। ਉਸਦੀ ਇੱਕ ਝਲਕ ਉਦੋਂ ਦੇ ਮੈਸੂਰ ਰਾਜ ਵਿੱਚ ਦੇਖਣ ਨੂੰ ਮਿਲਦੀ ਹੈ। ਕਿਹਾ ਜਾਂਦਾ ਸੀ ਕਿ ਉੱਥੇ ਕਿਸੇ ਪਹਾੜੀ ਦੀ ਚੋਟੀ ਉੱਪਰ ਇੱਕ ਬੂੰਦ ਡਿੱਗੇ ਤਾਂ ਅੱਧੀ ਇਸ ਪਾਸੇ ਜਾਂਦੀ ਸੀ ਅਤੇ ਅੱਧੀ ਉਸ ਪਾਸੇ ਜਾਂਦੀ ਸੀ। ਦੋਵੇਂ ਪਾਸੇ ਉਸ ਬੂੰਦ ਨੂੰ ਸਹੇਜ ਕੇ ਰੱਖਣ ਵਾਲੇ ਤਲਾਬ ਮੌਜ਼ੂਦ ਸਨ। ਸਮਾਜ ਦੇ ਇਲਾਵਾ ਰਾਜ ਵੀ ਉਸ ਵਿੱਚ ਦਿਲਚਸਪੀ ਲੈਂਦਾ ਸੀ। ਅਤੇ ਇਹਨਾਂ ਉਮਦਾ ਤਲਾਬਾਂ ਦੀ ਦੇਖਰੇਖ ਲਈ ਹਰ ਸਾਲ ਕੁੱਝ ਲੱਖ ਰੁਪਏ ਖਰਚਦਾ ਸੀ।

ਰਾਜ ਬਦਲਿਆ। ਅੰਗਰੇਜ਼ ਆਏ। 1831 ਵਿੱਚ ਉਹਲਾਂ ਨੇ ਤਲਾਬਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਨੂੰ ਕੱਟ ਕੇ ਅੱਧਾ ਕਰ ਦਿੱਤਾ ਗਿਆ। ਕਿਸ ਤਰ੍ਹਾ 32 ਸਾਲ ਤਲਾਬ ਚੱਲਦੇ ਰਹੇ। ਪਰ ਫਿਰ 1863 ਵਿੱਚ ਪੀ ਡਬਲਿਊ ਡੀ ਬਣੀ ਅਤੇ ਸਾਰੇ ਤਲਾਬ ਲੋਕਾਂ ਤੋਂ ਖੋਹ ਕੇ ਉਸਨੂੰ ਦੇ ਦਿੱਤੇ ਗਹੇ। ਸਨਮਾਨ ਤਾਂ ਪਹਿਲਾਂ ਹੀ ਖੋਹ ਲਿਆ ਗਿਆ ਸੀ ਫਿਰ ਧਨ, ਸਾਧਨ ਖੋਹੇ ਅਤੇ ਫਿਰ ਮਾਲਕੀ ਵੀ ਲੈ ਲਈ। ਸਨਮਾਨ, ਸੁਵਿਧਾ ਅਤੇ ਅਧਿਕਾਰਾਂ ਤੋਂ ਬਿਨਾਂ ਸਮਾਜ ਲਾਚਾਰ ਹੋਣ ਲੱਗਿਆ। ਅਜਿਹੇ ਵਿੱਚ ਉਸਤੋਂ ਸਿਰਫ ਕਰਤੱਵ ਨਿਭਾਉਣ ਦੀ ਉਮੀਦ ਕਿਵੇਂ ਕੀਤੀ ਜਾਂਦੀ?

ਮੈਸੂਰ ਦੇ 39 ਹਜਾਰ ਤਲਾਬਾਂ ਦੀ ਦੁਰਦਸ਼ਾ ਦਾ ਕਿੱਸਾ ਬਹੁਤ ਲੰਬਾ ਹੈ। ਪੀ ਡਬਲਿਊ ਡੀ ਤੋਂ ਕੰਮ ਨਹੀ ਚੱਲਿਆ ਤਾਂ ਫਿਰ ਪਹਿਲੀ ਵਾਰ ਸਿੰਚਾਈ ਵਿਭਾਗ ਬਣਿਆ। ਉਸਨੂੰ ਤਲਾਬ ਸੌਪੇ ਗਏ। ਉਹ ਵੀ ਕੁੱਝ ਨਹੀ ਕਰ ਸਕਿਆ। ਤਦ ਵਾਪਸ ਪੀ ਡਬਲਿਊ ਡੀ ਦੇ ਕੋਲ ਆ ਗਏ ਤਲਾਬ। ਅੰਗਰੇਜ਼ ਵਿਭਾਗਾਂ ਦੀ ਅਦਲਾ-ਬਦਲੀ ਦੇ ਵਿੱਚ ਤਲਾਬਾਂ ਤੋਂ ਮਿਲਣ ਵਾਲਾ ਕਰ ਵਧਾਉਂਦੇ ਗਏ ਅਤੇ ਰੱਖ-ਰਖਾਵ ਦੀ ਰਾਸ਼ੀ ਘਟਾਉਂਦੇ ਗਏ। ਅੰਗਰੇਜ਼ ਇਸ ਕੰਮ ਦੇ ਲਈ ਚੰਦਾ ਤੰਕ ਮੰਗਣ ਲੱਗੇ। ਇਹ ਫਿਰ ਜ਼ਬਰਦਸਤੀ ਤੱਕ ਚਲਿਆ ਗਿਆ।

ਅੰਗਰੇਜ਼ਾਂ ਤੋਂ ਪਹਿਲਾਂ ਕਰੀਬ 350 ਤਲਾਬ ਦਿੱਲੀ ਵਿੱਚ ਸਨ। ਉਹਨਾਂ ਨੂੰ ਵੀ ਕਰ ਦੇ ਲਾਭ ਅਤੇ ਹਾਨੀ ਦੀ ਤਰਾਜ਼ੂ ਉੱਪਰ ਤੋਲਿਆ ਗਿਆ। ਅਤੇ ਕਮਾਈ ਨਾ ਦੇ ਪਾਉਣ ਵਾਲੇ ਤਲਾਬ ਰਾਜ ਦੇ ਪੱਲੜੇ ਤੋਂ ਬਾਹਰ ਕੱਢ ਦਿੱਤੇ ਗਏ। ਉਸੀ ਦੌਰ ਵਿੱਚ ਦਿੱਲੀ ਵਿੱਚ ਨਲ ਲੱਗਣ ਲੱਗੇ ਸਨ। ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ ਹੀ ਉਦੋਂ ਦੇ ਵਿਆਹ ਦੇ ਗੀਤਾਂ ਵਿੱਚ ਇਸਦਾ ਵਿਰੋਧ ਦਿਖਾਈ ਦਿੰਦਾ ਹੈ। ਬਾਰਾਤ ਜਦ ਪੰਗਤ ਵਿੱਚ ਬੈਠਦੀ ਤਾਂ ਔਰਤਾਂ ਗੀਤ ਗਾਉਂਦੀਆਂ ਸਨ,'ਫਿਰੰਗੀ ਨਲ ਮਤ ਲਗਵਾਏ ਦੀਓ।' ਪਰ ਨਲ ਲੱਗਦੇ ਗਏ। ਅਤੇ ਜਗ੍ਹਾ-ਜਗ੍ਹਾ ਬਣੇ ਤਲਾਬ ਅਤੇ ਖੂਹਾਂ ਦੇ ਬਦਲੇ ਅੰਗਰੇਜ਼ਾਂ ਦੇ ਵਾਟਰ ਵਰਕਸਾਂ ਤੋਂ ਪਾਣੀ ਆਉਣ ਲੱਗਿਆ।

ਪਹਿਆਂ ਸਾਰੇ ਵੱਡੇ ਸ਼ਹਿਰਾਂ ਵਿੱਚ ਅਤੇ ਫਿਰ ਹੌਲੀ-ਹੌਲੀ ਛੋਟੇ ਸ਼ਹਿਰਾਂ ਵਿੱਚ ਵੀ ਇਹੀ ਸੁਪਨਾ ਸਾਕਾਰ ਕੀਤਾ ਜਾਣ ਲੱਗਿਆ। ਪਰ ਕੇਵਲ ਪਾਈਪ ਵਿਛਾਉਣ ਅਤੇ ਨਲ ਦੀ ਟੂਟੀ ਲਗਾ ਦੇਣ ਨਾਲ ਪਾਣੀ ਨਹੀ ਆਉਂਦਾ। ਇਹ ਗੱਲ ਉਸ ਸਮੇਂ ਨਹੀ ਪਰ ਆਜ਼ਾਦੀ ਤੋਂ ਬਾਅਦ ਹੌਲੀ-ਹੌਲੀ ਸਮਝ ਵਿੱਚ ਆਉਣ ਲੱਗੀ ਸੀ। ਸੰਨ 70 ਦੇ ਬਾਅਦ ਤਾਂ ਇਹ ਡਰਾਉਣੇ ਸਪਨੇ ਵਿੱਚ ਬਦਲਣ ਲੱਗੀ ਸੀ। ਉਦੋਂ ਤੱਕ ਕਈ ਸ਼ਹਿਰਾਂ ਦੇ ਤਲਾਬ ਉਪੇਖਿਆ ਦੀ ਗਾਦ ਨਾਲ ਭਰੇ ਜਾ ਚੁੱਕੇ ਸਨ। ਅਤੇ ਉਹਨਾਂ ਉੰਪਰ ਨਵੇਂ ਮੁਹੱਲੇ, ਬਾਜ਼ਾਰ ਅਤੇ ਸਟੇਡਿਅਮ ਖੜ੍ਹੇ ਹੋ ਚੁੱਕੇ ਸਨ।

ਪਰ ਪਾਣੀ ਆਪਣਾ ਰਸਤਾ ਨਹੀ ਭੁੱਲਦਾ। ਤਲਾਬ ਹਥਿਆ ਕੇ ਬਣਾਏ ਗਏ ਨਵੇਂ ਮੁਹੱਲਿਆਂ ਵਿੱਚ ਮੀਂਹ ਦੇ ਦਿਨਾਂ ਵਿੱਚ ਪਾਣੀ ਭਰ ਜਾਂਦਾ। ਅਤੇ ਫਿਰ ਵਰਖਾ ਬੀਤੀ ਨਹੀ ਕਿ ਇਹਨਾਂ ਸ਼ਹਿਰਾਂ ਵਿੱਚ ਜਲ ਸੰਕਟ ਦੇ ਬੱਦਲ ਮੰਡਰਾਉਣ ਲੱਗਦੇ। ਜਿੰਨਾਂ ਸ਼ਹਿਰਾਂ ਦੇ ਕੋਲ ਫਿਲਹਾਲ ਥੋੜ੍ਹਾ ਪੈਸਾ ਹੈ, ਥੋੜ੍ਹੀ ਤਾਕਤ ਹੈ, ਉਹ ਕਿਸੇ ਹੋਰ ਦੇ ਪਾਣੀ ਨੂੰ ਖੋਹ ਕੇ ਆਪਣੇ ਨਲਾਂ ਨੂੰ ਕਿਸੀ ਤਰ੍ਹਾ ਚਲਾ ਰਹੇ ਹਨ। ਪਰ ਬਾਕੀ ਦੀ ਹਾਲਤ ਤਾਂ ਹਰ ਸਾਲ ਵਿਗੜਦੀ ਹੀ ਜਾ ਰਹੀ ਹੈ। ਕਈ ਸ਼ਹਿਰਾਂ ਦੇ ਕਲੈਕਟਰ ਫਰਵਰੀ ਮਹੀਨੇ ਵਿੱਚ ਆਸ-ਪਾਸ ਦੇ ਪਿੰਡਾਂ ਦੇ ਵੱਡੇ ਤਲਾਬਾਂ ਦਾ ਪਾਣੀ ਸਿੰਚਾਈ ਦੇ ਕੰਮਾ ਤੋਂ ਰੋਕ ਕੇ ਸ਼ਹਿਰਾਂ ਦੇ ਲਈ ਸੁਰੱਖਿਅਤ ਕਰ ਲੈਂਦੇ ਹਨ।

ਸ਼ਹਿਰਾਂ ਨੂੰ ਪਾਣੀ ਚਾਹੀਦਾ ਹੈ, ਪਰ ਪਾਣੀ ਦੇ ਸਕਣ ਵਾਲੇ ਤਲਾਬ ਨਹੀ। ਤਦ ਪਾਣੀ ਟਿਊਬਵੈੱਲ ਤੋਂ ਹੀ ਮਿਲ ਸਕਦਾ ਹੈ। ਪਰ ਇਸਦੇ ਲਈ ਬਿਜਲੀ, ਡੀਜ਼ਲ ਦੇ ਨਾਲ-ਨਾਲ ਉਸੀ ਸ਼ਹਿਰ ਦੇ ਹੇਠਾਂ ਪਾਣੀ ਚਾਹੀਦਾ ਹੈ। ਇੱਕ ਗੱਲ ਸਾਫ਼ ਹੈ ਕਿ ਲਗਾਤਾਰ ਡਿੱਗਦਾ ਜਲ ਪੱਧਰ ਸਿਰਫ ਪੈਸੇ ਅਤੇ ਸੱਤਾ ਦੇ ਜ਼ੋਰ ਤੇ ਰੋਕਿਆ ਨਹੀ ਜਾ ਸਕਦਾ। ਕੁੱਝ ਸ਼ਹਿਰਾਂ ਨੇ ਦੂਰ ਵਹਿਣ ਵਾਲੀ ਕਿਸੇ ਨਦੀ ਤੋਂ ਪਾਣੀ ਉਠਾ ਕੇ ਲਿਆਉਣ ਦੇ ਬੇਹੱਦ ਖਰਚੀਲੇ ਅਤੇ ਅਵਿਵਹਾਰਿਕ ਤਰੀਕੇ ਅਪਣਾਏ ਹਨ।

ਪਾਣੀ ਦੇ ਮਾਮਲੇ ਵਿੱਚ ਨਿਪਟ ਬੇਵਕੂਫੀ ਦੇ ਉਦਾਹਰਣਾਂ ਦੀ ਕੋਈ ਕਮੀ ਨਹੀ ਹੈ। ਮੱਧਪ੍ਰਦੇਸ਼ ਦੇ ਹੀ ਸਾਗਰ ਸ਼ਹਿਰ ਨੂੰ ਹੀ ਦੇਖ ਲਉ। ਕੋਈ ਛੇ ਸੌ ਸਾਲ ਪਹਿਲਾਂ ਲਾਖਾ ਵਣਜਾਰੇ ਦੇ ਬਣਾਏ ਸਾਗਰ ਨਾਮਕ ਇੱਕ ਵਿਸ਼ਾਲ ਤਲਾਬ ਦੇ ਕਿਨਾਰੇ ਵਸੇ ਇਸ ਸ਼ਹਿਰ ਦਾ ਨਾਮ ਹੀ ਸਾਗਰ ਪੈ ਗਿਆ ਸੀ। ਅੱਜ ਏਥੇ ਨਵੇਂ ਸਮਾਜ ਦੀਆਂ ਪੰਜ ਪ੍ਰਤੀਸ਼ਤ ਵੱਡੀਆਂ ਸੰਸਥਾਵਾਂ ਹਨ। ਇੱਕ ਵਣਜਾਰਾ ਆਇਆ ਅਤੇ ਵਿਸ਼ਾਲ ਸਾਗਰ ਬਣਾ ਕੇ ਚਲਾ ਗਿਆ। ਪਰ ਨਵੇਂ ਸਮਾਜ ਦੀਆਂ ਇਹ ਸਾਧਨ ਸੰਪੰਨ ਸੰਸਥਾਵਾਂ ਇਸ ਸਾਗਰ ਦੀ ਦੇਖਭਾਲ ਤੱਕ ਨਹੀ ਕਰ ਸਕੀਆਂ। ਅੱਜ ਸਾਗਰ ਤਲਾਬ ਉੱਪਰ ਦਰਜਨਾਂ ਖੋਜ ਪੱਤਰ ਪੂਰੇ ਹੋ ਚੁੱਕੇ ਹਨ। ਡਿਗਰੀਆਂ ਵੰਡੀਆਂ ਜਾ ਚੁੱਕੀਆਂ ਹਨ। ਪਰ ਇੱਕ ਅਨਪੜ੍ਹ ਮੰਨੇ ਗਏ ਵਣਜਾਰੇ ਦੇ ਹੱਥੋਂ ਬਣੇ ਸਾਗਰ ਨੂੰ ਪੜ੍ਹਿਆ-ਲਿਖਿਆ ਮੰਨਿਆ ਗਿਆ ਸਮਾਜ ਬਚਾ ਨਹੀ ਪਾ ਰਿਹਾ ਹੈ। ਪਰ ਉਪੇਖਿਆ ਦੀ ਇਸ ਹਨੇਰੀ ਵਿੱਚ ਕਈ ਤਲਾਬ ਫਿਰ ਖੜੇ ਹਨ। ਦੇਸ਼ ਭਰ ਵਿੱਚ ਕੋਈ ਦਸ ਲੱਖ ਤਲਾਬ ਅੱਜ ਵੀ ਭਰ ਰਹੇ ਹਨ। ਅਤੇ ਵਰੁਣ ਦੇਵਤਾ ਦਾ ਪ੍ਰਸਾਦ ਸੁਪਾਤਰਾਂ ਦੇ ਨਾਲ-ਨਾਲ ਕੁਪਾਤਰਾਂ ਵਿੱਚ ਵੀ ਵੰਡ ਰਹੇ ਹਨ। ਕਈ ਤਰ੍ਹਾ ਨਾਲ ਟੁੱਟ ਚੁੱਕੇ ਸਮਾਜ ਵਿੱਚ ਤਲਾਬਾਂ ਦੀ ਯਾਦ ਅੱਜ ਵੀ ਬਾਕੀ ਹੈ। ਯਾਦਾਂ ਦੀ ਇਹ ਮਜ਼ਬੂਤੀ ਪੱਥਰਾਂ ਦੀ ਮਜ਼ਬੂਤੀ ਤੋਂ ਜ਼ਿਆਦਾ ਮਜ਼ਬੂਤ ਹੈ।

ਇੱਕ ਲੋਕ ਕਥਾ ਯਾਦ ਆਉਂਦੀ ਹੈ। ਕੂੜਨ, ਬੁਢਾਨ, ਸਰਮਨ ਅਤੇ ਕੌਰਾਈ ਚਾਰ ਭਰਾ ਸਨ। ਚਾਰੋਂ ਸਵੇਰੇ ਜਲਦੀ ਉੱਠ ਕੇ ਆਪਣੇ ਖੇਤ ਕੰਮ ਕਰਨ ਚਲ ਜਾਂਦੇ। ਦੁਪਹਿਰ ਨੂੰ ਕੂੜਨ ਦੀ ਬੇਟੀ ਆਉਂਦੀ, ਪੋਟਲੀ ਵਿੱਚ ਖਾਣਾ ਲੈ ਕੇ।

ਇੱਕ ਦਿਨ ਘਰ ਤੋਂ ਖੇਤ ਜਾਂਦੇ ਸਮੇਂ ਬੇਟੀ ਨੂੰ ਇੱਕ ਨੁਕੀਲੇ ਪੱਥਰ ਨਾਲ ਠੋਕਰ ਲੱਗ ਗਈ। ਉਸਨੂੰ ਬਹੁਤ ਗੁੱਸਾ ਆਇਆ। ਉਸਨੇ ਆਪਣੀ ਦਾਤੀ ਨਾਲ ਉਸ ਪੱਥਰ ਨੂੰ ਉਖਾੜਨ ਦੀ ਕੋਸ਼ਿਸ਼ ਕੀਤੀ। ਪਰ ਲਉ, ਉਸਦੀ ਦਾਤੀ ਤਾਂ ਪੱਥਰ ਉੱਪਰ ਪੈਂਦੇ ਸਾਰ ਹੀ ਲੋਹੇ ਤੋਂ ਸੋਨੇ ਵਿੱਚ ਬਦਲ ਗਈ। ਅਤੇ ਫਿਰ ਬਦਲਦੀਆਂ ਜਾਂਦੀਆਂ ਹਨ ਇਸ ਲੰਬੇ ਕਿੱਸੇ ਦੀਆਂ ਘਟਨਾਵਾਂ ਬੜੀ ਤੇਜੀ ਨਾਲ। ਪੱਥਰ ਉਠਾ ਕੇ ਲੜਕੀ ਭੱਜੀ-ਭੱਜੀ ਖੇਤ ਜਾਂਦੀ ਹੈ। ਆਪਣੇ ਪਿਤਾ ਅਤੇ ਚਾਚਿਆਂ ਨੂੰ ਸਭ ਕੁੱਝ ਇੱਕ ਹੀ ਸਾਹ ਵਿੱਚ ਦੱਸ ਦਿੰਦੀ ਹੈ। ਚਾਰਾਂ ਭਰਾਵਾਂ ਦਾ ਸਾਹ ਵੀ ਅਟਕ ਜਾਂਦਾ ਹੈ। ਜਲਦੀ-ਜਲਦੀ ਸਾਰੇ ਘਰ ਪਰਤਦੇ ਹਨ। ਉਹਲਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਉਹਲਾਂ ਦੇ ਹੱਥ ਕੋਈ ਸਾਧਾਰਣ ਪੱਥਰ ਨਹੀ, ਸਗੋਂ ਪਾਰਸ ਹੈ। ਉਹ ਲੋਹੇ ਦੀ ਜਿਸ ਚੀਜ਼ ਨੂੰ ਛੂੰਹਦੇ, ਉਹ ਸੋਨਾ ਬਣਕੇ ਉਹਲਾਂ ਦੀਆਂ ਅੱਖਾਂ ਨੂੰ ਚਮਕ ਨਾਲ ਭਰ ਦਿੰਦੀ।

ਪਰ ਅੱਖਾਂ ਦੀ ਇਹ ਚਮਕ ਜ਼ਿਆਦਾ ਦੇਰ ਤੱਕ ਨਹੀ ਟਿਕ ਪਾਉਂਦੀ। ਕੂੜਨ ਨੂੰ ਲੱਗਦਾ ਹੈ ਕਿ ਦੇਰ-ਸਵੇਰ ਰਾਜੇ ਤੱਕ ਇਹ ਗੱਲ ਪਹੁੰਚ ਹੀ ਜਾਵੇਗੀ। ਅਤੇ ਫਿਰ ਪਾਰਸ ਖੋਹ ਲਿਆ ਜਾਏਗਾ। ਤਾਂ ਕੀ ਇਹ ਜ਼ਿਆਦਾ ਚੰਗਾ ਨਹੀ ਰਹੇਗਾ ਕਿ ਉਹ ਖੁਦ ਜਾ ਕੇ ਰਾਜੇ ਨੂੰ ਸਭ ਕੁੱਝ ਦੱਸ ਦੇਣ। ਕਿੱਸਾ ਅੱਗੇ ਵਧਦਾ ਹੈ। ਫਿਰ ਜੋ ਕੁੱਝ ਘਟਦਾ ਹੈ, ਉਹ ਲੋਹੇ ਨੂੰ ਨਹੀ, ਬਲਕਿ ਸਮਾਜ ਨੂੰ ਪਾਰਸ ਨਾਲ ਛੁਹਾਉਣ ਦਾ ਕਿੱਸਾ ਬਣ ਜਾਂਦਾ ਹੈ।

ਰਾਜਾ ਨਾ ਪਾਰਸ ਲੈਂਦਾ ਹੈ ਨਾ ਸੋਨਾ। ਸਭ ਕੁੱਝ ਕੂੜਨ ਨੂੰ ਵਾਪਸ ਦਿੰਦੇ ਹੋਏ ਕਹਿੰਦਾ ਹੈ, 'ਜਾਉ, ਇਸ ਨਾਲ ਚੰਗੇ-ਚੰਗੇ ਕੰਮ ਕਰਦੇ ਜਾਣਾ। ਤਲਾਬ ਬਣਾਉਂਦੇ ਜਾਣਾ।' ਇਹ ਕਹਾਣੀ ਸੱਚੀ ਹੈ ਜਾਂ ਇਤਿਹਾਸਿਕ, ਨਹੀ ਪਤਾ, ਪਰ ਦੇਸ਼ ਦੇ ਮੱਧ ਭਾਗ ਵਿੱਚ ਇੱਕ ਬਹੁਤ ਵੱਡੇ ਹਿੱਸੇ ਵਿੱਚ ਇਹ ਇਤਿਹਾਸ ਨੂੰ ਅੰਗੂਠਾ ਦਿਖਾਉਂਦੀ ਹੋਹੀ ਲੋਕਾਂ ਦੇ ਮਨ ਵਿੱਚ ਬਸੀ ਹੋਈ ਹੈ। ਕੁੱਲ ਮਿਲਾ ਕੇ ਚੰਗਾ ਕੰਮ ਕਰਦੇ ਜਾਣਾ ਹੈ। ਪਾਣੀ ਦੀ ਕਮੀ ਨਹੀ ਹੋਣ ਦੇਣੀ ਹੈ।

Path Alias

/articles/rahaimana-paanai-raakhaie

Post By: kvm
Topic
Regions
×