ਅਸੀ ਅੱਜ ਜੈਵਿਕ ਖੇਤੀ ਦੇ ਲਈ ਜ਼ਰੂਰੀ ਖਾਦ ਦੇ ਬਾਰੇ ਵਿੱਚ ਚਰਚਾ ਕਰਾਂਗੇ ਜਿਸਨੂੰ ਜੈਵਿਕ ਖਾਦ ਕਹਿੰਦੇ ਹਨ। ਸਭਤੋਂ ਪਹਿਲਾਂ ਜੈਵਿਕ ਖਾਦ ਜੋ ਰਾਈਜ਼ੋਬੀਅਮ ਨਾਮਕ ਜੀਵਾਣੂ ਤੋਂ ਬਣਦਾ ਹੈ, ਉਸਦੇ ਬਾਰੇ ਵਿੱਚ ਗੱਲ ਕਰਦੇ ਹਾਂ। ਇਹ ਫ਼ਸਲਾਂ ਨੂੰ ਨਾਈਟ੍ਰੇਜਨ ਉਪਲਬਧ ਕਰਵਾਉਂਦਾ ਹੈ। ਵਾਯੂਮੰਡਲ ਵਿੱਚ 78 ਪ੍ਰਤੀਸ਼ਤ ਨਾਈਟ੍ਰੋਜਨ ਉਪਲਬਧ ਹੁੰਦਾ ਹੈ। ਸਾਰੇ ਜੀਵਾਂ ਨੂੰ ਸ਼ਰੀਰਕ ਪ੍ਰਕ੍ਰਿਆ ਪੂਰੀ ਕਰਨ ਲਈ ਨਾਈਟ੍ਰੋਜਨ ਦੀ ਜ਼ਰੂਰਤ ਹੁੰਦੀ ਹੈ। ਪ੍ਰੰਤੂ ਸਾਰੇ ਜੀਵ ਵਾਯੂਮੰਡਲ ਵਿੱਚ ਉਪਲਬਧ ਨਾਈਟ੍ਰੋਜਨ ਦਾ ਉਪਯੋਗ ਨਹੀਂ ਕਰ ਪਾਉਂਦੇ। ਵਾਯੂਮੰਡਲੀ ਨਾਈਟ੍ਰੋਜਨ ਨੂੰ ਉਪਲਬਧ ਰੂਪ ਵਿੱਚ ਬਦਲਣ ਨੂੰ ਨਾਈਟ੍ਰੋਜਨ ਸਥਿਤੀਕਰਨ ਜਾਂ ਨਤਰ ਸਥਿਰੀਕਰਨ ਕਹਿੰਦੇ ਹਨ। ਫ਼ਸਲਾਂ ਦੇ ਵਿਕਾਸ ਦੇ ਲਈ ਨਤਰ (ਨਾਈਟ੍ਰੋਜਨ) ਦੀ ਜ਼ਰੂਰਤ ਹੁੰਦੀ ਹੈ। ਫ਼ਸਲਾਂ ਨਤਰ ਸਥਿਰੀਕਰਨ ਤੋਂ ਪ੍ਰਾਪਤ ਨਤਰ ਦਾ ਉਪਯੋਗ ਕਰਦੀਆਂ ਹਨ। ਨਤਰ ਸਥਿਰੀਕਰਨ ਤਿੰਨ ਪ੍ਰਕ੍ਰਿਆਵਾਂ ਰਾਹੀ ਹੁੰਦਾ ਹੈ :- (1) ਵਾਯੂਮੰਡਲੀ ਸਥਿਰੀਕਰਨ (2) ਉਦਯੌਗਿਕ ਸਥਿਰੀਕਰਨ (3) ਜੈਵਿਕ ਸਥਿਰੀਕਰਨ।
ਜੈਵਿਕ ਸਥਿਰੀਕਰਨ
ਜੈਵਿਕ ਸਥਿਰੀਕਰਨ ਮਿੱਟੀ ਵਿੱਚ ਉਪਲਬਧ ਜੀਵਾਣੂ ਦੀ ਮੱਦਦ ਨਾਲ ਹੁੰਦਾ ਹੈ। ਜੈਵਿਕ ਨਤਰ ਸਥਿਰੀਕਰਨ ਕਰਨ ਵਾਲੇ ਜੀਵਾਣੂਆਂ ਵਿੱਚ ਰਾਈਜ਼ੋਬੀਅਮ ਮਹੱਤਵਪੂਰਨ ਜੀਵਾਣੂ ਹੈ।ਹਰਸ਼ਲਤਾ ਭੋਜਨੇਰਾਈਜ਼ੋਬੀਅਮ : ਇਹ ਜੀਵਾਣੂ ਦਲਹਨ (ਦੋ ਦਲੀਆਂ) ਫ਼ਸਲਾਂ ਦੀਆਂ ਜੜਾਂ ਵਿੱਚ ਗੰਢਾਂ ਬਣਾ ਕੇ ਰਹਿੰਦਾ ਹੈ। ਇਹ ਦੋ ਦਲੀਆਂ ਫ਼ਸਲਾਂ ਦੇ ਨੇੜੇ ਵਾਲੀ ਮਿੱਟੀ ਵਿੱਚ ਪਾਇਆ ਜਾਂਦਾ ਹੈ। ਇਹ ਦਲਹਨ ਫ਼ਸਲਾਂ ਦੀਆਂ ਜੜਾਂ ਦੇ ਨਾਲ ਸਹਿਜੀਵੀ ਸੰਗਠਨ ਬਣਾ ਕੇ ਜੜਾਂ ਵਿੱਚ ਗੰਢਾਂ ਬਣਾਉਂਦਾ ਹੈ ਅਤੇ ਉੱਥੋਂ ਹੀ ਵਾਯਮੰਡਲੀ ਨਤਰ ਨੂੰ ਸਥਿਰ ਕਰਕੇ ਫ਼ਸਲਾਂ ਨੂੰ ਉਪਲਬਧ ਕਰਵਾਉਂਦਾ ਹੈ। ਰਾਈਜ਼ੋਬੀਅਮ ਫ਼ਸਲਾਂ ਨੂੰ ਨਤਰ ਉਪਲਬਧ ਕਰਵਾਉਂਦਾ ਹੈ ਅਤੇ ਖ਼ੁਦ ਦੇ ਵਿਕਾਸ ਦੇ ਲਈ ਫ਼ਸਲਾਂ ਤੋਂ ਊਰਜਾ ਅਤੇ ਪੋਸ਼ਕ ਤੱਤ ਲੈਂਦਾ ਹੈ। ਇਸਨੂੰ ਸਹਿਜੀਵੀ ਸੰਗਠਨ ਕਹਿੰਦੇ ਹਨ। ਰਾਈਜ਼ੋਬੀਅਮ ਦੀਆਂ ਵਿਭਿੰਨ ਜਾਤੀਆਂ ਹਨ ਜੋ ਵਿਸ਼ੇਸ਼ ਦਲਹਨ ਫ਼ਸਲਾਂ ਉੱਪਰ ਕਾਰਗਰ ਹਨ।
ਜੜਾਂ ਵਿੱਚ ਗੰਢਾਂ ਕਿਵੇਂ ਬਣਦੀਆਂ ਹਨ?
ਮਿੱਟੀ ਵਿੱਚ ਸਭ ਤਰਾ ਦੀਆਂ ਜਾਤੀਆਂ ਦੇ ਰਾਈਜ਼ੋਬੀਅਮ ਉਪਲਬਧ ਹੁੰਦੇ ਹਨ। ਰਾਈਜ਼ੋਬੀਅਮ ਜੜਾਂ ਦੀਆਂ ਸੂਖ਼ਮ ਜੜਾਂ ਦੇ ਸੰਪਰਕ ਵਿੱਚ ਜਦੋਂ ਆਉਂਦੇ ਹਨ ਤਾਂ ਜੜ ਕੁੱਝ ਰਸ ਛੱਡਦੀ ਹੈ ਜਿਸ ਨਾਲ ਰਾਈਜ਼ੋਬੀਅਮ ਜੜਾਂ ਵੱਡ ਆਕ੍ਰਸ਼ਿਤ ਹੋ ਕੇ ਸੂਖ਼ਮ ਜੜਾਂ ਉੱਪਰ ਚਿਪਕ ਜਾਂਦੇ ਹਨ ਅਤੇ ਜੜਾਂ ਦੀਆਂ ਪੇਸ਼ੀਆਂ ਵਿੱਚ ਪ੍ਰਵੇਸ਼ ਕਰਦੇ ਹਨ। ਉੱਥੇ ਰਾਈਜ਼ੋਬੀਅਮ ਦਾ ਵਿਭਾਜਨ ਹੁੰਦਾ ਹੈ। ਰਾਈਜ਼ੋਬੀਅਮ ਦੀ ਸੰਖਿਆ ਵਧ ਕੇ ਜੜਾਂ ਵਿੱਚ ਗੰਢਾਂ ਬਣਾਉਣ ਲੱਗਦੀ ਹੈ। ਲਗਾਤਾਰ ਵਿਭਾਜਨ ਪ੍ਰਕ੍ਰਿਆ ਚਲਦੀ ਰਹਿੰਦੀ ਹੈ ਜਿਸ ਨਾਲ ਗੰਢਾਂ ਵੀ ਵਧਦੀਆਂ ਜਾਂਦੀਆਂ ਹਨ। ਜੜਾਂ ਦੀਆਂ ਗੰਢਾਂ ਵਿੱਚ ਉਪਲਬਧ ਰਾਈਜ਼ੋਬੀਅਮ ਨਤਰ ਸਥਿਰੀਕਰਨ ਕਰਕੇ ਫ਼ਸਲਾਂ ਨੂੰ ਨਤਰ ਪਹੁੰਚਾਉਂਦਾ ਹੈ। ਰਾਈਜ਼ੋਬੀਅਮ ਜੈਵਿਕ ਸਥਿਰੀਕਰਨ ਪ੍ਰਕ੍ਰਿਆ ਨਾਲ 60 ਪ੍ਰਤੀਸ਼ਤ ਨਤਰ ਨੂੰ ਸਥਿਰ ਕਰਦਾ ਹੈ। ਇਸ ਨਤਰ ਦਾ ਫ਼ਸਲਾਂ ਦੇ ਵਿਕਾਸ ਦੇ ਲਈ ਉਪਯੋਗ ਹੁੰਦਾ ਹੈ। ਦੋ ਦਲੀਆਂ ਫ਼ਸਲਾਂ ਜਿਵੇਂ ਮੂੰਗ, ਅਰਹਰ, ਛੋਲੇ, ਸੋਇਆਬੀਨ ਆਦਿ ਫ਼ਸਲਾਂ ਰਾਈਜ਼ੋਬੀਅਮ ਜੀਵਾਣੂ ਦੇ ਕਾਰਨ ਅਣਉਪਜਾਊ ਜ਼ਮੀਨ ਵਿੱਚ ਲੈ ਸਕਦੇ ਹਾਂ। ਦੋ ਦਲੀਆਂ ਫ਼ਸਲਾਂ ਕੱਟਣ ਤੋਂ ਬਾਅਦ ਉਹਨਾਂ ਦੀਆਂ ਜੜਾਂ ਦੇ ਕੁੱਝ ਅਵਸ਼ੇਸ਼ ਜ਼ਮੀਨ ਵਿੱਚ ਰਹਿੰਦੇ ਹਨ। ਉਸਦਾ ਲਾਭ ਉਸ ਜ਼ਮੀਨ ਉੱਪਰ ਲਈ ਗਈ ਦੂਸਰੀ ਫ਼ਸਲ ਨੂੰ ਵੀ ਹੁੰਦਾ ਹੈ। ਇਸ ਕੁਦਰਤੀ ਖਾਦ ਦਾ ਫ਼ਾਇਦਾ ਕਿਸਾਨ ਨੂੰ ਜ਼ਮੀਨ ਉਪਜਾਊ ਬਣਾਉਣ ਦੇ ਲਈ ਹੁੰਦਾ ਹੈ। ਕੁਦਰਤੀ ਰੂਪ ਵਿੱਚ ਨਾਈਟ੍ਰੋਜਨ ਦੇ ਉਪਲਬਧ ਹੋਣ ਨਾਲ ਰਸਾਇਣਿਕ ਖਾਦ ਦਾ ਪ੍ਰਯੋਗ ਖਤਮ ਹੁੰਦਾ ਹੈ। ਇਸਨਾਲ ਪੈਸੇ ਦੇ ਇਲਾਵਾ ਲਗਾਤਾਰ ਨਾਈਟ੍ਰੋਜਨ ਅਤੇ ਅਮੋਨੀਆ ਜਿਹੀਆਂ ਰਸਾਇਣਿਕ ਖਾਦਾਂ ਦੇ ਪ੍ਰਯੋਗ ਨਾਲ ਪੈਦਾ ਹੋਈਆਂ ਸਮੱਸਿਆਵਾਂ ਜਿਵੇਂ ਜਲ ਪ੍ਰਦੂਸ਼ਣ, ਨਦੀਨਾਂ ਦਾ ਹੱਦੋਂ ਵੱਧ ਵਾਧਾ ਆਦਿ ਦਾ ਨਿਯੰਤ੍ਰਣ ਹੋ ਸਕਦਾ ਹੈ। ਰਾਈਜ਼ੋਬੀਅਮ ਤੋਂ ਬਣੀਆਂ ਖਾਦਾਂ ਦੇ ਉਪਯੋਗ ਨਾਲ ਦੋ ਦਲੀਆਂ ਫ਼ਸਲਾਂ ਵਿੱਚ ਨਾਈਟ੍ਰੋਜਨ ਸਥਿਰੀਕਰਨ ਵਧਦਾ ਹੈ।
ਰਾਈਜ਼ੋਬੀਅਮ ਖਾਦ ਦਾ ਉਪਚਾਰ
ਇਸਦਾ ਪ੍ਰਯੋਗ ਭੂਮੀ ਉਪਚਾਰ, ਬੀਜ ਉਪਚਾਰ ਅਤੇ ਨਰਸਰੀ ਉਪਚਾਰ ਦੇ ਲਈ ਕੀਤਾ ਜਾਂਦਾ ਹੈ।
ਰਾਈਜ਼ੋਬੀਅਮ ਖਾਦ ਦੇ ਫ਼ਾਇਦੇ
• ਇਸਦੇ ਪ੍ਰਯੋਗ ਨਾਲ ਨਾਈਟ੍ਰੋਜਨ ਯੁਕਦ ਰਸਾਇਣਿਕ ਖਾਦਾਂ ਦਾ ਖਰਚ ਬਚਦਾ ਹੈ।
• ਫ਼ਸਲਾਂ ਨੂੰ ਨਾਈਟ੍ਰੋਜਨ ਉਪਲਬਧ ਕਰਵਾਉਂਦਾ ਹੈ।
• ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦਾ ਹੈ।
• ਇਹ ਵਾਤਾਵਰਣ ਦੀ ਦ੍ਰਿਸ਼ਟੀ ਤੋਂ ਸੁਰੱਖਿਅਤ ਹੈ।
• ਅੰਕੁਰਣ ਵਧਾਉਣ ਵਿੱਚ ਮੱਦਦ ਕਰਦਾ ਹੈ।
• 25-30 ਪ੍ਰਤੀਸ਼ਤ ਤੱਕ ਫ਼ਸਲ ਉਤਪਾਦਨ ਵਧਾਉਂਦਾ ਹੈ।
• ਰਾਈਜ਼ੋਬੀਅਮ ਦਾ ਖੇਤਾਂ ਵਿੱਚ ਪ੍ਰਯੋਗ ਉਦੋਂ ਹੀ ਕਰਨਾ ਚਾਹੀਦਾ ਹੈ ਜਦ ਤਾਪਮਾਨ 30 ਡਿਗਰੀ ਤੋਂ ਜ਼ਿਆਦਾ ਨਾ ਹੋਵੇ।
• ਹਰ ਦੋ ਦਲੀ ਫ਼ਸਲ ਦੇ ਲਈ ਅਲੱਗ-ਅਲੱਗ ਜਾਤੀ ਦੇ ਰਾਈਜ਼ੋਬੀਅਮ ਹੁੰਦੇ ਹਨ। ਉਹਨਾਂ ਦਾ ਹੀ ਪ੍ਰਯੋਗ ਕਰਨਾ ਚਾਹੀਦਾ ਹੈ।

Path Alias
/articles/raaijaoobaiama-khaada
Post By: kvm