ਧਰਮਪੁਰੀ ਦੇ ਵਰਖਾ ਆਧਾਰਿਤ ਇਲਾਕੇ ਵਿੱਚ ਔਰਤਾਂ ਘਰੇਲੂ ਬਗੀਚੀ ਵੱਲ ਕਦਮ ਵਧਾ ਰਹੀਆਂ ਹਨ ਜੋ ਕਿ ਪਰਿਵਾਰ ਦੇ ਲਈ ਪੋਸ਼ਣ ਭਰਪੂਰ ਭੋਜਨ ਉਪਲਬਧ ਕਰਵਾਉਣ ਦੇ ਨਾਲ ਨਾਲ ਆਮਦਨੀ ਦਾ ਵੀ ਜ਼ਰੀਆ ਬਣ ਰਹੀ ਹੈ|ਪਾਣੀ ਬਹੁਤ ਹੀ ਘੱਟ ਮਾਤਰਾ ਵਿੱਚ ਉਪਲਬਧ ਹੋਣ ਕਰਕੇ ਵਰਤੇ ਹੋਏ ਪਾਣੀ ਦੀ ਮੁੜ ਵਰਤੋਂ ਕਰਕੇ ਇਹਨਾਂ ਔਰਤਾਂ ਨੇ ਦਿਖਾ ਦਿੱਤਾ ਹੈ ਕਿ ਪੂਰਾ ਸਾਲ ਸਬਜੀਆਂ ਉਗਾਉਣੀਆਂ ਸੰਭਵ ਹਨ|
ਤਾਮਿਲਨਾਡੂ ਸੂਬੇ ਦੇ ਧਰਮਪੁਰੀ ਇਲਾਕੇ ਦੇ ਪੈਨਾਗ੍ਰਾਮ ਤਾਲੁਕਾ, ਜੋ ਕਿ ਪੂਰਬੀ ਘਾਟ ਦੇ ਪੱਛਮੀ ਪਾਸੇ ਸਥਿਤ ਹੈ, ਆਪਣੀ ਲਹਿਰਦਾਰ ਸਥਲਾਕ੍ਰਿਤੀ ਕਰਕੇ ਬੜੀ ਅਦੁੱਤੀ ਹੈ|ਪਹਾੜੀ ਇਲਾਕਾ ਹੋਣ ਕਰਕੇ ਕਾਵੇਰੀ ਨਦੀ ਦੇ ਪਾਣੀ ਦਾ ਲਾਭ ਇਸਨੂੰ ਨਹੀ ਮਿਲ ਪਾਉਂਦਾ| ਇਲਾਕੇ ਵਿੱਚ ਪਾਣੀ ਦੀ ਬੜੀ ਗੰਭੀਰ ਸਮੱਸਿਆ ਹੈ ਜਿਸ ਕਰਕੇ ਖੇਤੀ ਦੇ ਨਾਲ ਨਾਲ ਖਪਤ ਉੱਪਰ ਵੀ ਅਸਰ ਪੈਂਦਾ ਹੈ|
ਮੂੰਗਫਲੀ ਇਸ ਇਲਾਕੇ ਦੀ ਮੁੱਖ ਫਸਲ ਹੈ ਜਿਸਨੂੰ ਅਰਹਰ, ਲੋਬੀਆ ਆਦਿ ਦੇ ਨਾਲ ਅੰਤਰ-ਫਸਲੀ ਪ੍ਰਣਾਲੀ ਅਧੀਨ ਉਗਾਇਆ ਜਾਂਦਾ ਹੈ|ਇਹ ਫਸਲਾਂ ਨਾ ਸਿਰਫ ਕਿਸਾਨਾਂ ਲਈ ਆਮਦਨੀ ਦਾ ਸ੍ਰੋਤ ਹਨ ਬਲਕਿ ਪਰਿਵਾਰ ਅਤੇ ਪਸ਼ੂਆਂ ਲਈ ਪ੍ਰੋਟੀਨ ਦਾ ਵੀ ਮਹੱਤਵਪੂਰਨ ਸ੍ਰੋਤ ਹਨ| ਹਾਲਾਂਕਿ ਪਿਛਲੇ ਦੋ ਦਹਾਕਿਆਂ ਤੋਂ ਕਿਸਾਨ ਲਗਾਤਾਰ ਫਸਲ ਦੇ ਫੇਲ੍ਹ ਹੋਣ ਅਤੇ ਉਤਪਾਦਨ ਲਾਗਤਾਂ ਦੇ ਵਧਣ ਦੇ ਨਤੀਜੇ ਵਜੋਂ ਘੱਟ ਪੈਦਾਵਾਰ ਅਤੇ ਘੱਟ ਆਮਦਨ ਹੋਣ ਕਰਕੇ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ| ਨਾਲ ਹੀ, ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਕਰਕੇ ਜਿੱਥੇ ਇੱਕ ਪਾਸੇ ਮਿੱਟੀ ਦੀ ਸਿਹਤ ਪ੍ਰਭਾਵਿਤ ਹੋਈ ਹੈ, ਉੱਥੇ ਹੀ ਪਰਿਸਥਿਤਕੀ ਤੰਤਰ ਵਿੱਚ ਵੀ ਵਿਗਾੜ ਆਇਆ ਹੈ|ਇਸ ਤੋਂ ਇਲਾਵਾ, ਜੇਕਰ ਇੱਕ ਸਾਲ ਮਾਨਸੂਨ ਫੇਲ੍ਹ ਹੁੰਦਾ ਹੈ ਤਾਂ ਕਿਸਾਨ ਰਾਗੀ ਉਗਾਉਂਦੇ ਹਨ ਜੋ ਕਿ ਵਰਖਾ ਆਧਾਰਿਤ ਖੇਤਰਾਂ ਲਈ ਮਜਬੂਤ ਫਸਲ ਮੰਨੀ ਜਾਂਦੀ ਹੈ| ਅਜਿਹੇ ਸਾਲਾਂ ਦੌਰਾਨ, ਪਰਿਵਾਰ ਅਤੇ ਪਸ਼ੂ ਪ੍ਰੋਟੀਨ ਦੀ ਮਾਤਰਾ ਤੋਂ ਵੰਚਿਤ ਰਹਿ ਜਾਂਦੇ ਹਨ|
ਇਸ ਸਥਿਤੀ ਨਾਲ ਨਿਪਟਣ ਲਈ ਅਤੇ ਕਿਸਾਨ ਪਰਿਵਾਰਾਂ ਦੀ ਪੋਸ਼ਣ ਦੇ ਸ੍ਰੋਤਾਂ ਤੱਕ ਪਹੁੰਚ ਬਣਾਉਣ ਲਈ, ਏ ਐਮ ਈ ਫਾਊਂਡੇਸ਼ਨ ਨੇ ਪੈਨਾਗ੍ਰਾਮ ਤਾਲੁਕਾ ਦੇ 20 ਪਿੰਡਾਂ ਵਿੱਚ ਘਰੇਲੂ ਬਗੀਚੀ ਦਾ ਪ੍ਰੋਗਰਾਮ ਉਲੀਕਿਆ| ਇਸ ਪ੍ਰੋਗਰਾਮ ਲਈ, ਜੋ ਕਿ ਧਰਮਪੁਰੀ ਫਾਰਮ ਇਨੀਸ਼ੀਏਟਿਵ ਦਾ ਹਿੱਸਾ ਸੀ, ਸ਼੍ਰੀਵਤਸ ਰਾਮ ਫਾਊਂਡ੍ਹੇਨ, ਚੇਨੱਈ ਨੇ ਸਹਿਯੋਗ ਦਿੱਤਾ|
ਆਰੰਭਿਕ ਯਤਨ ਮੌਜ਼ੂਦਾ ਜ਼ਮੀਨੀ ਹਾਲਾਤਾਂ ਦਾ ਜਾਇਜਾ ਇੱਕ ਪਬਲਿਕ ਸੰਸਾਧਨ ਆਕਲਨ ਵਿਧੀ ਰਾਹੀ ਲਿਆ ਗਿਆ| ਵੱਡੀ ਗਿਣਤੀ ਵਿੱਚ ਕਿਸਾਨਾਂ, ਖਾਸ ਕਰਕੇ ਔਰਤਾਂ ਨੇ ਇਸ ਵਿੱਚ ਭਾਗ ਲਿਆ, ਮੌਜ਼ੂਦਾ ਹਾਲਾਤਾਂ ਦਾ ਆਕਲਨ ਕੀਤਾ ਅਤੇ ਭਵਿੱਖ ਵਿੱਚ ਵਿਕਾਸ ਲਈ ਮੌਕਿਆਂ ਦਾ ਪਤਾ ਲਗਾਇਆ|ਮੂੰਗਫਲੀ ਦੀ ਖੇਤੀ ਵਿੱਚ ਸੁਧਾਰ ਨੂੰ ਸ਼ੁਰੂਆਤੀ ਬਿੰਦੂ ਦੇ ਤੌਰ ਤੇ ਦੇਖਿਆ ਗਿਆ ਜਿਸ ਦਾ ਬਾਅਦ ਵਿੱਚ ਘਰੇਲੂ ਬਗੀਚੀ ਜਿਹੀਆਂ ਗਤੀਵਿਧੀਆਂ ਤੱਕ ਵਿਸਤਾਰ ਦਿੱਤਾ ਗਿਆ|
ਸ਼ੁਰੂਆਤ ਵਿੱਚ 20 ਪਿੰਡਾਂ ਦੀਆਂ 25 ਨੌਜਵਾਨ ਔਰਤਾਂ ਨੂੰ ਜੈਵਿਕ ਤਰੀਕਿਆਂ ਨਾਲ ਮੂੰਗਫਲੀ ਉਗਾਉਣ ਦੀ ਟ੍ਰੇਨਿੰਗ ਦਿੱਤੀ ਗਈ|ਇਹਨਾਂ ਟ੍ਰੇਨਿੰਗਾਂ ਦਾ ਇਸਤੇਮਾਲ ਫਾਰਮਰ ਫੀਲਡ ਸਕੂਲ ਦੌਰਾਨ ਸੁਵਿਧਾ ਮੁਹੱਈਆ ਕਰਵਾਉਣ ਦੇ ਕੌਸ਼ਲ ਨੂੰ ਵਧਾਉਣ ਲਈ ਵੀ ਕੀਤਾ ਗਿਆ|ਇਹਨਾਂ ਟ੍ਰੇਨਡ ਔਰਤਾਂ ਨੇ ਏ ਐਮ ਈ ਫਾਊਂਡੇਸ਼ਨ ਦੇ ਸਟਾਫ ਨਾਲ ਮਿਲ ਕੇ 20 ਪਿੰਡਾਂ ਵਿੱਚ ਫਾਰਮਰ ਫੀਲਡ ਸਕੂਲ ਦਾ ਕੰਮ ਸੰਭਾਲਿਆ| ਪੂਰਾ ਸੀਜ਼ਨ ਚੱਲੇ ਫਾਰਮਰ ਫੀਲਡ ਸਕੂਲਾਂ ਰਾਹੀ 400 ਕਿਸਾਨ ਔਰਤਾਂ ਨੇ ਜੈਵਿਕ ਤਰੀਕੇ ਨਾਲ ਮੂੰਗਫਲੀ ਉਗਾਉਣ ਦੀ ਟ੍ਰੇਨਿੰਗ ਪ੍ਰਾਪਤ ਕੀਤੀ|’
ਘਰੇਲੂ ਬਗੀਚੀ ਲਗਾਉਣਾ ਮੂੰਗਫਲੀ ਦੀ ਚੰਗੀ ਫਸਲ ਮਿਲਣ ਤੋਂ ਬਾਅਦ ਔਰਤਾਂ ਅਜਿਹੀਆਂ ਹੋਰ ਗੱਲਾਂ ਸਿੱਖਣ ਲਈ ਉਤਸ਼ਾਹਿਤ ਸਨ ਜੋ ਕਿ ਉਹਨਾਂ ਦੇ ਪਰਿਵਾਰਾਂ ਦਾ ਸਹਾਰਾ ਬਣ ਸਕਦੀਆਂ ਸਨ|ਇਸ ਸਮੇਂ ਪੋਸ਼ਣ ਸੁਰੱਖਿਆ ਨੂੰ ਸੁਧਾਰਨ ਲਈ ਘਰੇਲੂ ਬਗੀਚੀ ਦਾ ਵਿਚਾਰ ਪੇਸ਼ ਕੀਤਾ ਗਿਆ|ਔਰਤਾਂ ਇਹ ਸਿੱਖਣ ਲਈ ਬੜੀਆਂ ਹੀ ਉਤਸ਼ਾਹਿਤ ਸਨ, ਖਾਸ ਕਰਕੇ ਉਸ ਸਮੇਂ ਜਦੋਂ ਖੇਤਾਂ ਵਿੱਚ ਉਗਾਉਣ ਲਈ ਹੋਰ ਕੋਈ ਫਸਲ ਨਹੀਂ ਸੀ| ਇਸ ਲਈ, ਉਹਨਾਂ ਨੂੰ ਘੱਟ ਖਰਚੇ ਨਾਲ ਜੈਵਿਕ ਤਰੀਕੇ ਵਰਤ ਕੇ ਘਰੇਲੂ ਬਗੀਚੀ ਤਿਆਰ ਕਰਨ ਦੀ ਟ੍ਰੇਨਿੰਗ ਦਿੱਤੀ ਗਈ|
ਸ਼ੁਰੂਆਤ ਵਿੱਚ ਔਰਤਾਂ ਨੇ ਆਪਣੀ ਘਰੇਲੂ ਬਗੀਚੀ ਵਿੱਚ 13 ਤਰ੍ਹਾ ਦੀਆਂ ਸਬਜੀਆਂ ਉਗਾਈਆ| ਉਹਨਾਂ ਨੂੰ ਹਰੀਆਂ ਪੱਤੇਦਾਰ ਸਬਜੀਆਂ ਅਤੇ ਦੂਸਰੀਆਂ ਸਬਜੀਆਂ ਦਾ ਵਧੀਆ ਝਾੜ ਮਿਲਿਆ ਜੋ ਕਿ ਉਹਨਾਂ ਨੇ ਆਪਣੀ ਖਪਤ ਦੇ ਲਈ ਵਰਤੀਆਂ|ਜੋ ਥੋੜ੍ਹਾ ਬਹੁਤ ਵਾਧੂ ਸੀ ਉਸਨੂੰ ਗਵਾਂਢੀਆਂ ਨਾਲ ਸਾਂਝਾ ਕੀਤਾ ਗਿਆ ਅਤੇ ਸਥਾਨਕ ਮੰਡੀ ਵਿੱਚ ਵੀ ਵੇਚਿਆ ਗਿਆ|ਰੋਜਾਨਾ ਸਬਜੀ ਦੀ ਉਪਲਬਧਤਾ ਹੋਣ ਕਰਕੇ, ਇਹਨਾਂ ਪਰਿਵਾਰਾਂ ਨੇ ਬਾਜ਼ਾਰ ਤੋਂ ਸਬਜੀ ਲੈਣੀ ਬੰਦ ਕੀਤੀ ਜਿਸ ਕਰਕੇ ਉਹਨਾਂ ਨੂੰ ਹਰ ਮਹੀਨੇ ਲਗਭਗ 2100 ਰੁਪਏ ਦੀ ਬੱਚਤ ਹੋਈ|ਇੱਕ ਮਹੀਨੇ ਵਿੱਚ, ਹਰ ਪਰਿਵਾਰ ਨੂੰ ਆਪਣੀ ਬਗੀਚੀ ਵਿੱਚੋਂ ਬੈਂਗਣ 6-9 ਕਿਲੋ, 7-9 ਕਿਲੋ ਲੌਕੀ, 10-14 ਕਿਲੋ ਭਿੰਡੀ, 4-6 ਕਿਲੋ ਕਰੇਲੇ ਦਾ ਝਾੜ ਮਿਲਿਆ|ਇਸ ਦਾ ਲਗਭਗ 40 ਪ੍ਰਤੀਸ਼ਤ ਵੇਚਿਆ ਗਿਆ ਜਿਸ ਤੋਂ 2000 ਤੋਂ 4000 ਰੁਪਏ ਤੱਕ ਦੀ ਆਮਦਨੀ ਹੋਈ| ਪ੍ਰੋਗਰਾਮ ਅਧੀਨ, ਲਗਭਗ 400 ਕਿਸਾਨਾਂ ਨੇ 100 ਤੋਂ 150 ਵਰਗ ਫ਼ੁੱਟ ਦੀ ਜਗ੍ਹਾਂ ਵਿੱਚ ਘਰੇਲੂ ਬਗੀਚੀ ਲਗਾਈ|
ਸਬਜੀਆਂ ਉਗਾਉਣ ਦੇ ਸ਼ੁਰੂਆਤੀ ਉਤਸ਼ਾਹ ਤੋਂ ਬਾਅਦ, ਔਰਤਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ ਜਿਸ ਕਰਕੇ ਉਹ ਇਸ ਨੂੰ ਜਾਰੀ ਨਾ ਰੱਖ ਸਕੀਆਂ ਜਾਂ ਹੋਰ ਨਾ ਵਧਾ ਸਕੀਆਂ|ਸਬਜੀਆਂ ਦੀ ਖੇਤੀ ਵੀ ਵਰਖਾ ਉੱਪਰ ਨਿਰਭਰ ਸੀ ਅਤੇ ਮਾਨਸੂਨ ਦੇ ਫੇਲ੍ਹ ਹੋਣ ਕਰਕੇ ਘਰੇਲੂ ਬਗੀਚੀ ਵੀ ਪ੍ਰਭਾਵਿਤ ਹੁੰਦੀ ਸੀ|ਇਸ ਉੱਪਰ ਕਾਬੂ ਪਾਉਣ ਲਈ, ਔਰਤਾਂ ਨੇ ਰਸੋਈ ਵਿੱਚੋਂ ਨਿਕਲੇ ਵਰਤੇ ਹੋਏ ਪਾਣੀ ਨੂੰ ਦੁਬਾਰਾ ਵਰਤਣ ਬਾਰੇ ਸੋਚਿਆ|ਉਹਨਾਂ ਨੇ ਰਸੋਈ ਵਿੱਚੋਂ ਨਿਕਲੇ ਇਸ ਪਾਣੀ ਦੀ ਮਾਤਰਾ ਦਾ ਅਨੁਮਾਨ ਲਗਾਇਆ ਅਤੇ ਇਹ ਮਾਤਰਾ 40 ਤੋਂ 50 ਲਿਟਰ ਪ੍ਰਤਿ ਦਿਨ ਸੀ|ਉਹਨਾਂ ਨੇ ਇਸ ਪਾਣੀ ਨੂੰ ਅਜਾਂਈ ਜਾਣ ਦੀ ਜਗ੍ਹਾ ਘਰੇਲੂ ਬਗੀਚੀ ਵੱਲ ਮੋੜ ਦਿੱਤਾ|ਇਸ ਉਪਲਬਧ ਸੀਮਿਤ ਸਾਧਨ ਦੀ ਵਧੀਆ ਅਤੇ ਉੱਚਿਤ ਵਰਤੋਂ ਕਰਨ ਲਈ ਇਸ ਪਾਣੀ ਨੂੰ ਫਿਲਟਰ ਕੀਤਾ ਗਿਆ ਅਤੇ 50 ਲਿਟਰ ਦੇ ਡਰੰਮ ਵਿੱਚ ਪਾ ਦਿੱਤਾ ਗਿਆ| ਡਰੰਮ ਨੂੰ ਪੌਦਿਆਂ ਦੀਆਂ ਜੜ੍ਹਾਂ ਨੂੰ ਪਾਣੀ ਦੇਣ ਲਈ ਡਰਿੱਪਲਿਟਸ ਨਾਲ ਫਿਕਸ ਕੀਤਾ ਗਿਆ|ਇੱਕ ਹੋਰ ਨਵਾਂ ਤਰੀਕਾ ਵਰਤ ਕੇ ਦੇਖਿਆ ਗਿਆ| ਇੱਕ ਲਿਟਰ ਵਾਲੀ ਪਾਣੀ ਦੀ ਬੋਤਲ ਰਾਹੀ ਡਰਿੱਪ ਵਿਧੀ ਰਾਹੀ ਵੇਲ੍ਹ ਵਾਲੀਆਂ ਸਬਜੀਆਂ ਨੂੰ ਪਾਣੀ ਦਿੱਤਾ ਗਿਆ| ਇਹਨਾਂ ਵਿਧੀਆਂ ਨੂੰ ਵਰਤਣ ਕਰਕੇ ਵਾਸ਼ਪੀਕਰਨ ਅਤੇ ਰਿਸਾਅ ਕਰਕੇ ਹੋਣ ਵਾਲੇ ਪਾਣੀ ਦੇ ਨੁਕਸਾਨ ਨੂੰ ਰੋਕਿਆ ਗਿਆ ਅਤੇ ਪਾਣੀ ਦਾ ਕੁਸ਼ਲਤਾ ਨਾਲ ਪ੍ਰਯੋਗ ਕੀਤਾ ਗਿਆ| ਹੁਣ, ਸਾਰੇ ਕਿਸਾਨ ਪਰਿਵਾਰ ਸਬਜੀਆਂ ਉਗਾਉਣ ਲਈ ਰਸੋਈ ਦੇ ਪਾਣੀ ਦੀ ਮੁੜ ਵਰਤੋਂ ਕਰ ਰਹੇ ਹਨ|
ਹੁਣ ਪੂਰਾ ਪਰਿਵਾਰ, ਜਿਸ ਵਿੱਚ ਆਦਮੀ ਅਤੇ ਬੱਚੇ ਵੀ ਸ਼ਾਮਿਲ ਹਨ, ਘਰੇਲੂ ਬਗੀਚੀ ਵਿੱਚ ਦਿਲਚਸਪੀ ਰੱਖਦਾ ਹੈ|ਆਦਮੀ ਬਗੀਚੀ ਤੱਕ ਪਾਣੀ ਲਿਆਉਣ ਅਤੇ ਵਾੜ ਆਦਿ ਲਗਾਉਣ ਦਾ ਕੰਮ ਕਰਦੇ ਹਨ, ਔਰਤਾਂ ਪੀਲੇ ਸਟਿੱਕੀ ਬੋਰਡ ਆਦਿ ਲਗਾ ਕੇ ਪੌਦਿਆਂ ਦੀ ਸੁਰੱਖਿਆ ਅਤੇ ਪੋਸ਼ਣ ਦੇ ਨਾਲ-ਨਾਲ ਪਾਣੀ ਦੇਣ ਅਤੇ ਕਟਾਈ ਵਰਗੇ ਕੰਮ ਕਰਦੀਆਂ ਹਨ| ਬੱਚੇ ਆਪਣੇ ਖਾਲੀ ਸਮੇਂ ਵਿੱਚ ਆਪਣੀਆਂ ਮਾਤਾਵਾਂ ਦੀ ਸਹਾਇਤਾ ਕਰਦੇ ਹਨ|
ਭੋਜਨ ਖਪਤ ਪੈਟਰਨ ਵਿੱਚ ਪ੍ਰਤੱਖ ਤਬਦੀਲੀ ਦਿਸ ਰਹੀ ਹੈ|ਪਰਿਵਾਰ ਦੇ ਭੋਜਨ ਵਿੱਚ ਹੁਣ ਸਬਜੀਆਂ ਦੀ ਜ਼ਿਆਦਾ ਵਿਭਿੰਨਤਾ ਹੈ|ਸਿਹਤ ਵਿੱਚ ਵੀ ਸੁਧਾਰ ਆਇਆ ਹੈ| ਔਰਤਾਂ ਦਾ ਕਹਿਣਾ ਹੈ ਕਿ ਹਰੀਆਂ ਪੱਤੇਦਾਰ ਸਬਜੀਆਂ ਦੀ ਭੋਜਨ ਵਿੱਚ ਮਾਤਰਾ ਵਧਣ ਕਰਕੇ ਹੁਣ ਉਹਨਾਂ ਨੂੰ ਪਾਚਣ ਦੀ ਕੋਈ ਸਮੱਸਿਆ ਨਹੀ ਰਹੀ|
ਘਰੇਲੂ ਬਗੀਚੀ ਦੀ ਇਹ ਗਤੀਵਿਧੀ ਸ਼ੁਰੂਆਤੀ ਦੋ ਸਾਲਾਂ ਦੌਰਾਨ (2010-11 ਅਤੇ 2011-12) ਜਨਵਰੀ ਤੋਂ ਜੂਨ ਦੇ ਆਫ ਸੀਜ਼ਨ ਦੌਰਾਨ ਕੀਤੀ ਗਈ|ਔਰਤਾਂ ਨੇ ਹੁਣ ਇਸ ਦਾ ਮੁੱਖ ਫਸਲੀ ਸੀਜ਼ਨ ਤੱਕ ਵਿਸਤਾਰ ਕਰ ਲਿਆ ਹੈ ਜਿਸ ਕਰਕੇ ਪੂਰਾ ਸਾਲ ਸਬਜੀਆਂ ਉਪਲਬਧ ਰਹਿੰਦੀਆਂ ਹਨ| ਸਫਲਤਾ ਦਾ ਫੈਲਾਅ ਸਾਰੇ ਪਿੰਡਾਂ ਵਿੱਚ 400 ਕਿਸਾਨ ਔਰਤਾਂ ਦੀ ਸਫਲਤਾ ਨੇ ਸਭ ਦਾ ਧਿਆਨ ਖਿੱਚਿਆ| ਇਹਨਾਂ 20 ਪਿੰਡਾਂ ਵਿੱਚ 300-500 ਹੋਰ ਕਿਸਾਨ ਪਰਿਵਾਰਾਂ ਨੇ ਇਸ ਨੂੰ ਅਪਣਾ ਲਿਆ|
ਇਹਨਾਂ ਔਰਤਾਂ ਨੂੰ ਬੰਗਲੌਰ ਵਿੱਚ ਪਰਿਵਾਰਿਕ ਖੇਤੀ ਦੇ ਅੰਤਰਰਾਸ਼ਟਰੀ ਵਰ੍ਹੇ ਮੌਕੇ ਆਯੋਜਿਤ ਪ੍ਰੋਗਰਾਮ ਦੇ ਉਦਘਾਟਨ ਸਮਾਰੋਹ ਮੌਕੇ ਸਬਜੀਆਂ ਦੀ ਖੇਤੀ ਸੰਬੰਧੀ ਆਪਣੇ ਗਿਆਨ ਨੂੰ ਸਭ ਨਾਲ ਸਾਂਝਾ ਕਰਨ ਦਾ ਮੌਕਾ ਮਿਲਿਆ|ਔਰਤਾਂ ਨੇ ਆਪਣੀ ਘਰੇਲੂ ਬਗੀਚੀ ਵਿੱਚ ਉਗਾਈਆਂ ਸਬਜੀਆਂ ਦੀ ਪ੍ਰਦਰਸ਼ਨੀ ਵੀ ਲਗਾਈ ਅਤੇ ਆਪਣੇ ਤਜ਼ਰਬੇ ਸਾਂਝੇ ਕੀਤੇ|
ਇਹਨਾਂ ਔਰਤਾਂ ਲਈ, ਘਰੇਲੂ ਬਗੀਚੀ ਨੇ ਪਰਿਵਾਰਾਂ ਦੇ ਲਈ ਪੋਸ਼ਣ ਸੁਰੱਖਿਆ ਦੇ ਨਾਲ ਆਮਦਨੀ ਦਾ ਵੀ ਰਸਤਾ ਦਿਖਾਇਆ| ਇਸਦੇ ਨਾਲ ਹੀ ਔਰਤਾਂ ਦੁਆਰਾ 10-15 ਕਿਲੋਮੀਟਰ ਦੂਰ ਜਾ ਕੇ ਸਬਜੀ ਖਰੀਦਣ ਦੀ ਔਖਿਆਈ ਨੂੰ ਵੀ ਖਤਮ ਕੀਤਾ|ਇਸ ਤੋਂ ਵੀ ਵੱਧ ਮਹੱਤਵਪੂਰਨ, ਇਹ ਘਰੇਲੂ ਬਗੀਚੀਆਂ ਪਰਿਵਾਰਿਕ ਅਤੇ ਸਮਾਜਿਕ ਸੰਬੰਧਾਂ ਨੂੰ ਮਜਬੂਤ ਕਰਨ ਦਾ ਸਾਧਨ ਬਣ ਗਏ ਹਨ|
ਜੇ ਕ੍ਰਿਸ਼ਨਨਐਫ ਏ ਓ ਟ੍ਰੇਨਡ ਡੈਸੀ ਲਿਟੇਟਰ, ਏ ਐਮ ਈ ਫਾਊਂਡੇਸ਼ਨ
Path Alias
/articles/paoosana-bharapauura-gharaeelauu-bagaicai-aurataan-naee-daikhaaia-rasataa
Post By: kvm